05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਨਿਰਮਲ ਕੁਟੀਆ ਜੋਹਲਾਂ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 06-07-2026

ਚੁਗਿੱਟੀ/ ਜੰਡੂ ਸਿੰਘਾ,5 ਜੁਲਾਈ ( ਨਰਿੰਦਰ ਲਾਗੂ)-ਐਤਵਾਰ ਨੂੰ ਸੰਤ ਬਾਬਾ ਬਸੰਤ ਸਿੰਘ ਦੇ ਤੱਪ ਅਸਥਾਨ ਨਿਰਮਲ ਕੁਟੀਆ ਜੋਹਲਾਂ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਉਸ ਉਪਰੰਤ ਬੇਅੰਤ ਕੀਰਤਨੀ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਏ ਗਏ। ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਜਥਾ ਬਾਬਾ ਬਿਧੀ ਚੰਦ ਦਲ, ਸੁਰ ਸਿੰਘ ਵਾਲਿਆਂ ਵਲੋਂ ਵੀ ਹਾਜ਼ਰੀ ਲਗਵਾਈ ਗਈ। ਸੰਤ ਬਾਬਾ ਜੀਤ ਸਿੰਘ ਮੁੱਖੀ ਨਿਰਮਲ ਕੁਟੀਆ ਜੋਹਲਾਂ ਵਿਦੇਸ਼ ਯਾਤਰਾ ‘ਤੇ ਨਿਊਜ਼ੀਲੈਂਡ ਗ ਏ ਹੋਣ ਕਾਰਨ ਸੰਤ ਜਤਿੰਦਰ ਸਿੰਘ ਵੱਲੋਂ ਕੀਰਤਨ ਸਰਵਣ ਕਰਵਾਏ ਗਏ, ਸੰਤ ਸੁਰਿੰਦਰ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ‘ਤੇ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਸਟੇਜ ਸੰਚਾਲਕ ਵਜੋਂ ਸੇਵਾ ਭਾਈ ਡਾਕਟਰ ਸੁਖਬੀਰ ਸਿੰਘ ਵਲੋਂ ਨਿਭਾਈ ਗਈ। ਸਮਾਪਤੀ ‘ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਤੇ ਨਾਲ ਦੀ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਵਿਚ ਹਾਕਮ ਸਿੰਘ ਜੌਹਲ, ਦਲਜੀਤ ਸਿੰਘ ਭੋਜੋਵਾਲ,ਆਰ.ਪੀ. ਸਿੰਘ, ਦਲਜੀਤ ਸਿੰਘ ਚੋਹਕਾਂ, ਫ਼ਕੀਰ ਸਿੰਘ, ਪਰਮਜੀਤ ਸਿੰਘ ,ਅਵਤਾਰ ਸਿੰਘ ਮਾਧੋਪੁਰੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਹਨੀ ਜੋਸ਼ੀ ਦੀ ਅਗਵਾਈ ਵਿਚ ਯੂਥ ਵਰਕਰਾਂ ਨੇ ਕੀਤਾ ਸ਼ੁਭਮ ਸ਼ਰਮਾ ਦਾ ਜ਼ੋਰਦਾਰ ਸਵਾਗਤ ਅਗਲੀ ਖ਼ਬਰ ਸਮਾਜ ਸੇਵੀ ਭਗਵੰਤ ਮਣਕੂ ਦੇ ਗ੍ਰਹਿ ਵਿਖੇ ਪੁੱਜੇ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ
Ad Position 24
No active advertisement