ਜਲੰਧਰ, 29 ਜੂਨ (ਜਤਿੰਦਰ ਪੰਮੀ)-ਗਰਮੀਆਂ ਦੀਆਂ ਛੁੱਟੀਆਂ ਕਾਰਨ ਪਿਛਲੇ ਚਾਰ-ਪੰਜ ਦਿਨਾਂ ਤੋਂ ਬੰਦ ਕੀਤੇ ਗਏ ਮਹਾਨਗਰ ਦੇ ਸਾਰੇ ਬਾਜ਼ਾਰ ਸੋਮਵਾਰ ਨੂੰ ਖੁੱਲ੍ਹ ਗਏ ਪਰ ਗਰਮੀ ਤੇ ਹੁੰਮਸ ਕਾਰਨ ਲੋਕਾਂ ਦੀ ਆਮਦ ਘੱਟ ਰਹਿਣ ਕਾਰਨ ਸਾਰਾ ਦਿਨ ਛੁੱਟੀ ਵਰਗਾ ਮਾਹੌਲ ਬਣਿਆ ਰਿਹਾ। ਹਾਲਾਂਕਿ ਦੇਰ ਸ਼ਾਮ ਥੋੜ੍ਹੀ ਜਿਹੀ ਤਪਸ ਘੱਟ ਹੋਣ ਉਪਰੰਤ ਲੋਕਾਂ ਦੀ ਬਾਜ਼ਾਰਾਂ ’ਚ ਆਮਦ ਵਧੀ। ਦੱਸਣਯੋਗ ਹੈ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ, ਜਿਨ੍ਹਾਂ ’ਚ ਸ਼ਹੀਦ ਭਗਤ ਸਿੰਘ ਚੌਕ ਸਥਿਤ ਸੈਨੇਟਰੀ ਮਾਰਕੀਟ, ਫਗਵਾੜਾ ਗੇਟ ਸਥਿਤ ਇਲੈਕਟ੍ਰੋਨਿਕਸ ਤੇ ਇਲੈਕਟ੍ਰੀਕਲ ਮਾਰਕੀਟ, ਓਲਡ ਰੇਲਵੇ ਸਟੇਸ਼ਨ ਰੋਡ ਮਿਊਜ਼ੀਕਲ ਇੰਸਟਰੂਮੈਂਟਸ ਮਾਰਕੀਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾਂ ਗੇਟ, ਰੈਣਕ ਬਾਜ਼ਾਰ, ਕਰਿਆਨਾ ਬਾਜ਼ਾਰ ਇਮਾਮਨਾਸਰ, ਅਟਾਰੀ ਬਾਜ਼ਾਰ, ਸ਼ੇਖਾਂ ਬਾਜ਼ਾਰ, ਬਰਤਨ ਬਾਜ਼ਾਰ, ਕਲਾਂ ਬਾਜ਼ਾਰ ਅਤੇ ਹੋਰ ਵੀ ਕਈ ਅੰਦਰੂਨੀ ਬਾਜ਼ਾਰ ਗਰਮੀਆਂ ਦੀਆਂ ਛੁੱਟੀਆਂ ਕਾਰਨ ਇਨ੍ਹਾਂ ਬਾਜ਼ਾਰਾਂ ਦੀਆਂ ਦੁਕਾਨਦਾਰ ਐਸੋਸੀਏਸ਼ਨਾਂ ਨੇ ਬੰਦ ਕੀਤੇ ਹੋਏ ਸਨ। ਸੋਮਵਾਰ ਨੂੰ ਬੇਸ਼ੱਕ ਸਾਰੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਪਰ ਹੁੰਮਸ ਤੇ ਤਪਸ (ਬਾਕੀ ਸਫ਼ਾ 6 ’ਤੇ)