05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਮਿਸ਼ਨਰੇਟ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੂਟ ਤੇ ਬਰਸਾਤੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਜਤਿੰਦਰ ਪੰਮੀ)–ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਬਰਸਾਤੀ ਮੌਸਮ ਦੇ ਮੱਦੇਨਜ਼ਰ ਮੀਂਹ ਦੌਰਾਨ ਆਪਣੀ ਡਿਊਟੀ ਕਰਨ ਲਈ ਬੂਟ ਤੇ ਬਰਸਾਤੀਆਂ ਵੰਡੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ਼ ਸਿੰਘ ਤੇ ਏ. ਸੀ. ਪੀ. ਟ੍ਰੈਫਿਕ ਅਜੈ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਰਿਸਪਾਂਸ ਸਿਸਟਮ (ਈ. ਆਰ. ਐੱਸ.) ਦਫਤਰ ਟ੍ਰੈਫਿਕ ਵਿੰਗ ਵਿਖੇ 100 ਦੇ ਕਰੀਬ ਟ੍ਰੈਫਿਕ ਪੁਲਿਸ ’ਚ ਤਾਇਨਾਤ ਮੁਲਾਜ਼ਮਾਂ ਨੂੰ ਰੇਟਕੋਟ ਤੇ ਡੰਪ ਬੂਟ ਵੰਡੇ ਗਏ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਮੀਂਹ ਦੌਰਾਨ ਆਵਾਜਾਈ ਕੰਟਰੋਲ ਕਰਨੀ ਪੈਂਦੀ ਹੈ, ਇਸ ਲਈ ਉਨ੍ਹਾਂ ਨੂੰ ਮੀਂਹ ਕੇ ਬਚੇ ਰਹਿਣ ਲਈ ਬਰਸਾਤੀਆਂ ਤੇ ਬੂਟ ਦਿੱਤੇ ਗਏ ਹਨ ਤਾਂ ਜੋ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਅ ਸਕਣ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਸੇਵਾਵਾਂ ਦਿੰਦੇ ਰਹਿਣ।
Ad Position 22
No active advertisement
ਪਿਛਲੀ ਖ਼ਬਰ ਥਾਣਾ ਡਵੀਜ਼ਨ-5 ਵਿਚ ਲਾਵਾਰਿਸ ਖੜ੍ਹੇ 345 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਕਰਵਾਈ ਨਿਲਾਮੀ ਅਗਲੀ ਖ਼ਬਰ ਹਨੂੰਮਾਨ ਮੰਦਰ ਟਾਂਡਾ ਰੋਡ ਕੋਲ ਟਰੱਕ ਦੀ ਟੱਕਰ ਨਾਲ ਟਰਾਂਸਫ਼ਾਰਮਰ ਡਿੱਗਿਆ, ਹਾਦਸਾ ਟਲਿਆ ਲੋਕਾਂ ਨੇ ਗੱਡੀ ਚਾਲਕ ਨੂੰ ਫੜ...
Ad Position 24
No active advertisement