22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਮ ਲੋਕਾਂ ਦੇ ਸਮਰਥਨ ਨਾਲ ਪੂਰਨ ਤੌਰ ’ਤੇ ਸਫ਼ਲ ਰਿਹਾ ‘ਕੌਮੀ ਇਨਸਾਫ਼ ਮੋਰਚਾ’ ਵਲੋਂ ਦਿੱਤਾ ਪੰਜਾਬ ਬੰਦ ਦਾ ਸੱਦਾ

ਜਲੰਧਰ , 21 ਅਗਸਤ - ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ’ ਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ ਕੌਮੀ ਇਨਸਾਫ਼ ਮੋਰਚਾ ’ ਵਲੋਂ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਕ ਸਾਂਤੀਪੂਰਵਕ ਢੰਗ ਨਾਲ ਕਾਮਯਾਬ ਰਿਹਾ । ਸਰਕਾਰਾਂ ਤੋਂ ਕੀਤੀ ਗਈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਆਮ ਲੋਕਾਂ ਦਾ ਵੀ ਭਰਪੂਰ ਸਮਰਥਨ ਮਿਲਆ , ਜਿਸ ਦੇ ਨਤੀਜੇ ਵਜੋਂ ਜਲੰਧਰ ਸ਼ਹਿਰ ’ ਚ ਪੂਰਨ ਤੌਰ ’ ਤੇ ਬੰਦ ਰਿਹਾ ।

Ad Position 21
No active advertisement
ਡੀ.ਸੀ.ਪੀ. ਅਦਿਤਿਆ ਵਾਰੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸ਼ਹਿਰ ਦਾ ਦੌਰਾ ਕਰਦੇ ਹੋਏ। 22-08-2026
ਜਲੰਧਰ , 21 ਅਗਸਤ - ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ’ ਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ ਕੌਮੀ ਇਨਸਾਫ਼ ਮੋਰਚਾ ’ ਵਲੋਂ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਕ ਸਾਂਤੀਪੂਰਵਕ ਢੰਗ ਨਾਲ ਕਾਮਯਾਬ ਰਿਹਾ । ਸਰਕਾਰਾਂ ਤੋਂ ਕੀਤੀ ਗਈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਆਮ ਲੋਕਾਂ ਦਾ ਵੀ ਭਰਪੂਰ ਸਮਰਥਨ ਮਿਲਆ , ਜਿਸ ਦੇ ਨਤੀਜੇ ਵਜੋਂ ਜਲੰਧਰ ਸ਼ਹਿਰ ’ ਚ ਪੂਰਨ ਤੌਰ ’ ਤੇ ਬੰਦ ਰਿਹਾ । ਵੱਖ - ਵੱਖ ਰਾਜਨੀਤਿਕ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਵਲੋਂ ਸਵੇਰੇ ਤੋਂ ਸਮਾਪਤੀ ਤੱਕ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਬੁਲਾਰਿਆਂ ਨੇ ਹਾਜ਼ਰ ਵਿਅਕਤੀਆਂ ਨੂੰ ਸੰਬੋਧਨ ਕੀਤਾ । ਕੁਝ ਨੌਜਵਾਨਾਂ ਦੇ ਜਥਿਆਂ ਨੇ ਸ਼ਹਿਰ ਦੇ ਵੱਖ - ਵੱਖ ਖੇਤਰਾਂ ’ ਚ ਦੌਰਾ ਕੀਤਾ ਤੇ ਬੰਦ ਨੂੰ ਕਾਮਯਾਬ ਬਣਾਉਣ ਲਈ ਦੁਕਾਨਦਾਰਾਂ ਤੇ ਅਦਾਰਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬੰਦ ਦੇ ਦਿੱਤੇ ਗਏ ਸਮੇਂ ਤੱਕ ਅਦਾਰੇ ਬੰਦ ਰੱਖਣ ਦੀ ਪ੍ਰੇਰਣਾ ਦਿੱਤੀ । ਕੁੱਲ ਮਿਲਾ ਕੇ ਜਿੱਥੇ ਬੰਦ ਸਫ਼ਲਤਾ ਪੂਰਵਕ ਰਿਹਾ ਉੱਥੇ ਇਹ ਸਾਰੀ ਮੁਹਿੰਮ ਸ਼ਾਂਤੀ ਪੂਰਨ ਮੁਕੰਮਲ ਹੋਈ । ‘ ਕੌਮੀ ਇਨਸਾਫ਼ ਮੋਰਚਾ ’ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਪੰਜਾਬ ਬੰਦ ਦੀ ਸਫ਼ਲਤਾ ਉਪਰੰਤ ਸਾਰੀਆਂ ਰਾਜਨੀਤਿਕ ਪਾਰਟੀਆਂ , ਧਾਰਮਿਕ , ਸਮਾਜਿਕ ਅਤੇ ਕਿਸਾਨ ਜਥੇਬੰਦੀਆਂ , ਸੰਗਤ ਅਤੇ ਪੰਜਾਬ ਦਰਦੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਪੰਜਾਬੀਆਂ ਨੂੰ ਇੱਕਠੇ ਹੋ ਕੇ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ , ਤਾਂ ਜੋ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ । ਉਨ੍ਹਾਂ ਕਿਹਾ ਕਿ ਅੱਜ ਦੇ ਬੰਦ ਦੀ ਸਫ਼ਲਤਾ ਤੋਂ ਬਾਅਦ ਜਲਦ ਹੀ ਅਗਲਾ ਪ੍ਰੋਗਰਾਮ ਬਣਾਇਆ ਜਾਵੇਗਾ , ਜਿਸ ਸਬੰਧੀ ਸਮੂਹ ਸੰਗਤ ਨੂੰ ਸੂਚਿਤ ਕਰ ਦਿੱਤਾ ਜਾਵੇਗਾ । ਗੁਰੂ ਨਾਨਕ ਮਿਸ਼ਨ ਚੌਕ ’ ਚ ਲੱਗੇ ਧਰਨੇ ਦੌਰਾਨ ਭਾਈ ਜਸਪਾਲ ਸਿੰਘ ( ਰਾਜ ਨਗਰ ) ਵਾਲਿਆਂ ਦੇ ਜਥੇ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ । ਧਰਨਾ ਲਗਾਉਣ ਵਾਲਿਆਂ ’ ਚ ਅਕਾਲੀ ਦਲ ( ਬਾਦਲ ) ਦੇ ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ , ਚਰਨਜੀਵ ਸਿੰਘ ਲਾਲੀ , ਸੁਰਜੀਤ ਸਿੰਘ ਨੀਲਾ ਮਹਿਲ , ਸੁਖਮਿੰਦਰ ਸਿੰਘ ਰਾਜਪਾਲ , ਮਨਿੰਦਰ ਸਿੰਘ ਗੁੰਬਰ , ਮਨਬੀਰ ਸਿੰਘ ਅਕਾਲੀ , ਅਮਰਬੀਰ ਸਿੰਘ , ਗੁਰਪ੍ਰੀਤ ਸਿੰਘ ਸਚਦੇਵਾ , ਹਰਪ੍ਰੀਤ ਸਿੰਘ ਸਚਦੇਵਾ , ਤਜਿੰਦਰ ਸਿੰਘ ਪ੍ਰਿੰਸ , ਹਰਮਿੰਦਰ ਸਿੰਘ ਸਿਆਲ , ਕੁਲਜੀਤ ਸਿੰਘ ਚਾਵਲਾ , ਵਿਜੇ ਸਿੰਘ , ਨਰਿੰਦਰ ਸਿੰਘ ( ਲੱਕੀ ਖ਼ਾਲਸਾ ), ਸ਼੍ਰੋਮਣੀ ਅਕਾਲੀ ਦਲ ( ਮਾਨ ) ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਡਰੋਲੀ , ਸ਼੍ਰੋਮਣੀ ਅਕਾਲੀ ਦਲ ( ਵਾਰਸ ਪੰਜਾਬ ) ਦੇ ਪ੍ਰਧਾਨ ਮਹਿੰਦਰ ਸਿੰਘ ਬਾਜਵਾ , ਮੀਤ ਪ੍ਰਧਾਨ ਅਮਰੀਕ ਸਿੰਘ , ਜਨਰਲ ਸਕੱਤਰ ਭਾਨ ਸਿੰਘ , ਸਮੂਹ ਸਿੰਘ ਸਭਾਵਾਂ ਦੇ ਮੁਖੀ ਜਥੇਦਾਰ ਜਗਜੀਤ ਸਿੰਘ ਗਾਬਾ , ਕੰਵਲਜੀਤ ਸਿੰਘ ਉਬਰਾਏ , ਮਨਜੀਤ ਸਿੰਘ ਠੁੱਕਰਾਲ , ਕੰਵਲਜੀਤ ਸਿੰਘ ਸਕੱਤਰ , ਹਰਜੋਤ ਸਿੰਘ ਲੱਕੀ , ਗੁਰਬਖ਼ਸ਼ ਸਿੰਘ ਜੁਨੇਜਾ , ਦਵਿੰਦਰ ਪਾਲ ਸਿੰਘ ਸੈਣੀ , ਸੁਖਦੇਵ ਸਿੰਘ ਗਾਂਧੀ , ਗੁਰਮੀਤ ਸਿੰਘ ਬਿੱਟੂ , ਦਲਜੀਤ ਸਿੰਘ ਕ੍ਰਿਸਟਲ , ਹਰਜੀਤ ਸਿੰਘ ਕ੍ਰਿਸਟਲ , ਜਸਕੀਰਤ ਸਿੰਘ ਜੱਸੀ , ਜਗਦੀਪ ਸਿੰਘ ( ਸੋਨੂੰ ਸੰਧੜ ), ਜੁਗਿੰਦਰ ਸਿੰਘ ਜੋਗੀ , ਮੋਹਨ ਸਿੰਘ ( ਅਨਾਉਂਸਰ ), ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ , ਹਰਪ੍ਰੀਤ ਸਿੰਘ ਨੀਟੂ , ਗੁਰਦੀਪ ਸਿੰਘ ( ਕਾਲੀਆ ਕਾਲੋਨੀ ), ਹਰਪ੍ਰੀਤ ਸਿੰਘ ਸੋਨੂੰ . ਕਮਲਜੀਤ ਸਿੰਘ ਕੰਮਾ , ਹਰਨੇਕ ਸਿੰਘ ਨੇਕੀ , ਪਰਦੀਪ ਸਿੰਘ ਵਿੱਕੀ , ਕਮਲਜੀਤ ਸਿੰਘ , ਪ੍ਰਭਜੀਤ ਸਿੰਘ , ਬਲਵਿੰਦਰ ਸਿੰਘ , ਆਗਾਜ਼ ਐੱਨ . ਜੀ . ਓ . ਦੇ ਪਰਮਪ੍ਰੀਤ ਸਿੰਘ ਵਿੱਟੀ , ਅਮਰਜੀਤ ਸਿੰਘ ਮੰਗਾ , ਆਵਾਜ਼ - ਏ - ਕੌਮ ਜਥੇਬੰਦੀ ਦੇ ਹਰਜਿੰਦਰ ਸਿੰਘ ਜਿੰਦਾ , ਮਨਜੀਤ ਸਿੰਘ ਕਰਤਾਰਪੁਰ , ਜਤਿੰੰਦਰ ਪਾਲ ਸਿੰਘ ਮਝੈਲ , ਬਲਦੇਵ ਸਿੰਘ ( ਗਤਕਾ ਮਾਸਟਰ ), ਇੰਟ੍ਰਨੈਸ਼ਨਲ ਸਿੱਖ ਕੌਂਸਲ ਦੇ ਮਨਦੀਪ ਸਿੰਘ ਮਿੱਠੂ , ਮਨਪ੍ਰੀਤ ਸਿੰਘ ਗਾਬਾ , ਹਰਜੀਤ ਸਿੰਘ ਬਾਬਾ , ਅਮਰਪ੍ਰੀਤ ਸਿੰਘ ( ਬਸਤੀ ਸ਼ੇਖ ) ਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਜਲੰਧਰ-ਨਕੋਦਰ ਮਾਰਗ ’ਤੇ ਧਰਨਾ ਦੇ ਕੇ ਠੱਪ ਰੱਖੀ ਆਵਾਜਾਈ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਮਸ਼ਾਲ ਰੈਲੀ ਦਾ ਜਲੰਧਰ ’ਚ ਹੋਇਆ ਸ਼ਾਨਦਾਰ ਸਵਾਗਤ
Ad Position 24