02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬੁਢਲਾਡਾ 'ਚ 'ਆਪ' ਦੇ 7, ਅਕਾਲੀ ਦਲ 5, ਕਾਂਗਰਸ 2, ਬਸਪਾ 1 ਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ

Ad Position 21
No active advertisement
ਅਜੀਤ ਡੈਸਕ 30-05-2026
ਬੁਢਲਾਡਾ, 29 ਮਈ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਨਗਰ ਕੌਂਸਲ ਬੁਢਲਾਡਾ ਦੇ 19 ਵਾਰਡਾਂ 'ਚੋਂ ਆਮ ਆਦਮੀ ਪਾਰਟੀ 7, ਸ਼ੋ੍ਰਮਣੀ ਅਕਾਲੀ ਦਲ 5, ਕਾਂਗਰਸ 2, ਬਸਪਾ 1 ਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਵਾਰਡ ਨੰਬਰ 1 (ਪਛੜੀ ਸ਼ੇ੍ਰਣੀ) ਤੋਂ 3 ਵੋਟਾਂ 'ਤੇ ਜੇਤੂ ਆਜ਼ਾਦ ਉਮੀਦਵਾਰ ਕਾ. ਜਗਸੀਰ ਸਿੰਘ ਨੂੰ 367, ਰਾਮ ਸਿੰਘ ਸਾਰੋਂ ਆਮ ਆਦਮੀ ਪਾਰਟੀ ਨੂੰ 364, ਬਲਕਾਰ ਸਿੰਘ ਸ਼ੋ੍ਰਮਣੀ ਅਕਾਲੀ ਦਲ ਨੂੰ 271, ਨਵਿੰਦਰ ਸਿੰਘ ਭਾਜਪਾ ਨੂੰ 54, ਹਰਮੇਸ਼ ਸਿੰਘ ਆਜ਼ਾਦ ਨੂੰ 102 ਵੋਟਾਂ ਮਿਲੀਆਂ | ਵਾਰਡ ਨੰਬਰ 2 (ਜਨਰਲ) ਜੇਤੂ ਰਹੇ ਗੁਰਪ੍ਰੀਤ ਸਿੰਘ ਵਿਰਕ ਆਮ ਆਦਮੀ ਪਾਰਟੀ ਨੂੰ 574, ਸੋਨੀ ਸਿੰਘ ਆਜ਼ਾਦ ਨੂੰ 394, ਦੀਪਕ ਸ਼ਰਮਾ ਸ਼ੋ੍ਰਮਣੀ ਅਕਾਲੀ ਦਲ ਨੂੰ 242 ਵੋਟਾਂ ਮਿਲੀਆਂ, ਵਾਰਡ ਨੰਬਰ 3 (ਅਨੁਸੂਚਿਤ ਜਾਤੀ ਇਸਤਰੀ) ਤੋਂ ਜੇਤੂ ਰਹੇ ਪਰਮਜੀਤ ਕੌਰ ਸ਼ੋ੍ਰਮਣੀ ਅਕਾਲੀ ਦਲ ਨੂੰ 449, ਕਮਲਜੀਤ ਕੌਰ ਆਮ ਆਦਮੀ ਪਾਰਟੀ ਨੂੰ 108 ਅਤੇ ਸ਼ੀਨਾ ਕੌਰ ਭਾਜਪਾ ਨੂੰ 69 ਵੋਟ ਮਿਲੇ ਹਨ | ਵਾਰਡ ਨੰਬਰ 4 (ਜਨਰਲ) ਤੋਂ ਜੇਤੂ ਰਹੇ ਰਾਜ ਕੁਮਾਰ ਰਾਜੂ ਸ਼ੋ੍ਰਮਣੀ ਅਕਾਲੀ ਦਲ ਨੂੰ 642 ਵੋਟ, ਕਰਨੈਲ ਸਿੰਘ ਆਜ਼ਾਦ ਨੂੰ 429, ਸੁਖਵਿੰਦਰ ਸਿੰਘ ਆਜ਼ਾਦ ਨੂੰ 195, ਭੂਸ਼ਣ ਕੁਮਾਰ ਕਾਂਗਰਸ ਨੂੰ 30 ਤੇ ਗਗਨਦੀਪ ਭਾਜਪਾ ਨੂੰ 25 ਵੋਟ ਮਿਲੇ ਹਨ | ਵਾਰਡ ਨੰਬਰ 5 (ਇਸਤਰੀ) ਤੋਂ ਜੇਤੂ ਰਹੇ ਮਨਪ੍ਰੀਤ ਕੌਰ ਆਜ਼ਾਦ ਨੂੰ 727 ਅਤੇ ਮਨਜੀਤ ਕੌਰ ਆਮ ਆਦਮੀ ਪਾਰਟੀ ਨੂੰ 279 ਵੋਟ ਮਿਲੇ | ਵਾਰਡ ਨੰਬਰ 6 (ਅਨੁਸੂਚਿਤ ਜਾਤੀ) ਤੋਂ ਜੇਤੂ ਰਹੇ ਬਲਵਿੰਦਰ ਸਿੰਘ ਆਜ਼ਾਦ ਨੂੰ 493, ਜੱਗਾ ਸਿੰਘ ਬਸਪਾ ਨੂੰ 193, ਜਗਸੀਰ ਸਿੰਘ ਭਾਜਪਾ ਨੂੰ 194, ਰਾਜਪਾਲ ਸਿੰਘ ਕਾਂਗਰਸ ਨੂੰ 332 ਵੋਟ ਮਿਲੇ ਹਨ | ਵਾਰਡ ਨੰਬਰ 7 (ਇਸਤਰੀ) ਤੋਂ ਜੇਤੂ ਰਹੇ ਸਿਮਰਨਜੀਤ ਕੌਰ ਆਮ ਆਦਮੀ ਪਾਰਟੀ ਨੂੰ 513, ਪਰਮਜੀਤ ਕੌਰ ਸ਼ੋ੍ਰਮਣੀ ਅਕਾਲੀ ਦਲ ਨੂੰ 460, ਪਰਵਿੰਦਰ ਕੌਰ ਭਾਜਪਾ ਨੂੰ 31 ਵੋਟ ਮਿਲੇ | ਵਾਰਡ ਨੰਬਰ 8 (ਅਨੁਸੂਚਿਤ ਜਾਤੀ) ਤੋਂ ਜੇਤੂ ਰਹੇ ਯਾਦਵਿੰਦਰ ਸਿੰਘ ਯਾਦੂ ਸ਼ੋ੍ਰਮਣੀ ਅਕਾਲੀ ਦਲ ਨੂੰ 300, ਕੁਲਦੀਪ ਸਿੰਘ ਸੀਮਾਰ ਆਮ ਆਦਮੀ ਪਾਰਟੀ ਨੂੰ 283, ਰਮੇਸ਼ ਸਿੰਘ ਨੰਬਰਦਾਰ ਆਜ਼ਾਦ ਨੂੰ 259, ਅਸ਼ੋਕ ਕੁਮਾਰ ਆਜ਼ਾਦ ਨੂੰ 189 ਅਤੇ ਮੇਘਾ ਸਿੰਘ ਆਜ਼ਾਦ ਨੂੰ ਸਿਰਫ਼ 3 ਵੋਟ ਮਿਲੇ ਹਨ | ਵਾਰਡ ਨੰਬਰ 9 (ਅਨੁਸੂਚਿਤ ਜਾਤੀ ਇਸਤਰੀ) ਤੋਂ ਜੇਤੂ ਰਹੇ ਸੰਦੀਪ ਕੌਰ ਬਸਪਾ ਨੂੰ 385, ਕਿਰਨ ਕੌਰ ਕਾਂਗਰਸ ਨੂੰ 372, ਪਰਮਜੀਤ ਕੌਰ ਆਮ ਆਦਮੀ ਪਾਰਟੀ ਨੂੰ 352 ਅਤੇ ਲਖਵਿੰਦਰ ਕੌਰ ਸ਼ੋ੍ਰਮਣੀ ਅਕਾਲੀ ਦਲ ਨੂੰ 253 ਵੋਟ ਮਿਲੇ | ਵਾਰਡ ਨੰਬਰ 10 (ਜਨਰਲ) ਤੋਂ ਜੇਤੂ ਰਹੇ ਕਰਮਜੀਤ ਸਿੰਘ ਮਾਘੀ ਸ਼ੋ੍ਰਮਣੀ ਅਕਾਲੀ ਦਲ ਨੂੰ 852, ਜਨਕ ਰਾਜ ਕਾਂਗਰਸ ਨੂੰ 362, ਨਿਤਾਸ਼ਾ ਜੈਨ ਆਮ ਆਦਮੀ ਪਾਰਟੀ ਨੂੰ 83 ਵੋਟ ਮਿਲੇ ਹਨ | ਵਾਰਡ ਨੰਬਰ 11 (ਇਸਤਰੀ) ਤੋਂ ਜੇਤੂ ਮਨਜੀਤ ਕੌਰ ਆਮ ਆਦਮੀ ਪਾਰਟੀ ਨੂੰ 513, ਅਨੂ ਸ਼ਰਮਾ ਸ਼ੋ੍ਰਮਣੀ ਅਕਾਲੀ ਦਲ ਨੂੰ 263 ਵੋਟ ਮਿਲੇ ਹਨ | ਵਾਰਡ ਨੰਬਰ 12 (ਜਨਰਲ) ਤੋਂ ਜੇਤੂ ਰਹੇ ਸਤਨਾਮ ਸਿੰਘ ਝਿੰਜਰ ਆਮ ਆਦਮੀ ਪਾਰਟੀ ਨੂੰ 763, ਹਰਵਿੰਦਰਦੀਪ ਸਿੰਘ ਸਵੀਟੀ ਕਾਂਗਰਸ ਨੂੰ 719 ਅਤੇ ਕੇਵਲ ਸਿੰਘ ਆਜ਼ਾਦ ਨੂੰ ਸਿਰਫ਼ 2 ਵੋਟ ਮਿਲੇ | ਵਾਰਡ ਨੰਬਰ 13 (ਇਸਤਰੀ) ਤੋਂ ਜੇਤੂ ਰਹੇ ਸੁਰਜੀਤ ਕੌਰ ਕਾਂਗਰਸ ਨੂੰ 577, ਕੰਚਨ ਆਮ ਆਦਮੀ ਪਾਰਟੀ ਨੂੰ 222, ਰਜਨੀ ਬਾਲਾ ਭਾਜਪਾ ਨੂੰ 300 ਵੋਟ ਮਿਲੇ ਹਨ | ਵਾਰਡ ਨੰਬਰ 14 ( ਜਨਰਲ) ਤੋਂ ਜੇਤੂ ਰਹੇ ਵਨੀਤ ਜਿੰਦਲ ਕਾਂਗਰਸ ਨੂੰ 658, ਆਰਤੀ ਰਾਣੀ ਆਮ ਆਦਮੀ ਪਾਰਟੀ ਨੂੰ 148, ਰਵਿੰਦਰ ਸ਼ਰਮਾ ਭਾਜਪਾ ਨੂੰ 88 ਅਤੇ ਪ੍ਰੇਮ ਕੁਮਾਰ ਗਰਗ ਆਜ਼ਾਦ ਨੂੰ 643 ਵੋਟ ਮਿਲੇ ਹਨ | ਵਾਰਡ ਨੰਬਰ 15 (ਇਸਤਰੀ) ਤੋਂ ਜੇਤੂ ਰਹੀ ਸੁਖਵਿੰਦਰ ਕੌਰ ਸੁੱਖੀ ਸ਼ੋ੍ਰਮਣੀ ਅਕਾਲੀ ਦਲ ਨੂੰ 760, ਰਿੰਪੀ ਰਾਣੀ ਆਮ ਆਦਮੀ ਪਾਰਟੀ ਨੂੰ 135, ਮੋਨਿਕਾ ਰਾਣੀ ਭਾਜਪਾ ਨੂੰ 84 ਵੋਟ ਮਿਲੇ ਹਨ | ਵਾਰਡ ਨੰਬਰ 16 (ਜਨਰਲ) ਤੋਂ ਜੇਤੂ ਰਹੇ ਟਿੰਕੂ ਕੁਮਾਰ ਆਮ ਆਦਮੀ ਪਾਰਟੀ ਨੂੰ 610 ਵੋਟ, ਅਮਨਦੀਪ ਸਿੰਘ ਕਾਂਗਰਸ ਨੂੰ 362, ਸ਼ੁਭਮ ਕੁਮਾਰ ਆਜ਼ਾਦ ਨੂੰ 332, ਰੌਕੀ ਕੁਮਾਰ ਭਾਜਪਾ ਨੂੰ 60 ਵੋਟ ਮਿਲੇ ਹਨ | ਵਾਰਡ ਨੰਬਰ 