ਹੰਗਾਮਾ ਗ਼ਦਰ ਦੇ ਬਾਅਦ ਜਦੋਂ ਮਿਰਜ਼ਾ ਗਾਲਿਬ ਸਾਹਿਬ ਦੀ ਪੈਨਸ਼ਨ ਬੰਦ ਕੀਤੀ ਗਈ ਸੀ। ਜਨਾਬ ਮੋਤੀ ਲਾਲ, ਮੀਰ ਮੁਨਸ਼ੀ ਗਵਰਨਰ ਪੰਜਾਬ ਜਨਾਬ ਮਿਰਜ਼ਾ ਗਾਲਿਬ ਦੇ ਘਰ ਆਏ। ਗੱਲਬਾਤ ਵਿਚ ਪੈਨਸ਼ਨ ਦਾ ਜ਼ਿਕਰ ਆਇਆ ਤਾਂ ਮਿਰਜ਼ਾ ਗਾਲਿਬ ਨੇ ਕਿਹਾ, 'ਸਾਰੀ ਉਮਰ ਵਿਚ ਇਕ ਦਿਨ ਸ਼ਰਾਬ ਨਾ ਪੀਤੀ ਹੋਈ ਤਾਂ ਕਾਫਿਰ, ਜੇਕਰ ਇਕ ਵਾਰੀ ਨਮਾਜ਼ ਨਾ ਪੜ੍ਹੀ ਤਾਂ ਪਾਪੀ, ਇਸ ਦੇ ਬਾਵਜੂਦ ਮੇਰੀ ਪੈਨਸ਼ਨ ਕਿਉਂ ਬੰਦ ਕੀਤੀ ਗਈ।' ਮੈਂ ਨਹੀਂ ਜਾਣਦਾ। ਮੈਨੂੰ ਬਾਗ਼ੀ ਮੁਸਲਮਾਨਾਂ ਵਿਚ ਕਿਉਂ ਸ਼ਾਮਿਲ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਗ਼ਦਰ ਦੇ ਹੰਗਾਮੇ ਤੋਂ ਬਾਅਦ ਪਕੜ-ਧਕੜ ਸ਼ੁਰੂ ਹੋਈ ਸੀ ਤਾਂ ਕਰਨਲ ਬਰਾਊਨ ਦੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਮਿਰਜ਼ਾ ਗਾਲਿਬ ਸਾਹਿਬ ਪੇਸ਼ ਹੋਏ ਤਾਂ ਉਨ੍ਹਾਂ ਅਜੀਬ ਜਿਹਾ ਪਹਿਰਾਵਾ ਪਾ ਰੱਖਿਆ ਸੀ। ਓਹੀ ਕੁੱਲਾ ਜੋ ਉਹ ਸਿਰ 'ਤੇ ਸਜਾਇਆ ਕਰਦੇ ਸਨ। ਹੁਣ ਵੀ ਉਸੇ ਤਰ੍ਹਾਂ ਦਾ ਸਜਾਇਆ ਗਿਆ ਸੀ। ਉਨ੍ਹਾਂ ਦਾ ਅਜੀਬ ਤਰ੍ਹਾਂ ਦਾ ਪਹਿਰਾਵਾ ਵੇਖ ਕੇ ਕਰਨਲ ਬਰਾਊਨ ਨੇ ਪੁੱਛਿਆ, 'ਵੈੱਲ, ਮਿਰਜ਼ਾ ਸਾਹਿਬ, ਤੁਸੀਂ ਮੁਸਲਮਾਨ ਹੋ।'
ਮਿਰਜ਼ਾ ਸਾਹਿਬ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ, 'ਹਜ਼ੂਰ, ਮੈਂ ਅੱਧਾ ਮੁਸਲਮਾਨ ਹਾਂ।' ਜਨਾਬ ਕਰਨਲ ਬਰਾਊਨ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਪੁੱਛ ਲਿਆ, 'ਅੱਧਾ ਮੁਸਲਮਾਨ?' ਇਸ ਦਾ ਕੀ ਮਤਲਬ?' ਮਿਰਜ਼ਾ ਗਾਲਿਬ ਨੇ ਤੁਰੰਤ ਜਵਾਬ ਦਿੱਤਾ, 'ਮੈਂ ਅੱਧਾ ਮੁਸਲਮਾਨ ਇਸ ਲਈ ਹਾਂ ਕਿ ਮੈਂ ਸ਼ਰਾਬ ਪੀਂਦਾ ਹਾਂ, ਸੂਅਰ ਨਹੀਂ ਖਾਂਦਾ।'
-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401 (ਪੰਜਾਬ)।
ਮੋਬਾਈਲ : 94170-91668