03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨਸ਼ੇ ਦੀ ਹਾਲਤ ’ਚ ਪਿਤਾ ਕੋਲੋਂ ਗੋਦ ਦਾ ਬੱਚਾ ਆਟੋ ਵਿੱਚ ਬੈਠਣ ਲੱਗੇ ਡਿਗਿਆ, ਮੱਥੇ ’ਤੇ ਲੱਗੀ ਸੱਟ ਬੱਚਾ ਚੋਰੀ ਦੇ ਸ਼ੱਕ ’ਚ ਲੋਕਾਂ ਨੇ ਪੁਲਿਸ ਬੁਲਾਈ; ਜਾਂਚ ਦੌਰਾਨ ਵਿਅਕਤੀ ਕੋਲੋਂ ਚਾਕੂ ਅਤੇ ਆਧਾਰ ਕਾਰਡ ਬਰਾਮਦ

Ad Position 21
No active advertisement
ਅਜੀਤ ਡੈਸਕ 28-06-2026
ਮਕਸੂਦਾਂ, 27 ਜੂਨ (ਸੌਰਵ ਮਹਿਤਾ) ਥਾਣਾ ਡਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਪਠਾਨਕੋਟ ਚੌਕ ਵਿਖੇ ਸ਼ਨੀਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਨਸ਼ੇ ਦੀ ਹਾਲਤ ਵਿੱਚ ਗੋਦ ਵਿੱਚ ਬੱਚਾ ਚੁੱਕੇ ਇੱਕ ਵਿਅਕਤੀ ਨੇ ਆਟੋ ਵਿੱਚ ਬੈਠਣ ਦੌਰਾਨ ਮਾਸੂਮ ਨੂੰ ਹੇਠਾਂ ਸੁੱਟ ਦਿੱਤਾ। ਇਸ ਕਾਰਨ ਬੱਚੇ ਦੇ ਮੱਥੇ ‘ਤੇ ਗੰਭੀਰ ਸੱਟ ਲੱਗੀ ਅਤੇ ਖੂਨ ਵਹਿਣ ਲੱਗ ਪਿਆ। ਆਟੋ ਚਾਲਕ ਨੇ ਜਦ ਦੇਖਿਆ ਤਾਂ ਉਸ ਨੇ ਤੁਰੰਤ ਬੱਚੇ ਨੂੰ ਚੁੱਕਿਆ ਅਤੇ ਇਲਾਜ ਲਈ ਨੇੜਲੇ ਕਲੀਨਿਕ ਪਹੁੰਚਾਇਆ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੂੰ ਬੱਚਾ ਚੋਰੀ ਹੋਣ ਦਾ ਸ਼ੱਕ ਪਿਆ, ਜਿਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਆਟੋ ਚਾਲਕ ਨੇ ਦੱਸਿਆ ਕਿ ਦੁਪਹਿਰ ਸਮੇਂ ਇੱਕ ਵਿਅਕਤੀ, ਜੋ ਨਸ਼ੇ ਦੀ ਹਾਲਤ ਵਿੱਚ ਸੀ, ਗੋਦ ਵਿੱਚ ਬੱਚਾ ਚੁੱਕ ਕੇ ਉਸ ਕੋਲ ਆਇਆ ਅਤੇ ਰੇਲਵੇ ਸਟੇਸ਼ਨ ਜਾਣ ਲਈ ਕਿਹਾ। ਜਿਵੇਂ ਹੀ ਉਹ ਆਟੋ ਵਿੱਚ ਬੈਠਣ ਲੱਗਾ ਤਾਂ ਉਸ ਨੇ ਬੱਚੇ ਨੂੰ ਲਾਪਰਵਾਹੀ ਨਾਲ ਹੇਠਾਂ ਸੁੱਟ ਦਿੱਤਾ। ਜਦੋਂ ਉਸ ਨੇ ਵਿਅਕਤੀ ਤੋਂ ਬੱਚੇ ਦੀ ਮਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਰੇਲਵੇ ਸਟੇਸ਼ਨ ‘ਤੇ ਹੈ। ਸ਼ੱਕ ਪੈਣ ‘ਤੇ ਆਟੋ ਚਾਲਕ ਕੁਝ ਲੋਕਾਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਗਿਆ ਪਰ ਉੱਥੇ ਕੋਈ ਵੀ ਔਰਤ ਨਹੀਂ ਮਿਲੀ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।ਸੂਚਨਾ ਮਿਲਣ ‘ਤੇ ਥਾਣਾ ਨੰਬਰ 8 ਦੇ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਉਕਤ ਵਿਅਕਤੀ ਵੀ ਬੇਹੋਸ਼ ਹੋ ਕੇ ਡਿੱਗ ਪਿਆ। ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਚਾਕੂ ਅਤੇ ਆਧਾਰ ਕਾਰਡ ਬਰਾਮਦ ਹੋਇਆ। ਆਧਾਰ ਕਾਰਡ ਅਨੁਸਾਰ ਉਸ ਦੀ ਪਹਿਚਾਨ ਆਦਰਸ਼ ਵਜੋਂ ਹੋਈ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜ਼ਖ਼ਮੀ ਬੱਚਾ ਉਸੇ ਵਿਅਕਤੀ ਦਾ ਪੁੱਤਰ ਹੈ। ਇਸ ਸਬੰਧੀ ਬੱਚੇ ਦੇ ਮਾਮੇ ਨਾਲ ਵੀ ਸੰਪਰਕ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਇਲਾਜ ਜਾਰੀ ਹੈ, ਜਦਕਿ ਉਸ ਦਾ ਪਿਤਾ ਅਜੇ ਬੇਹੋਸ਼ੀ ਦੀ ਹਾਲਤ ਵਿੱਚ ਹੈ। ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਉਹ ਆਪਣੇ ਕੋਲ ਚਾਕੂ ਕਿਸ ਮਕਸਦ ਨਾਲ ਰੱਖਦਾ ਸੀ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ 607 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ’ਤੇ ਫ਼ੈਸਲਾ ਕਈ ਕੰਪਨੀਆਂ ਕੰਮ ਲੈਣ ਲਈ ਪਾ... ਅਗਲੀ ਖ਼ਬਰ ਡੋਨੀ ਬੱਲ ਗੈਂਗ ਦਾ ਸਰਗਰਮ ਮੈਂਬਰ ਸੁਖਜਿੰਦਰ ਸਿੰਘ ਉਰਫ਼ ਬਿੱਟੂ ਅਸਲ੍ਹੇ ਸਮੇਤ ਗ੍ਰਿਫ਼ਤਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ...
Ad Position 24
No active advertisement