05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਹਨੂੰਮਾਨ ਮੰਦਰ ਟਾਂਡਾ ਰੋਡ ਕੋਲ ਟਰੱਕ ਦੀ ਟੱਕਰ ਨਾਲ ਟਰਾਂਸਫ਼ਾਰਮਰ ਡਿੱਗਿਆ, ਹਾਦਸਾ ਟਲਿਆ ਲੋਕਾਂ ਨੇ ਗੱਡੀ ਚਾਲਕ ਨੂੰ ਫੜਿਆ, ਕਾਫੀ ਸਮੇਂ ਤੱਕ ਬੰਦ ਰਹੀ ਬਿਜਲੀ

Ad Position 21
No active advertisement
ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਸ਼ਿਵ)- ਟਾਂਡਾ ਰੋਡ ਸਥਿਤ ਹਨੂਮਾਨ ਮੰਦਰ ਨੇੜੇ ਦੁਪਹਿਰ ਬਾਅਦ ਉਸ ਵੇਲੇ ਹੜਕੰਪ ਚ ਗਿਆ ਜਦੋਂ ਅਚਾਨਕ ਲੋਹੇ ਦੇ ਸਾਮਾਨ ਨਾਲ ਭਰੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਬੈਕ ਵੱਜਣ ਨਾਲ ਟਰਾਂਸਫ਼ਾਰਮਰ ਨੂੰ ਭਾਰੀ ਨੁਕਸਾਨ ਪੁੱਜਾ ਤੇ ਇਸ ਨਾਲ ਸਮੁੱਚੇ ਇਲਾਕੇ ਵਿਚ ਬਿਜਲੀ ਬੰਦ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰਾਂਸਫ਼ਾਰਮਰ ਖੰਭਿਆਂ ਤੋਂ ਹੇਠਾਂ ਡਿਗ ਪਿਆ। ਇਸ ਹਾਦਸੇ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀ.ਐੱਸ.ਪੀ.ਸੀ.ਐਲ.) ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਟਰਾਂਸਫ਼ਾਰਮਰ ਡਿੱਗਣ ਦੀ ਤੇਜ਼ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਇਕੱਠੇ ਹੋ ਗਏ। ਬਿਜਲੀ ਸਪਲਾਈ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਅਚਾਨਕ ਬਿਜਲੀ ਗੁੱਲ ਹੋਣ ਨਾਲ ਘਰਾਂ ਅਤੇ ਵਪਾਰਕ ਅਦਾਰਿਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਮਾਈ ਹੀਰਾ ਗੇਟ ਬਿਜਲੀ ਸਬ-ਡਿਵੀਜ਼ਨ ਦੇ ਐੱਸ. ਡੀ. ਓ. ਕਰਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਲੋਹੇ ਦੇ ਸਮਾਨ ਨਾਲ ਭਰੇ ਟਰੱਕ ਵੱਲੋਂ 200 ਕੇ.ਵੀ.ਏ. ਦੇ ਟਰਾਂਸਫ਼ਾਰਮਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟਰੱਕ ਮਾਲਕ ਤੋਂ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕਰਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਲੋਕਾਂ ਨੂੰ ਲੰਬੇ ਸਮੇਂ ਤੱਕ ਦਿੱਕਤ ਨਾ ਆਵੇ, ਇਸ ਲਈ ਪ੍ਰਭਾਵਿਤ ਇਲਾਕੇ ਦੀ ਬਿਜਲੀ ਸਪਲਾਈ ਨੂੰ ਤੁਰੰਤ ਦੂਜੇ ਟਰਾਂਸਫ਼ਾਰਮਰ ’ਤੇ ਸ਼ਿਫ਼ਟ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਟਰੱਕ ਮਾਲਕ ਵੱਲੋਂ ਹੋਏ ਨੁਕਸਾਨ ਦੀ ਭਰਪਾਈ ਕਰ ਦਿੱਤੀ ਜਾਵੇਗੀ, ਉਸ ਤੋਂ ਬਾਅਦ ਇਸ ਸਥਾਨ ’ਤੇ ਨਵਾਂ ਟਰਾਂਸਫ਼ਾਰਮਰ ਲਗਾਇਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਟਾਂਡਾ ਰੋਡ ’ਤੇ ਟਰੈਫ਼ਿਕ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਚਿੰਤਾ ਜਤਾਈ। ਲੋਕਾਂ ਦਾ ਕਹਿਣਾ ਹੈ ਕਿ ਹਨੂਮਾਨ ਮੰਦਰ ਨੇੜੇ ਦੋਵੇਂ ਪਾਸਿਆਂ ਲੋਹੇ ਅਤੇ ਹੋਰ ਸਾਮਾਨ ਨਾਲ ਭਰੇ ਭਾਰੀ ਟਰੱਕ ਅਕਸਰ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਸੜਕ ਤੰਗ ਹੋ ਜਾਂਦੀ ਹੈ ਅਤੇ ਆਮ ਆਵਾਜਾਈ ਵਿਚ ਰੁਕਾਵਟ ਪੈਦਾ ਹੁੰਦੀ ਹੈ। ਇਸ ਕਾਰਨ ਹਰ ਵੇਲੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਟਰਾਂਸਪੋਰਟ ਨਗਰ ਵਿਚ ਜਗਾ ਬਣੀ ਹੋਈ ਹੈ ਤਾਂ ਫਿਰ ਇਸ ਇਲਾਕੇ ਵਿਚ ਸਮਾਨ ਨਾਲ ਭਰੇ ਜਾਂ ਖ਼ਾਲੀ ਟਰੱਕ ਕਿਉਂ ਖੜੇ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ। ਇਲਾਕਾ ਨਿਵਾਸੀਆਂ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੁਭਾਸ਼ ਧਰਮ ਕੰਢੇ ਦੇ ਪਿਛਲੇ ਪਾਸੇ ’ਤੇ ਭਾਰੀ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਅਤੇ ਆਵਾਜਾਈ ’ਤੇ ਸਖ਼ਤੀ ਨਾਲ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿਚ ਇਸ ਤੋਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਫ਼ਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੂਟ ਤੇ ਬਰਸਾਤੀਆਂ ਵੰਡੀਆਂ ਅਗਲੀ ਖ਼ਬਰ ਮੇਅਰ ਦੇ ‘ਆਪ’ ਇੰਚਾਰਜ ਬਣਨ ਨਾਲ ਉੱਤਰੀ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਬੱਝੀ ਆਸ ਲੰਬੇ ਸਮੇਂ ਤੋਂ ਹਰਿਗੋਬਿੰ...
Ad Position 24
No active advertisement