03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕੇ.ਐਮ.ਵੀ. ਵਿਖੇ ਨਵੇਂ ਕੋਰਸਾਂ ਲਈ ‘ਵਰਲਡ ਕਲਾਸ ਇਨਫ੍ਰਾਸਟਰਕਚਰ’ ਸਥਾਪਿਤ

Ad Position 21
No active advertisement
ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਜਸਪਾਲ ਸਿੰਘ)-ਕੰਨਿਆ ਮਹਾ ਵਿਦਿਆਲਾ (ਕੇ. ਐਮ. ਵੀ.) ਹਮੇਸ਼ਾ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਗੁਣਵੱਤਾਪੂਰਨ ਵਿਦਿਆ ਪ੍ਰਦਾਨ ਕਰਨ ਵਿੱਚ ਕਾਰਜਸ਼ੀਲ ਰਿਹਾ ਹੈ। ਇਸ ਹੀ ਕੜੀ ਵਿੱਚ ਕੇ.ਐਮ.ਵੀ. ਵਿਖੇ ਵਰਲਡ ਕਲਾਸ ਇਨਫ੍ਰਾਸਟਰਕਚਰ ਅਤੇ ਸਟੇਟ-ਆਫ਼-ਦੀ-ਆਰਟ ਹਾਈਟੈਕ ਲੈਬਸ ਹਨ ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮੰਗ ਅਨੁਸਾਰ ਖੋਜ ਨੂੰ ਵਧਾਉਣ ਲਈ ਮੂਲ ਸਰੰਚਨਾਵਾਂ ਬਣਾਈਆਂ ਗਈਆਂ ਹਨ । ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਤੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਕੇ.ਐਮ.ਵੀ. ਵਿਦਿਆਰਥੀਆਂ ਦੀ ਸਿੱਖਿਆ ਵਿੱਚ ਬਹੁਮੁਖੀ ਪੱਖਾਂ ਨੂੰ ਉਭਾਰਨ ਦੇ ਲਈ ਵਿਭਿੰਨ ਨਵੀਨ ਯਤਨ ਕਰਦਾ ਰਹਿੰਦਾ ਹੈ ਅਤੇ ਇਸੇ ਅਨੁਸਾਰ ਕੇ.ਐਮ.ਵੀ. ਵਿਖੇ ਚੱਲ ਰਹੇ ਕੋਰਸਾਂ ਦੇ ਨਾਲ-ਨਾਲ ਸਮੇਂ ਦੀ ਮੰਗ ਅਨੁਸਾਰ ਵਿਭਿੰਨ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਨਾਲ ਇਨਫ੍ਰਾਸਟਰਕਚਰ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਹ ਇਨੋਵੇਟਿਵ ਲੈਬਜ਼ ਵਿਦਿਆਰਥਣਾਂ ਨੂੰ ਆਪਣੇ ਸੰਬੰਧਿਤ ਖੇਤਰਾਂ ਵਿੱਚ ਖੋਜ ਅਤੇ ਨਵੀਨਤਾਕਾਰੀ ਲਈ ਇੱਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਦੇ ਨਾਲ-ਨਾਲ ਪ੍ਰੈਕਟੀਕਲ ਟ੍ਰੇਨਿੰਗ ਦਾ ਅਧਾਰ ਬਣਦੀਆਂ ਹਨ ਤਾਂ ਜੋ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਦੇ ਹੋਏ ਉਹਨਾਂ ਨੂੰ ਮੁਕਾਬਲੇ ਦੇ ਇਸ ਯੁੱਗ ਵਿੱਚ ਆਪਣੇ-ਆਪ ਨੂੰ ਸਥਾਪਿਤ ਕਰਨ ਦੇ ਕਾਬਿਲ ਬਣਾਇਆ ਜਾ ਸਕੇ। ਵਿਦਿਆਲਾ ਵਿਖੇ ਨਵੇਂ ਬਲਾਕ ਦੀ ਵੀ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਕਈ ਨਵੀਆਂ ਲੈਬਜ਼ ਸਥਾਪਿਤ ਕੀਤੀਆਂ ਗਈਆਂ ਹਨ । ਇਹਨਾਂ ਵਿਸ਼ਵ ਪੱਧਰੀ ਲੈਬਜ਼ ਤੋਂ ਪ੍ਰਾਪਤ ਟ੍ਰੇਨਿੰਗ ਸਦਕਾ ਹੀ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਖੇਤਰਾਂ ਵਿੱਚ 77 ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਹਾਸਿਲ ਕੀਤੇ ਹਨ। ਬੀ.ਐਸ.ਸੀ. ਆਈ.ਈ., ਐਮ.ਐਸ.ਸੀ. ਬੋਟਨੀ, ਜ਼ੂਆਲੋਜੀ, ਕੈਮਿਸਟਰੀ, ਫਿਜ਼ਿਕਸ, ਫੈਸ਼ਨ ਡਿਜ਼ਾਈਨਿੰਗ ਅਤੇ ਐਮ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹੇ ਵਿਭਿੰਨ ਪ੍ਰੋਗਰਾਮਾਂ ਵਿੱਚ ਵਿਦਿਆਰਥਣਾਂ ਨੂੰ ਵਿਹਾਰਕ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਕੇ.ਐਮ.ਵੀ. ਦੁਆਰਾ ਸਫਲਤਾਪੂਰਵਕ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ, ਹਾਸਪਿਟੈਲਿਟੀ ਐਂਡ ਟੂਰਿਜ਼ਮ, ਐਨੀਮੇਸ਼ਨ, ਬਿਊਟੀ ਐਂਡ ਵੈਲਨੈਸ, ਰਿਟੇਲ ਮੈਨੇਜਮੈਂਟ, ਨਿਊਟ੍ਰੀਸ਼ਨ, ਐਕਸਰਸਾਈਜ਼ਰ ਐਂਡ ਹੈਲਥ ਜਿਹੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਹਨਾਂ ਰਾਹੀਂ ਵਿਦਿਆਰਥਣਾਂ ਨੂੰ ਇੰਟਰਨਸ਼ਿਪ ਅਤੇ ਇੰਡਸਟਰੀ ਟਾਈਅੱਪਸ ਰਾਹੀਂ ਵੱਧ ਤੋਂ ਵੱਧ ਐਕਸਪੋਜ਼ਰ ਪ੍ਰਦਾਨ ਕੀਤਾ ਜਾਂਦਾ ਹੈ। ਇੱਕ ਕਰੋੜ ਰੁਪਏ ਦੀ ਲਾਗਤ ਨਾਲ ਐਡਵਾਂਸ ਕਰੈਕਟਰਾਈਜ਼ੇਸ਼ਨ ਲੈਬ ਵੀ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਬਣਾਏ ਗਏ ਇਨੋਵੇਸ਼ਨ ਹੱਬ ਵਿੱਚ ਵਿਦਿਆਰਥੀਆਂ ਦੇ ਕਲਾਤਮਕ ਅਤੇ ਨਵੀਨਤਮ ਐਪਟੀਚਿਊਡ ਨੂੰ ਵਿਕਸਿਤ ਕਰਨ ਦੇ ਕੰਮ ਕੀਤੇ ਜਾ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦ ਭੱਟੀ ਤੇ ਹਮਾਸ ਗੁੱਜਰ ਨੂੰ ਦੇਸ਼ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ ਭੇਜਣ ਵਾਲੇ ਤਿੰਨ ਕਾਬੂ ਸਪੈਸ਼ਲ ਸੈੱਲ ਦੀ ਟੀਮ ਨ... ਅਗਲੀ ਖ਼ਬਰ ਸਤਿਗੁਰੂ ਕਬੀਰ ਮਹਾਰਾਜ ਦੇ 628ਵੇਂ ਪ੍ਰਕਾਸ਼ ਉਤਸਵ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਸ਼ੋਭਾ ਯਾਤਰਾ * ਕੈਬਨਿਟ ਮੰਤਰੀ ਮਹ...
Ad Position 24
No active advertisement