ਜਲੰਧਰ, 29 ਜੂਨ (ਸ਼ਿਵ)- ਅਗਲੇ ਮਹੀਨੇ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ ਜਦਕਿ ਨਗਰ ਨਿਗਮ ਵਲੋਂ ਅਜੇ ਤੱਕ ਬਰਸਾਤਾਂ ਨੂੰ ਪਾਣੀ ਨਿਕਾਸੀ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਨਹੀਂ ਬਣਾਇਆ ਗਿਆ ਹੈ ਜਦਕਿ ਪਿਛਲੇ ਹਫ਼ਤੇ ਹੀ ਮੇਅਰ ਵਨੀਰ ਧੀਰ ਦੀ ਪ੍ਰਧਾਨਗੀ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਉਹ ਇਸ ਬਾਰੇ ਪ੍ਰਬੰਧ ਸ਼ੁਰੂ ਕਰ ਦੇਣ। ਨਗਰ ਨਿਗਮ ਪ੍ਰਸ਼ਾਸਨ ਵਲੋਂ ਹਰ ਸਾਲ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਬਰਸਾਤੀ ਪਾਣੀ ਰੋਕਣ ਲਈ ਬਕਾਇਦਾ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦੇ ਤਹਿਤ ਕਈ ਕੰਟਰੋਲ ਰੂਮ ਬਣਾਉਣ ਤੋਂ ਇਲਾਵਾ ਬਕਾਇਦਾ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਜਿਨਾਂ ਵਲੋਂ ਬਰਸਾਤਾਂ ਵਿਚ ਕਿਸੇ ਵੀ ਇਲਾਕੇ ਵਿਚ ਪਾਣੀ ਭਰਨ ਦੀ ਜਾਣਕਾਰੀ ਮਿਲਣ ’ਤੇ ਇਸ ਦੀ ਤੇਜ਼ੀ ਨਾਲ ਨਿਕਾਸੀ ਕਰਵਾਈ ਜਾਂਦੀ ਹੈ। ਨਗਰ ਨਿਗਮ ਨੇ ਕੁੱਝ ਸਮਾਂ ਪਹਿਲਾਂ ਤਿੰਨ ਦਰਜਨ ਤੋਂ ਜ਼ਿਆਦਾ ਇਲਾਕਿਆਂ ਦੀ ਪਹਿਚਾਣ ਕੀਤੀ ਸੀ ਜਿੱਥੇ ਕਿ ਬਰਸਾਤਾਂ ਦੌਰਾਨ ਪਾਣੀ ਭਰ ਜਾਂਦਾ ਹੈ। ਇਨ੍ਹਾਂ ਵਿਚ ਦਮੋਰੀਆ ਅੰਡਰ ਬ੍ਰਿਜ, ਇਕਹਿਰੀ ਪੁਲੀ, ਫਗਵਾੜਾ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਨਿਊ ਰੇਲਵੇ ਰੋਡ, ਚਿੰਤਪੁਰਨੀ ਮੰਦਿਰ ਰੋਡ ਚੰਦਨ ਨਗਰ, ਨੀਲਾ ਮਹਿਲ, ਸਾਈਂ ਦਾਸ ਸਕੂਲ ਮੇਨ ਗੇਟ ਅਤੇ ਬੈਕ ਸਾਈਡ, ਮਿਲਾਪ ਚੌਕ ਤੋਂ ਕੰਪਨੀ ਬਾਗ਼ ਚੌਕ, ਪ੍ਰੀਤ ਨਗਰ ਰੋਡ, ਰਾਮ ਨਗਰ, ਵਿਜੇ ਰਿਜ਼ੋਰਟਸ ਨੇੜੇ ਮਕਸੂਦਾਂ ਰੋਡ, ਸੋਡਲ ਰੋਡ ਤੋਂ ਟਾਂਡਾ ਰੇਲਵੇ ਕਰਾਸਿੰਗ, ਕਪੂਰਥਲਾ ਰੋਡ ਦਰੋਣਾ ਗਾਰਡਨ, ਗੁਲਾਬ ਦੇਵੀ ਰੋਡ, ਲਾਲ ਰਤਨ ਨੇੜੇ ਨਕੋਦਰ ਰੋਡ, ਹਰਬੰਸ ਨਗਰ, ਬਸਤੀ ਮਿੱਠੂ ਰੋਡ, ਰਾਜ ਨਗਰ ਮੇਨ ਰੋਡ,ਟਾਂਡਾ ਰੋਡ, ਕੋਟ ਮੇਨ ਰੋਡ, ਗੌਤਮ ਨਗਰ, ਬਸਤੀ ਗੁਜਾਂ ਅੱਡਾ, ਗੁਰੂ ਅਰਜਨ ਦੇਵ ਨਗਰ, ਬਸਤੀ ਮਿੱਠੂ, ਕੰਪੂਰਥਲਾ ਚੌਂਕ, 120 ਫੁੱਟ ਰੋਡ ਬਸਤੀ ਸ਼ੇਖ਼, ਕੋਟ ਮੁਹੱਲਾ ਬਸਤੀ ਸ਼ੇਖ਼, ਸਰਕਾਰੀ ਗਰਲਜ਼ ਸਕੂਲ, ਬਸਤੀ ਸ਼ੇਖ਼, ਲਸੂੜ੍ਹੀ ਮੁਹੱਲਾ ਬਸਤੀ ਦਾਨਸ਼ਮੰਦਾਂ, ਬਸਤੀ ਦਾਨਸ਼ਮੰਦਾਂ ਅੱਡਾ, ਗੁਰੂ ਰਵਿਦਾਸ ਰੋਡ, ਟੀ. ਵੀ. ਸੈਂਟਰ ਕੋਲ ਪੈਟਰੋਲ ਪੰਪ, ਏਕਤਾ ਨਗਰ ਫ਼ੇਜ਼1 ਰਾਮਾ ਮੰਡੀ ਫਲਾਈਓਵਰ, ਜੋਗਿੰਦਰ ਨਗਰ ਪੁਰਾਣਾ ਬਾਬਾ ਬੁੱਢਾ ਜੀ ਨਗਰ, ਨੈਸ਼ਨਲ ਐਵੇਨਿਊ, ਦਕੋਹਾ, ਪਿੰਡ ਬਡਿੰਗ, ਪਰਾਗਪੁਰ ਪੁਰਾਣੀ ਫਗਵਾੜਾ ਰੋਡ, ਅਰਮਾਨ ਨਗਰ ਗਲੀ ਨੰ: 1 ਤੋਂ 4, ਪਿੰਡ ਧੱਨੋਵਾਲੀ, ਪਿੰਡ ਢਿਲਵਾਂ, ਨਿਊ ਜੋਗਿੰਦਰ ਨਗਰ ਗਲੀ ਨੰ: 2, ਕਾਕੀ ਪਿੰਡ ਗਲੀ ਨੰ: 4 ਤੋਂ 7, ਪ੍ਰੋਫੈਸਰ ਕਲੋਨੀ ਮੇਨ ਰੋਡ, ਨੰਗਲ ਸ਼ਾਮਾਂ ਨੇੜੇ ਰਾਜ ਬੁਟੀਕ, ਅੰਬੇਡਕਰ ਨਗਰ, ਰਾਮ ਨਗਰ, ਚੁਨਮੁਨ ਮਾਲ ਤੋਂ ਬੱਸ ਸਟੈਂਡ, ਮਸੰਦ ਚੌਕ ਤੋਂ ਮਾਡਲ ਟਾਊਨ, ਲੰਬਾ ਪਿੰਡ ਚੌਂਕ, ਕਿਸ਼ਨਪੁਰਾ ਮੰਦਿਰ ਵਾਲੀ ਗਲੀ, ਸੰਤੋਖਪੁਰਾ ਨੀਵੀਂ ਆਬਾਦੀ, ਰੇਰੂ ਪਿੰਡ ਦੇ ਇਲਾਕੇ ਸ਼ਾਮਿਲ ਹੈ। ਨਗਰ ਨਿਗਮ ਵਲੋਂ ਇਨ੍ਹਾਂ ਇਲਾਕਿਆਂ ਵਿਚ ਹੀ ਵਿਸ਼ੇਸ਼ ਨਿਗਰਾਨੀ ਕੀਤੀ ਜਾਣੀ ਹੈ ਤਾਂ ਜੋ ਇਨ੍ਹਾਂ ਇਲਾਕਿਆਂ ਵਿਚ ਬਰਸਾਤਾਂ ਨੂੰ ਪਾਣੀ ਨਾ ਭਰ ਸਕੇ। ਉਂਜ ਨਗਰ ਨਿਗਮ ਦੇ ਓ. ਐਂਡ. ਐਮ. ਦਾ ਕਹਿਣਾ ਸੀ ਕਿ ਬਰਸਾਤਾਂ ਵਿਚ ਪਾਣੀ ਭਰਨ ਨੂੰ ਰੋਕਣ ਲਈ ਰੋਡ ਗਲੀਆਂ ਦੀ ਸਫ਼ਾਈ ਤੋਂ ਇਲਾਵਾ ਕਈ ਸੀਵਰਾਂ ਦੀ ਸਫ਼ਾਈ ਵੀ ਕੀਤੀ ਜਾਣੀ ਹੈ।