12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜ਼ਿਲ੍ਹਾ ਕਾਂਗਰਸ ਕਮੇਟੀ ਅਣਪਛਾਤਿਅਆਂ ਦਫ਼ਤਰ ਦੇ ਬਾਹਰ ਪ੍ਰਦਰਸ਼ਨ-ਵਿੱਤ ਮੰਤਰੀ ਦਾ ਸਾੜਿਆ ਪੁਤਲਾ

–ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲਾ– ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਅਤੇ ਦਿਹਾਤੀ ਵਲੋਂ ਅੱਜ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ’ਚ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜਿਆ । ਬਾਅਦ ’ਚ ਕਾਂਗਰਸੀ ਆਗੂਆਂ ਵਿੱਤ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਦੇ ਪੁਲਿਸ ਮੁਖੀ ਦੇ ਨਾਂਅ ਪੁਲਿਸ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

–ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲਾ–

ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਅਤੇ ਦਿਹਾਤੀ ਵਲੋਂ ਅੱਜ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ’ਚ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜਿਆ । ਬਾਅਦ ’ਚ ਕਾਂਗਰਸੀ ਆਗੂਆਂ ਵਿੱਤ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਦੇ ਪੁਲਿਸ ਮੁਖੀ ਦੇ ਨਾਂਅ ਪੁਲਿਸ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਸਾਬਕਾ ਵਿਧਾਇਕ ਨੇ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੀ ਤਾਨਾਸ਼ਾਹ ਸਰਕਾਰ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ, ਜਿਸ ਦੇ ਰਾਜ ’ਚ ਲੋਕਾਂ ਨੂੰ ਸਵਾਲ ਪੁੱਛਣ ’ਤੇ ਖੁਦਕੁਸ਼ੀ ਤੱਕ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧ ਨੇ ਗੁਲਜ਼ਾਰ ਸਿੰਘ ਨਾਲ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਨਾਲ ਵੀ ਧੱਕਾ ਕੀਤਾ ਹੈ ਤੇ ਉਨ੍ਹਾਂ ਨੂੰ ਲਗਾਤਾਰ ਡਰਾਇਆ-ਧਮਕਾਇਆ ਜਾ ਰਿਹਾ ਹੈ। ਬੇਰੀ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਸ ਦੇ ਸਾਥੀਆਂ ਵਲੋ ਡਰਾਏ-ਧਮਕਾਏ ਜਾਣ ਅਤੇ ਜਲੀਲ ਕਰਨ ਮਗਰੋਂ ਹੀ ਗੁਲਜ਼ਾਰ ਸਿੰਘ ਵਲੋਂ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਗਿਆ । ਉਨ੍ਹਾਂ ਸਵਾਲ ਕੀਤਾ ਕਿ ਜਦੋ ਗੁਲਜ਼ਾਰ ਸਿੰਘ ਨੇ ਆਪਣੀ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀ ਵਜੋ ਹਰਪਾਲ ਸਿੰਘ ਚੀਮਾ ਦਾ ਨਾਂਅ ਇੰਨੇ ਸਪੱਸ਼ਟ ਅਤੇ ਸਾਫ਼ ਸ਼ਬਦਾਂ ਵਿੱਚ ਲਿਆ ਸੀ, ਤਾਂ ਐਫ. ਆਈ. ਆਰ. ’ਚ ਉਸ ਦਾ ਨਾਂਅ ਕਿਉ ਨਹੀਂ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਿਉ ਨਹੀਂਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਹਰਪਾਲ ਸਿੰਘ ਚੀਮਾ ਖਿਲਾਫ ਕਾਨੂੰਨ ਦੀਆਂ ਸੰਬੰਧਿਤ ਧਰਾਵਾਂ ਤਹਿਤ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਇਸ ਮਾਮਲੇ ’ਚ ਸਰਕਾਰ ਅਤੇ ਪੁਲਿਸ ਕਾਰਵਾਈ ਦੀ ਸਖਤ ਨਿੰਦਾ ਕੀਤੀ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ, ਰਜਿੰਦਰ ਸਿੰਘ ਸਾਬਕਾ ਐਸ. ਐਸ. ਪੀ. ਹਲਕਾ ਇੰਚਰਾਜ ਕਰਤਾਰਪੁਰ , ਡਾ. ਨਵਜੋਤ ਦਾਹੀਆ ਹਲਕਾ ਇੰਚਾਰਜ ਨਕੋਦਰ , ਅੰਗਦ ਦੱਤਾ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ ,ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਜਗਦੀਪ ਸੋਨੂੰ ਸੰਧੂਰ, ਪਵਨ ਕੁਮਾਰ, ਮਹਿੰਦਰ ਗੁੱਲੂ , ਮਨਦੀਪ ਜੱਸਲ , ਡਾ ਜਸਲੀਨ ਸੇਠੀ, ਰੇਨੂੰ ਸੇਠ , ਵਿਪਨ ਕੁਮਾਰ , ਰਿਸ਼ੀ ਕੇਸ਼ ਵਰਮਾ, ਰਾਜੇਸ਼ ਜਿੰਦਲ ਟੋਨੂੰ, ਦੀਪਕ ਖੋਸਲਾ, ਪ੍ਰੇਮ ਪਾਲ ਡੁਮੇਲੀ, ਮਨਪ੍ਰੀਤ ਚੱਢਾ, ਪਰਮਜੋਤ ਸਿੰਘ ਸ਼ੈਰੀ ਚੱਢਾ, ਜਗਦੀਸ਼ ਕੁਮਾਰ ਦਕੋਹਾ , ਨਵਦੀਪ ਜਰੇਵਾਲ , ਜਗਜੀਤ ਜੀਤਾ , ਯਸ਼ਪਾਲ ਸਫਰੀ , ਮੀਨੂੰ ਬੱਗਾ , ਪੱਲਵੀ , ਰਵੀ ਬੱਗਾ , ਬ੍ਰਹਮ ਦੇਵ ਸਹੋਤਾ , ਵਿੱਕੀ ਆਬਾਦਪੁਰਾ , ਜਗਮੋਹਨ ਛਾਬੜਾ, ਰਵੀਸ਼ ਰਾਜ ਸ਼ਰਮਾ, ਅਸ਼ਵਨੀ ਸ਼ਰਮਾ, ਜਤਿੰਦਰ ਜੋਨੀ, ਹੁਸਨ ਲਾਲ, ਮਨਜੀਤ ਸਿਮਰਨ, ਆਲਮ ਅਲੀ, ਮਾਸਟਰ ਸ਼ਰੀਫ਼ ਚੰਦ, ਸੁਧੀਰ ਘੁੱਗੀ ਤੇ ਮਨਮੋਹਨ ਬੰਗਾ ਆਦਿ ਮੌਜੂਦ ਸਨ ।

Ad Position 22
No active advertisement
ਪਿਛਲੀ ਖ਼ਬਰ ਰਤਨ ਦੂਆ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ, ਅਮਰਿੰਦਰ ਸਿੰਘ ਥਿੰਦ ਸਕੱਤਰ ਚੁਣੇ ਗਏ ਅਗਲੀ ਖ਼ਬਰ ਕਾਂਗਰਸ ਨੇ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰਾਂ ਦੀ ਸਫ਼ਾਈ ਦੇ ਕੰਮਾਂ ’ਚ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼
Ad Position 24