ਬਰੇਟਾ, 29 ਮਈ (ਜੀਵਨ ਸ਼ਰਮਾ)-ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਦੀਆਂ 10ਵੀਂ ਤੇ 12ਵੀਂ ਦੀ ਪ੍ਰੀਖਿਆ 'ਚ ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | 10ਵੀਂ ਜਮਾਤ 'ਚੋਂ ਕਮਲਦੀਪ ਕੌਰ ਨੇ 97.2, ਸਿਮਰਨਜੀਤ ਕੌਰ ਨੇ 95, ਕੋਮਲਪ੍ਰੀਤ ਕੌਰ ਨੇ 93.6, ਜੋਤੀ ਕੌਰ ਨੇ 92.4 ਤੇ ਜੋਤੀ ਨੇ 90.6 ਫੀਸਦੀ ਅੰਕ ਪ੍ਰਾਪਤ ਕੀਤੇ ਸਨ | 12ਵੀਂ ਕਲਾਸ 'ਚ ਨਮਨਪ੍ਰੀਤ ਕੌਰ ਨੇ 97.8 ਤੇ ਕਿਰਨਦੀਪ ਕੌਰ ਨੇ 91 ਫੀਸਦੀ ਅੰਕ ਪ੍ਰਾਪਤ ਕੀਤੇ ਸਨ | ਇਸ ਮੌਕੇ ਸਕੂਲ ਚੇਅਰਮੈਨ ਰਾਮਪਾਲ ਸਿੰਘ ਸੇਖੋਂ ਅਤੇ ਪਿ੍ੰਸੀਪਲ ਭਾਰਤ ਦੀਪ ਗਰਗ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ |