ਜਲੰਧਰ, 25 ਜੂਨ (ਜਤਿੰਦਰ ਪੰਮੀ)-ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ (ਫਿਟ) ਦੀ ਮਾਸਿਕ ਮੀਟਿੰਗ ਤੇ ਗ੍ਰੈਂਡ ਸਮਰ ਸੈਲੀਬ੍ਰੇਸ਼ਨ ਬਹੁਤ ਹੀ ਉਤਸ਼ਾਹ, ਸਦਭਾਵਨਾ ਅਤੇ ਭਾਈਚਾਰੇ ਦੇ ਮਾਹੌਲ ਵਿੱਚ ਸੰਪੰਨ ਹੋਈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਉਦਯੋਗਪਤੀਆਂ, ਵਪਾਰੀਆਂ ਅਤੇ ਉਦਮੀਆਂ ਨੇ ਹਿੱਸਾ ਲਿਆ ਅਤੇ ਆਪਸੀ ਮਿਲਣ-ਜੁਲਣ, ਨੈੱਟਵਰਕਿੰਗ ਅਤੇ ਉਦਯੋਗ ਹਿੱਤਾਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦਾ ਮੁੱਖ ਆਕਰਸ਼ਣ ਚੰਡੀਗੜ੍ਹ ਤੋਂ ਆਏ ਪ੍ਰਸਿੱਧ ਮਿਊਜ਼ੀਕਲ ਬੈਂਡ ਗਰੁੱਪ ਦੀ ਸ਼ਾਨਦਾਰ ਪੇਸ਼ਕਾਰੀ ਰਹੀ, ਜਿਸ ਨੇ ਆਪਣੀਆਂ ਮਧੁਰ ਧੁਨਾਂ ਅਤੇ ਮਨੋਰੰਜਕ ਪੇਸ਼ਕਾਰੀਆਂ ਨਾਲ ਹਾਜ਼ਰ ਮੈਂਬਰਾਂ ਦਾ ਭਰਪੂਰ ਮਨੋਰੰਜਨ ਕੀਤਾ। ਫਿਟ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਸਾਰੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਉਦਯੋਗ ਜਗਤ ਨੂੰ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ, ਜਿੱਥੇ ਉਦਯੋਗਪਤੀ ਆਪਸੀ ਸਹਿਯੋਗ, ਸਿੱਖਣ, ਜਾਗਰੂਕਤਾ ਅਤੇ ਵਪਾਰਕ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਮੈਂਬਰਾਂ ਵਿਚਕਾਰ ਆਪਸੀ ਨੇੜਤਾ, ਭਾਈਚਾਰਾ ਅਤੇ ਪਰਿਵਾਰਕ ਸਬੰਧ ਹੋਰ ਮਜ਼ਬੂਤ ਹੁੰਦੇ ਹਨ, ਜਿਸ ਨਾਲ ਸੰਗਠਨ ਦੀ ਏਕਤਾ ਨੂੰ ਵੀ ਬਲ ਮਿਲਦਾ ਹੈ। ਇਸ ਮੌਕੇ ਜੇ. ਐੱਸ. ਕੇ. ਰੋਡ ਲਾਈਨਜ਼ ਦੇ ਮਾਲਕ ਕੈਲਾਸ਼ ਸ਼ਰਮਾ ਤੇ ਜਸਬੀਰ ਨੂੰ ਉਦਯੋਗ, ਵਪਾਰ ਅਤੇ ਸਮਾਜਿਕ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਅਤੇ ਸਮਾਜ ਸੇਵਾ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਹਾਜ਼ਰ ਮੈਂਬਰਾਂ ਨੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਮੀਟਿੰਗ ਦੌਰਾਨ ਉਦਯੋਗ ਅਤੇ ਵਪਾਰ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ, ਮੌਜੂਦਾ ਵਿਸ਼ਵ ਪੱਧਰੀ ਹਾਲਾਤਾਂ, ਉਦਯੋਗਾਂ ‘ਤੇ ਪੈਣ ਵਾਲੇ ਪ੍ਰਭਾਵਾਂ, ਵਪਾਰਕ ਮੌਕਿਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਸਾਰਥਕ ਚਰਚਾ ਕੀਤੀ ਗਈ। ਇਸ ਮੌਕੇ ਫਿਟ ਦੇ ਚੇਅਰਮੈਨ ਮਨਿੰਦਰ ਸ਼ਰਮਾ, ਰਵੀ ਮਹਿੰਦਰੂ, ਰਾਜੀਵ ਜੈਰਥ, ਨਵਨੀਤ ਕੁਮਾਰ, ਮੰਗਲ ਸਿੰਘ ਸ਼ੇਖਾਵਤ, ਜਗਦੀਸ਼ ਵਿਜ, ਗੋਲਡੀ ਪ੍ਰਭਾਕਰ, ਲਲਿਤ ਮਿੱਤਲ, ਪਰਮੋਦ ਬਾਂਸਲ, ਸੰਦੀਪ ਸ਼ਾਰਦਾ, ਸੰਦੀਪ ਅਗਰਵਾਲ, ਵਿਸ਼ਾਲ ਸ਼ਰਮਾ, ਗੌਤਮ ਸ਼ਰਮਾ, ਚੇਤਨ ਸ਼ਰਮਾ, ਕਪਿਲ ਸ਼ਰਮਾ, ਅਕਸ਼ੈ ਵਿਜ, ਜਤਿਨ ਵਾਧਵਾ, ਸੰਦੀਪ ਮਹਾਜਨ, ਅਮਰਜੀਤ ਭਾਟੀਆ, ਕੁਸ਼ਲ ਸ਼ਰਮਾ, ਨਿਤਿਨ ਸ਼ਰਮਾ, ਵਰੁਣ ਜਿੰਦਲ, ਮਨਪ੍ਰੀਤ ਬਿੰਦਰਾ, ਨਵਪ੍ਰੀਤ ਬਿੰਦਰਾ, ਸੰਨੀ ਅਰੋੜਾ, ਮਾਨਵ ਪੁਰੀ, ਰਾਜੀਵ ਗੁਪਤਾ ਅਤੇ ਸੁਨੀਤ ਜੈਨ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਸਨ।