05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮੇਅਰ ਦੇ ‘ਆਪ’ ਇੰਚਾਰਜ ਬਣਨ ਨਾਲ ਉੱਤਰੀ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਬੱਝੀ ਆਸ ਲੰਬੇ ਸਮੇਂ ਤੋਂ ਹਰਿਗੋਬਿੰਦ ਨਗਰ, ਟਰਾਂਸਪੋਰਟ ਨਗਰ, ਲੰਬਾ ਪਿੰਡ ਵਿਚ ਭਰਿਆ ਰਹਿੰਦਾ ਹੈ ਪਾਣੀ

Ad Position 21
No active advertisement
ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਸ਼ਿਵ)- ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ਦੇ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਨ ਤੋਂ ਬਾਅਦ ਕਈ ਲੋਕਾਂ ਨੂੰ ਹੁਣ ਇਸ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਆਸ ਨਜ਼ਰ ਆ ਰਹੀ ਹੈ ਕਿਉਂਕਿ ਇਸ ਹਲਕੇ ਵਿਚ ਲੰਬੇ ਸਮੇਂ ਤੋਂ ਸਭ ਤੋਂ ਜ਼ਿਆਦਾ ਸੀਵਰੇਜ ਜਾਮ, ਪਾਣੀ ਭਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜਿਹੜੀਆਂ ਕਿ ਨਗਰ ਨਿਗਮ ਦੇ ਓ. ਐਂਡ. ਐਮ. ਬਰਾਂਚ ਕੋਲੋਂ ਹੱਲ ਹੋਣ ’ਤੇ ਨਹੀਂ ਆ ਰਹੀਆਂ ਹਨ। ਉੱਤਰੀ ਹਲਕੇ ਦੇ ਕਈ ਕੌਂਸਲਰਾਂ ਅਤੇ ਲੋਕਾਂ ਵਲੋਂ ਮੇਅਰ ਵਨੀਤ ਧੀਰ ਨਾਲ ਆਪ ਮਿਲ ਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪਹਿਲਾਂ ਦਿਨੇਸ਼ ਢਲ ਆਪ ਦੇ ਇੰਚਾਰਜ ਸਨ ਤਾਂ ਉਨਾਂ ਵਲੋਂ ਸਮੱਸਿਆਵਾਂ ਹੱਲ ਕਰਵਾਈਆਂ ਗਈਆਂ ਸੀ ਪਰ ਇਸ ਦੇ ਬਾਅਦ ਵਿਚ ਇਸ ਇਲਾਕੇ ਵਿਚ ਪਾਣੀ ਭਰਨ ਦੀਆਂ ਕਾਫੀ ਸਮੱਸਿਆਵਾਂ ਦਾ ਲੋਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਹਲਕੇ ਵਿਚ ਹਰਗੋਬਿੰਦ ਨਗਰ ਵਿਚ ਪਾਣੀ ਭਰਨ ਦੀ ਲੋਕ ਲੰਬੇ ਸਮੇਂ ਤੋਂ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਤਾਂ ਕਰ ਰਹੇ ਹਨ ਸਗੋਂ ਇਸ ਤੋਂ ਇਲਾਵਾ ਲੰਬਾ ਪਿੰਡ ਚ ੌਕ, ਟਰਾਂਸਪੋਰਟ ਨਗਰ ਤੋਂ ਇਲਾਵਾ ਕਾਲੀਆ ਕਾਲੋਨੀ ਸਮੇਤ ਹੋਰ ਇਲਾਕੇ ਵੀ ਸ਼ਾਮਿਲ ਹਨ। ਇਸ ਹਲਕੇ ਵਿਚ ਸੀਵਰਾਂ ਦੀ ਸੁਪਰ ਸਕਸ਼ਨ ਮਸ਼ੀਨ ਨਾਲ ਸਫ਼ਾਈ ਕਰਵਾਉਣ ਦਾ ਕੰਮ ਵੀ ਕਰਵਾਇਆ ਜਾਣਾ ਹੈ। ਸ੍ਰੀ ਵਨੀਤ ਧੀਰ ਨੇ ਦਮੋਰੀਆ ਪੁਲ ਵਿਚ ਪਾਣੀ ਭਰਨ ਦੀ ਸਮੱਸਿਆ ਹੱਲ ਕਰਵਾਉਣ ਲਈ 50 ਲੱਖ ਦੀ ਲਾਗਤ ਵਾਲੇ ਵੱਡੇ ਪ੍ਰਾਜੈਕਟ ਰੇਣ ਵਾਟਰ ਹਾਰਵੈਸਟਿੰਗ ’ਤੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਬਿਸਤ ਦੁਆਬ ਨਹਿਰ ਦੀ ਸਫ਼ਾਈ ਤੋਂ ਇਲਾਵਾ ਫੋਕਲ ਪੁਆਇੰਟ ਵਿਚ ਵੀ ਸੀਵਰੇਜ ਸਮੱਸਿਆ ਹੱਲ ਕਰਵਾਉਣਾ ਵੀ ਵੱਡੀ ਚੁਨੌਤੀ ਹੈ। ਮੇਅਰ ਵਨੀਤ ਧੀਰ ਨੂੰ ਜਿੱਥੇ ਆਪ ਵਲੋਂ ਉੱਤਰੀ ਹਲਕੇ ਦੇ ਇੰਚਾਰਜ ਬਣਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸਗੋਂ ਇਸ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਵੀ ਉਨਾਂ ਲਈ ਵੱਡੀ ਚੁਨੌਤੀ ਹੋਵੇਗਾ ਪਰ ਮੇਅਰ ਹੋਣ ਦੇ ਨਾਤੇ ਉਨਾਂ ਲਈ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ਿਆਦਾ ਮੁਸ਼ਕਲ ਆਉਣ ਦੀ ਸੰਭਾਵਨਾ ਨਹੀਂ ਹੈ। ਮੇਅਰ ਵਨੀਤ ਧੀਰ ਦਾ ਸਾਰਿਆਂ ਨਾਲ ਮਿਲਵਰਤਨ ਵਾਲਾ ਵਤੀਰਾ ਰਿਹਾ ਹੈ ਜਿਸ ਕਰਕੇ ਨਾ ਸਿਰਫ਼ ਕਈ ਸਿਆਸੀ ਪਾਰਟੀਆਂ ਵਿਚ ਕਈ ਲੋਕ ਉਨਾਂ ਦੀ ਪ੍ਰਸੰਸਾ ਕਰਦੇ ਰਹੇ ਹਨ ਸਗੋਂ ਅਫ਼ਸਰਸ਼ਾਹੀ ਵੀ ਮੇਅਰ ਵਨੀਤ ਧੀਰ ਨਾਲ ਮਿਲ ਕੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਕੰਮ ਕਰ ਰਹੀ ਹੈ।
ਸਮੱਸਿਆਵਾਂ ਹੱਲ ਕਰਵਾਉਣ ਲਈ ਕਮਿਸ਼ਨਰ ਨੂੰ ਮਿਲੇ ਬਾਵਾ ਹੈਨਰੀ
ਜਲੰਧਰ, ਉੱਤਰੀ ਹਲਕੇ ਦੇ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਨੇ ਅੱਜ ਕਮਿਸ਼ਨਰ ਨਿਕਾਸ ਕੁਮਾਰ ਨਾਲ ਮੁਲਾਕਾਤ ਕਰਕੇ ਆਪਣੇ ਹਲਕੇ ਦੀ ਮਾੜੀ ਸੀਵਰੇਜ ਵਿਵਸਥਾ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਹੈ। ਉਨਾਂ ਦੇ ਨਾਲ ਇਲਾਕਾ ਵਾਸੀ ਵੀ ਮੌਜੂਦ ਸਨ। ਬਾਵਾ ਹੈਨਰੀ ਨੇ ਨਿਗਮ ਕਮਿਸ਼ਨਰ ਨੂੰ ਦੱਸਿਆ ਕਿ ਉੱਤਰੀ ਹਲਕੇ ਵਿਚ ਰੰਧਾਵਾ ਮਸੰਦਾ ਦਾ ਸੀਵਰੇਜ ਦਾ ਪਾਈਪ ਜੋੜਿਆ ਜਾ ਰਿਹਾ ਹੈ ਜਦਕਿ ਰੰਧਾਵਾ ਮਸੰਦਾ ਹਲਕਾ ਵਿਧਾਨ ਸਭਾ ਕਰਤਾਰਪੁਰ ਵਿਖੇ ਪੈਂਦਾ ਹੈ । ਦਿਹਾਤੀ ਸੀਵਰੇਜ ਦਾ ਪਾਣੀ ਸ਼ਹਿਰ ਨਾਲ ਜੋੜਿਆ ਜਾ ਰਿਹਾ ਹੈ । ਬਾਵਾ ਹੈਨਰੀ ਨੇ ਦੱਸਿਆ ਕਿ ਉਨਾਂ ਦੇ ਕੌਂਸਲਰ ਦੇ ਵਾਰਡ ਨੰਬਰ ਦੋ ਦੇ ਹਰਪ੍ਰੀਤ ਵਾਲੀਆ ਦੇ ਵਾਰਡ ਦੇ ਸੀਵਰੇਜ ਨਾਲ ਇਹ ਸੀਵਰ ਪਾਈਪ ਜੋੜਿਆ ਜਾ ਰਿਹਾ ਹੈ। ਜਦਕਿ ਉੱਤਰੀ ਹਲਕੇ ਦੇ ਕਈ ਇਲਾਕੇ ਪਹਿਲਾਂ ਹੀ ਸੀਵਰੇਜ ਦੇ ਪਾਣੀ ਨਾਲ ਡੁੱਬੇ ਪਏ ਹਨ। ਲੋਕਾਂ ਦਾ ਰਹਿਣਾ ਵੀ ਔਖਾ ਹੋਇਆ ਹੈ। ਇਸ ਮੌਕੇ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੇ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲਰ ਹਰਪ੍ਰੀਤ ਵਾਲੀਆ ਤੇ ਰਾਜਾ ਗਾਰਡਨ ਗਦਈਪੁਰ ਦੇ ਲੋਕ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਨੂੰਮਾਨ ਮੰਦਰ ਟਾਂਡਾ ਰੋਡ ਕੋਲ ਟਰੱਕ ਦੀ ਟੱਕਰ ਨਾਲ ਟਰਾਂਸਫ਼ਾਰਮਰ ਡਿੱਗਿਆ, ਹਾਦਸਾ ਟਲਿਆ ਲੋਕਾਂ ਨੇ ਗੱਡੀ ਚਾਲਕ ਨੂੰ ਫੜ... ਅਗਲੀ ਖ਼ਬਰ ਹੁਣ ਸਿਟੀ ਰੇਲਵੇ ਸਟੇਸ਼ਨ ’ਤੇ ਟਿਕਟਾਂ ਲੈਣ ਲਈ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ
Ad Position 24
No active advertisement