03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰਦੁਆਰਾ ਤਾਲਵਾਲਾ ਸਾਹਿਬ ਰਾਏਪੁਰ-ਰਸੂਲਪੁਰ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Ad Position 21
No active advertisement
ਰਾਏਪੁਰ-ਰਸੂਲਪੁਰ 'ਚ ਗੁਰਮਤਿ ਸਮਾਗਮ ਦੌਰਾਨ ਕਵੀਸ਼ਰ ਗੁਰਦਿਆਲ ਸਿੰਘ ਢਿਲਵਾਂ ਵਾਲਿਆਂ ਦਾ ਕਵੀਸ਼ਰੀ ਜਥਾ ਹਾਜ਼ਰੀਨ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਂਦਾ ਹੋਇਆ ਹਾਜ਼ਰੀਨ ਸੰਗਤਾਂ ਵਿੱਚ ਜਥੇਦਾਰ ਮਨਜੀਤ ਸਿੰਘ, ਭਾਈ ਸੁਖਜਿੰਦਰ ਸਿੰਘ ਸੁੱਖਾ, ਗਿਆਨੀ ਹਰਜਿੰਦਰ ਸਿੰਘ ਤੇ ਹੋਰ | ਤਸਵੀਰਾਂ - ਹੁਸਨ ਲਾਲ <br/> 15-06-2026
ਕਿਸ਼ਨਗੜ੍ਹ, 14 ਜੂਨ (ਹੁਸਨ ਲਾਲ)-ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਪਾਵਨ ਚਰਨ ਛੋਹ ਨਗਰੀ ਰਾਏਪੁਰ -ਰਸੂਲਪੁਰ ਦੇ ਇਤਿਹਾਸਿਕ ਗੁਰਦੁਆਰਾ ਤਾਲਵਾਲਾ ਸਾਹਿਬ ਯਾਦਗਾਰੀ ਸ੍ਰੀ ਗੁਰੂ ਹਰਿਰਾਇ ਸਾਹਿਬ (ਪਾਤਸ਼ਾਹੀ ਸੱਤਵੀਂ) 'ਚ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 84 ਦੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਮੂਹ ਨਗਰ ਨਿਵਾਸੀ ਸਾਧ-ਸੰਗਤ, ਗੁਰੂਘਰ ਦੀ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਹਰਿਰਾਏ ਸੇਵਕ ਦਲ, ਪਿੰਡ ਦੇ ਪਤਵੰਤੇ ਸੱਜਣਾਂ ਆਦਿ ਸਭ ਦੀ ਸਾਂਝੀ ਸਮੂਲੀਅਤ 'ਚ ਬੜੀ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਇਆ ਗਿਆ | ਇਸ ਮੌਕੇ ਤੇ ਲੜੀਵਾਰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਪ੍ਰਸਿੱਧ ਕੀਰਤਨੀਏ ਜਥਿਆਂ ਦੇ ਨਾਲ-ਨਾਲ ਰਾਏਪੁਰ ਰਸੂਲਪੁਰ ਵਾਲੀਆਂ ਬੀਬੀਆਂ ਦੇ ਕੀਰਤਨੀ ਜਥੇ ਵੱਲੋਂ ਸ਼ਬਦ ਕੀਰਤਨ ਕਰਦਿਆਂ ਗੁਰੂ ਚਰਨਾਂ ਨਾਲ ਜੋੜਿਆ ਗਿਆ | ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਦਿਆਲ ਸਿੰਘ ਢਿੱਲਵਾਂ ਵਾਲਿਆਂ ਦੇ ਕਵੀਸ਼ਰੀ ਜਥੇ ਵੱਲੋਂ ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਸਾਕੇ ਨੂੰ ਦੀ ਵੀਰਰਸੀ ਕਵੀਸ਼ਰੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਂਦਿਆਂ ਗੁਰੂ ਸਾਹਿਬਾਨਾਂ ਦੇ ਬਖਸ਼ੇ ਪਾਵਨ ਉਪਦੇਸ਼ਾਂ ਤੇ ਬਾਣੀ ਤੇ ਬਾਣੇ ਨਾਲ ਜੁੜਦਿਆਂ ਆਪਣਾ ਜੀਵਨ ਗੁਰ ਮਰਿਆਦਾ ਤੇ ਗੁਰਮਿੱਤ ਵਿਚਾਰਾਂ 'ਤੇ ਚੱਲਦਿਆਂ ਬਤੀਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਬੋਲਦਿਆ ਜਥੇ. ਮਨਜੀਤ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਸੁੱਖਾ ਨੇ ਸਾਂਝੇ ਤੌਰ 'ਤੇ ਆਖਿਆ ਕਿ ਸਮੁੱਚੀ ਮਾਨਵਤਾ ਨੂੰ ਗੁਰੂ ਸਾਹਿਬ ਜੀ ਵੱਲੋਂ ਆਪਣੇ ਧਰਮ ਤੇ ਅਡੌਲ ਖੜੇ ਰਹਿਣ ਦੇ ਬਖਸ਼ੇ ਉਪਦੇਸ਼ ਨੂੰ ਆਪਣੇ ਅਮਲੀ ਜੀਵਨ 'ਚ ਅਪਣਾ ਕਿ ਸਮੁੱਚੀ ਮਾਨਵਤਾ ਦੇ ਭਲੇ ਹਿਤ ਲੋਕ ਅਰਪਣ ਕਰਨਾ ਚਾਹੀਦਾ ਹੈ | ਇਸ ਮੌਕੇ ਜਥੇ. ਮਨਜੀਤ ਸਿੰਘ, ਜਥੇ. ਸੁਖਜਿੰਦਰ ਸਿੰਘ ਸੁੱਖਾ, ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ, ਦਿਲਜੀਤ ਸਿੰਘ ਸ਼ਾਹ, ਗੁਰਜੀਤ ਸਿੰਘ, ਗੁਰਦਾਵਰ ਸਿੰਘ, ਗਿਆਨੀ ਇੰਦਰਜੀਤ ਸਿੰਘ, ਜਸਕਰਨ ਸਿੰਘ, ਅਮਰਜੀਤ ਸਿੰਘ ਬਿੱਲਾ, ਗ੍ਰੰਥੀ ਬਲਦੇਵ ਸਿੰਘ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ | ਸਮਾਗਮ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਭਾਈ ਸੁਖਜਿੰਦਰ ਸਿੰਘ ਸੁੱਖਾ ਤੇ ਗ੍ਰੰਥੀ ਬਾਬਾ ਬਲਦੇਵ ਸਿੰਘ ਵੱਲੋਂ ਬਾਖੂਬੀ ਨਿਭਾਈਆ ਗਈਆ | ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਪਿੰਡਾਂ ਦੇ ਵਿਕਾਸ ਦੇ ਮਾਮਲੇ 'ਚ ਕਦੇ ਵੀ ਸਿਆਸੀ ਵਿਤਕਰਾ ਨਹੀਂ ਕੀਤਾ-ਪਰਮਿੰਦਰ ਪੰਡੋਰੀ <br/>
Ad Position 24
No active advertisement