ਮਾਨਸਾ, 29 ਮਈ (ਸੱਭਿ.ਪ੍ਰਤੀ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਜ਼ਿਲੇ੍ਹ ਦੀ ਸੀਨੀਅਰ ਮਹਿਲਾ ਟੀਮ ਦੀ ਚੋਣ ਲਈ ਟਰਾਇਲ 31 ਮਈ ਨੂੰ ਨੇੜਲੇ ਪਿੰਡ ਗੇਹਲੇ ਦੇ ਗਰਾਊਾਡ ਵਿਖੇ ਸਵੇਰੇ 9: 30 ਵਜੇ ਲਏ ਜਾਣਗੇ | ਚੁਣੀ ਗਈ ਟੀਮ ਸੀਜ਼ਨ 2026-27 ਲਈ ਆਗਾਮੀ ਪੰਜਾਬ ਰਾਜ ਇੰਟਰ ਡਿਸਟਿ੍ਕਟ ਵੁਮੈਨ ਸੀਨੀਅਰ ਵਨ-ਡੇ ਲਿਮਟਿਡ ਓਵਰਜ਼ ਮੁਕਾਬਲਿਆਂ 'ਚ ਹਿੱਸਾ ਲਵੇਗੀ | ਇਹ ਜਾਣਕਾਰੀ ਪੀ. ਸੀ. ਏ. ਦੀ ਸਬ ਕਮੇਟੀ ਦੇ ਮੈਂਬਰ ਕਮਲ ਅਰੋੜਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਚਾਹਵਾਨ ਖਿਡਾਰਨਾਂ ਆਪਣੀ ਯੋਗਤਾ ਦੇ ਸਬੂਤ ਵਜੋਂ ਅਸਲ ਪਾਸਪੋਰਟ, ਡਿਜੀਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ, ਮੌਜੂਦਾ ਸਾਲ ਦਾ ਸਕੂਲ ਬੋਨਾਫਾਈਡ ਸਰਟੀਫਿਕੇਟ, ਪਾਸਪੋਰਟ ਸਾਈਜ਼ ਫ਼ੋਟੋ ਤੇ ਉਪਰੋਕਤ ਦਸਤਾਵੇਜ਼ਾਂ ਦੀਆਂ ਫ਼ੋਟੋ ਕਾਪੀਆਂ ਲੈ ਕੇ ਟਰਾਇਲ ਵਾਲੇ ਸਥਾਨ 'ਤੇ ਪਹੁੰਚ ਸਕਦੀਆਂ ਹਨ |