12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਤਨ ਦੂਆ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ, ਅਮਰਿੰਦਰ ਸਿੰਘ ਥਿੰਦ ਸਕੱਤਰ ਚੁਣੇ ਗਏ

ਜਲੰਧਰ , 11 ਸਤੰਬਰ ( ਜਤਿੰਦਰ ਪੰਮੀ )- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਸ਼ੁੱਕਰਵਾਰ ਨੂੰ ਪਈਆਂ ਵੋਟਾਂ ਦੇ ਦੇਰ ਰਾਤ ਆਏ ਨਤੀਜਿਆਂ ’ ਚ ਐਡਵੋਕੇਟ ਰਤਨ ਦੂਆ ਪ੍ਰਧਾਨ ਚੁਣੇ ਗਏ । ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਤਰਸੇਮ ਸਿੰਘ ਟਾਕ ਤੇ ਰਜਿੰਦਰ ਕੁਮਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਜਲੰਧਰ , 11 ਸਤੰਬਰ ( ਜਤਿੰਦਰ ਪੰਮੀ )- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਸ਼ੁੱਕਰਵਾਰ ਨੂੰ ਪਈਆਂ ਵੋਟਾਂ ਦੇ ਦੇਰ ਰਾਤ ਆਏ ਨਤੀਜਿਆਂ ’ ਚ ਐਡਵੋਕੇਟ ਰਤਨ ਦੂਆ ਪ੍ਰਧਾਨ ਚੁਣੇ ਗਏ । ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਤਰਸੇਮ ਸਿੰਘ ਟਾਕ ਤੇ ਰਜਿੰਦਰ ਕੁਮਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ । ਜੇਤੂ ਉਮੀਦਵਾਰ ਦੂਆ ਨੂੰ 1703 ਵੋਟਾਂ ਪਈਆਂ ਜਦੋਂਕਿ ਤਰਸੇਮ ਸਿੰਘ ਟਾਕ ਨੂੰ 256 ਤੇ ਰਾਜਿੰਦਰ ਕੁਮਾਰ 124 ਵੋਟਾਂ ਹੀ ਮਿਲੀਆਂ । 29 ਵੋਟਾਂ ਰੱਦ ਹੋਈਆਂ । ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਜਿੱਤਣ ਵਾਲੇ ਕੁਨਾਲ ਗੋਇਲ ਨੂੰ 1062 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਤੋਂ ਹਾਰਨ ਵਾਲੇ ਸੰਨੀ ਕੁਮਾਰ ਨੂੰ 998 ਵੋਟਾਂ ਪਈਆਂ ਅਤੇ 52 ਵੋਟਾਂ ਰੱਦ ਹੋਈਆਂ । ਵਾਈਸ ਪ੍ਰਧਾਨ ( ਮਹਿਲਾ ) ਦੇ ਅਹੁਦੇ ’ ਤੇ ਸੁਦੇਸ਼ ਕੁਮਾਰੀ ਜੇਤੂ ਰਹੀ , ਜਿਸ ਨੂੰ 1319 ਵੋਟਾਂ ਪਈਆਂ ਜਦੋਂਕਿ ਉਨ੍ਹਾਂ ਤੋਂ ਹਾਰਨ ਵਾਲੀ ਉਮੀਦਵਾਰ ਛਾਇਆ ਖੁੱਲਰ ਨੇ 692 ਵੋਟਾਂ ਲਈਆਂ ਅਤੇ 101 ਵੋਟਾਂ ਰੱਦ ਹੋ ਗਈਆਂ । ਜੂਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਰੋਬਿਨ ਸੇਠੀ ਜੇਤੂ ਰਹੇ , ਜਿਨ੍ਹਾਂ ਨੂੰ 876 ਵੋਟਾਂ ਪਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਹਰਮਨਪ੍ਰੀਤ ਸਿੰਘ ਜੌਹਲ ਤੇ ਪ੍ਰਦੀਪ ਕੁਮਾਰ ਸ਼ਰਮਾ ਨੂੰ ਕ੍ਰਮਵਾਰ 597 ਤੇ 572 ਵੋਟਾਂ ਮਿਲੀਆਂ ਅਤੇ 67 ਵੋਟਾਂ ਰੱਦ ਪਾਈਆਂ ਗਈਆਂ । ਸਕੱਤਰ ਦੇ ਅਹੁਦੇ ਲਈ ਅਮਰਿੰਦਰ ਸਿੰਘ ਥਿੰਦ ਨੇ ਜਿੱਤ ਦਰਜ ਕੀਤੀ , ਜਿਨ੍ਹਾਂ ਨੂੰ 1245 ਵੋਟਾਂ ਪਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਰਾਕੇਸ਼ ਧੀਰ ਨੂੰ 846 ਵੋਟਾਂ ਮਿਲੀਆਂ ਅਤੇ 67 ਵੋਟਾਂ ਰੱਦ ਪਾਈਆਂ ਗਈਆਂ । ਜੁਆਇੰਟ ਸਕੱਤਰ ਦੇ ਅਹੁਦੇ ’ ਤੇ ਧੀਰਜ ਕੁਮਾਰ ਭਗਤ 1127 ਵੋਟਾਂ ਲੈ ਕੇ ਜੇਤੂ ਰਹੇ ਅਤੇ ਉਨ੍ਹਾਂ ਦੇ ਵਿਰੋਧੀ ਕ੍ਰਿਸ਼ਨ ਕੁਮਾਰ ਸ਼ਰਮਾ 897 ਵੋਟਾਂ ਤੇ 88 ਵੋਟਾਂ ਰੱਦ ਹੋਈਆਂ । ਸਹਾਇਕ ਸਕੱਤਰ ਦੇ ਅਹੁਦੇ ’ ਤੇ ਰਵੀਨਾ ਸੇਠੀ ਜੇਤੂ ਰਹੇ ਤੇ ਉਨ੍ਹਾਂ 1125 ਵੋਟਾਂ ਹਾਸਲ ਕੀਤੀਆਂ ਜਦੋਂਕਿ ਵਿਰੋਧੀ ਉਮੀਦਵਾਰ ਮਧੂ ਬਾਲਾ ਸ਼ਰਮਾ ਨੂੰ 936 ਵੋਟਾਂ ਮਿਲੀਆਂ ਤੇ 51 ਵੋਟਾਂ ਰੱਦ ਪਾਈਆਂ ਗਈਆਂ । ਕਾਰਜਕਾਰੀ ਮੈਂਬਰਾਂ ’ ਚ ਅਪੂਰਵਾ ਬਖਸ਼ੀ 1215 ਵੋਟਾਂ ਲੈ ਕੇ ਪਹਿਲੇ ਸਥਾਨ , ਰੋਹਨ ਕਾਂਤ 1144 ਵੋਟਾਂ ਲੈ ਕੇ ਦੂਜੇ , ਅਨੂ ਸੋਢੀ 1091 ਵੋਟਾਂ ਨਾਲ ਤੀਜੇ , ਨਵਨੀਤ ਕੌਰ 1044 ਵੋਟਾਂ ਨਾਲ ਚੌਥੇ , ਤਜਿੰਦਰ ਸਿੰਘ 989 ਵੋਟਾਂ ਨਾਲ ਪੰਜਵੇਂ , ਐਰਿਕ ਕੁਮਾਰ 968 ਵੋਟਾਂ ਲੈ ਕੇ ਛੇਵੇਂ , ਮਾਨਵੀ ਉੱਪਲ 963 ਵੋਟਾਂ ਨਾਲ ਸੱਤਵੇਂ , ਬਲਵਿੰਦਰ ਕੌਰ 959 ਵੋਟਾਂ ਨਾਲ ਅੱਠਵੇਂ , ਮੋਹਿਤ ਸੇਪਲਾ 908 ਵੋਟਾਂ ਲੈ ਕੇ ਨੌਵੇਂ ਅਤੇ ਰੋਹਿਤ ਮਸੀਹ ਨੇ 878 ਵੋਟਾਂ ਲੈ ਕੇ 10 ਵੇਂ ਸਥਾਨ ’ ਤੇ ਜਿੱਤ ਦਰਜ ਕੀਤੀ ਜਦੋਂਕਿ ਬਾਕੀ ਦੋ ਉਮੀਦਵਾਰਾਂ ਨੂੰ ਹਿਤੇਨ ਨੂੰ 876 ਤੇ ਅਸ਼ਵਨੀ ਦਾਦਰਾ ਨੂੰ 824 ਵੋਟਾਂ ਮਿਲੀਆਂ ਪਰ ਉਹ ਹਾਰ ਗਏ । ਦੱਸਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 3300 ਤੋਂ ਵੀ ਵੱਧ ਮੈਂਬਰ ਹਨ ਪਰ ਚੋਣਾਂ ਦੌਰਾਨ 2112 ਦੇ ਕਰੀਬ ਹੀ ਮੈਂਬਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਇਨ੍ਹਾਂ ਚੋਣ ਨਤੀਜਿਆ ਦਾ ਐਲਾਨ ਚੋਣ ਕਮੇਟੀ ਦੇ ਰਿਟਰਨਿੰਗ ਅਫਸਰਾਂ ਐਡਵੋਕੇਟ ਬੀ. ਐੱਸ. ਲੱਕੀ, ਤਜਿੰਦਰ ਧਾਲੀਵਾਲ ਵਲੋਂ ਕੀਤਾ ਗਿਆ ਜਦੋਂਕਿ ਵੋਟਾਂ ਕਰਵਾਉਣ ਲਈ ਉਨ੍ਹਾਂ ਦੀ ਟੀਮ ’ਚ ਸੰਜੀਵ ਬਾਂਸਲ, ਰਾਜੀਵ ਕੋਹਲੀ, ਸਤਨਾਮ ਸਿੰਘ, ਗੁਰਬਚਨ ਲਾਲ ਗਗਨੇਜਾ, ਓ. ਪੀ. ਕੰਗਨੀਵਾਲ, ਮਧੂ ਰਚਨਾ ਸ਼ਾਮਲ ਸਨ। ਇਸ ਤੋਂ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਵਲੋਂ ਇਨ੍ਹਾਂ ਚੋਣਾਂ ਦੀ ਨਿਗਰਾਨੀ ਲਈ ਪਰਮਿੰਦਰ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਕਾਹਲੋਂ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਲੋਕ ਅਦਾਲਤ ਅੱਜ, ਜਲੰਧਰ, ਫਿਲੌਰ ਤੇ ਨਕੋਦਰ ਦੇ ਕੋਰਟ ਕੰਪਲੈਕਸਾਂ ’ਚ ਲੱਗਣਗੇ 25 ਬੈਂਚ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਅਣਪਛਾਤਿਅਆਂ ਦਫ਼ਤਰ ਦੇ ਬਾਹਰ ਪ੍ਰਦਰਸ਼ਨ-ਵਿੱਤ ਮੰਤਰੀ ਦਾ ਸਾੜਿਆ ਪੁਤਲਾ
Ad Position 24