03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿੰਡਾਂ ਦੇ ਵਿਕਾਸ ਦੇ ਮਾਮਲੇ 'ਚ ਕਦੇ ਵੀ ਸਿਆਸੀ ਵਿਤਕਰਾ ਨਹੀਂ ਕੀਤਾ-ਪਰਮਿੰਦਰ ਪੰਡੋਰੀ <br/>

Ad Position 21
No active advertisement
ਅਜੀਤ ਡੈਸਕ 15-06-2026
ਸ਼ਾਹਕੋਟ, 14 ਜੂਨ (ਨਗਿੰਦਰ ਸਿੰਘ ਬਾਂਸਲ)-ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵਲੋਂ ਨੇੜਲੇ ਪਿੰਡ ਸੈਦਪੁਰ ਝਿੜੀ ਵਿਚ ਆਪ ਵਰਕਰਾਂ ਨਾਲ ਮੀਟਿੰਗ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਪੰਡੋਰੀ ਨੇ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਦੇ ਮਾਮਲੇ ਵਿਚ ਸਿਆਸੀ ਵਿਤਕਰਾ ਨਹੀਂ ਕਰਦੇ¢ ਉਨ੍ਹਾਂ ਕਿਹਾ ਕਿ ਹਲਕੇ ਵਿਚ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਵਿਰੋਧੀ ਪਾਰਟੀਆਂ ਦੇ ਬਣੇ ਹੋਏ ਹਨ ਪਰ ਉਨ੍ਹਾਂ ਵਲੋਂ ਕਦੀ ਵੀ ਉਨ੍ਹਾਂ ਪਿੰਡਾਂ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਨਹੀਂ ਕੀਤੀ ਗਈ¢ ਸ. ਪੰਡੋਰੀ ਨੇ 'ਆਪ' ਵਰਕਰਾਂ ਨੂੰ ਪਿੰਡਾਂ ਦੇ ਵਿਕਾਸ ਦੇ ਮਾਮਲੇ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ¢ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਜਿੱਥੇ ਵੀ ਲੋੜ ਪਵੇ ਉਹ ਤੁਰੰਤ ਹਾਜ਼ਰ ਹੋਣਗੇ¢ ਇਸ ਤੋਂ ਪਹਿਲਾਂ ਬਲਵਿੰਦਰ ਸਿੰਘ ਗਿੱਲ ਨੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੂੰ ਜੀ ਆਇਆਂ ਆਖਿਆ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਸੋਨੀ ਢੋਟ, ਸੁਖਵਿੰਦਰ ਸਿੰਘ ਸੋਖਾ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ, ਕਾਲਾ ਗੁੱਜਰ, ਤਰਸੇਮ ਲਾਲ ਭਲਵਾਨ, ਬਲਦੇਵ ਰਾਜ ਪੋਕਾ, ਗੋਰਾ ਸੈਦਪੁਰ, ਬਲਦੇਵ ਰਾਜ ਸਰਪੰਚ ਹਾਜ਼ੀਪੁਰ, ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ, ਮੁਖਤਿਆਰ ਚੰਦ ਨਿੱਕਾ, ਸਰਬਣ ਸਿੰਘ ਗਿੱਲ, ਸੁੱਖਾ ਸਹੋਤਾ ਆਦਿ ਹਾਜ਼ਰ ਸਨ¢ ਅਖੀਰ ਵਿਚ ਬੀਬੀ ਬੰਸੋ ਨੇ ਮੀਟਿੰਗ ਵਿਚ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਾਲਵਾਲਾ ਸਾਹਿਬ ਰਾਏਪੁਰ-ਰਸੂਲਪੁਰ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸ... ਅਗਲੀ ਖ਼ਬਰ ਭਾਜਪਾ ਵਲੋਂ ਛਾਉਣੀ ਤੇ ਪੱਛਮੀ ਮੰਡਲ ਵਿਚ ਪਾਰਟੀ ਦਾ ਵਿਸਤਾਰ <br/>
Ad Position 24
No active advertisement