17 (ਇਸਤਰੀ) ਤੋਂ ਜੇਤੂ ਰਹੇ ਨੀਤੂ ਸ਼ਰਮਾ ਆਜ਼ਾਦ ਨੂੰ 547, ਰਾਜ ਰਾਣੀ ਆਮ ਆਦਮੀ ਪਾਰਟੀ ਨੂੰ 303, ਗੁੱਡੀ ਕਾਂਗਰਸ ਨੂੰ 289 ਮਿਲੇ ਹਨ | ਵਾਰਡ ਨੰਬਰ 18 (ਅਨੁਸੂਚਿਤ ਜਾਤੀ) ਤੋਂ ਜੇਤੂ ਰਹੇ ਸਤਨਾਮ ਸਿੰਘ ਆਮ ਆਦਮੀ ਪਾਰਟੀ ਨੂੰ 342 ਵੋਟ, ਅਜੇ ਕੁਮਾਰ ਸ਼ੋ੍ਰਮਣੀ ਅਕਾਲੀ ਦਲ ਨੂੰ 323, ਸ਼ੁਭਮ ਕੁਮਾਰ ਕਾਂਗਰਸ ਨੂੰ 325 ਵੋਟ ਅਤੇ ਸੰਦੀਪ ਕੁਮਾਰ ਆਜ਼ਾਦ ਨੂੰ 243 ਵੋਟ ਮਿਲੇ ਹਨ | ਇਸੇ ਤਰ੍ਹਾਂ ਵਾਰਡ ਨੰਬਰ 19 (ਅਨੁਸੂਚਿਤ ਜਾਤੀ ਇਸਤਰੀ) ਤੋਂ ਜੇਤੂ ਰਹੀ ਕਰਮਜੀਤ ਕੌਰ ਆਮ ਆਦਮੀ ਪਾਰਟੀ ਨੂੰ 501, ਜਸਪਾਲ ਕੌਰ ਸ਼ੋ੍ਰਮਣੀ ਅਕਾਲੀ ਦਲ ਨੂੰ 283, ਸੁਨੀਤਾ ਰਾਣੀ ਕਾਂਗਰਸ ਨੂੰ 3 ਵੋਟ ਮਿਲੇ ਹਨ | ਜੇਕਰ ਸਮੁੱਚੇ ਸ਼ਹਿਰ ਦੀ ਕੁੱਲ ਪੋਲ ਹੋਈ 23 ਹਜ਼ਾਰ 116 ਵੋਟਾਂ 'ਚੋਂ ਸਿਆਸੀ ਪਾਰਟੀਆਂ ਦੀ ਸਥਿਤੀ ਦੇਖੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ 6 ਹਜ਼ਾਰ 93, ਕਾਂਗਰਸ ਨੂੰ 4 ਹਜ਼ਾਰ 378, ਸ਼ੋ੍ਰਮਣੀ ਅਕਾਲੀ ਦਲ ਨੂੰ 5 ਹਜ਼ਾਰ 98, ਭਾਜਪਾ ਨੂੰ 905 ਤੇ ਬਸਪਾ ਉਮੀਦਵਾਰਾਂ ਨੂੰ ਕੁਲ 578 ਵੋਟ ਮਿਲੇ ਹਨ ਜਦਕਿ ਬਾਕੀ ਵੋਟ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਏ ਹਨ |
ਅਕਾਲੀ ਦਲ ਦੇ ਪਤੀ-ਪਤਨੀ ਜੇਤੂ
ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ 10 ਨੰਬਰ ਵਾਰਡ 'ਚੋਂ ਜੇਤੂ ਰਹੇ ਜਦਕਿ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੌਂਸਲਰ ਸੁਖਵਿੰਦਰ ਕੌਰ ਸੁੱਖੀ ਵਾਰਡ ਨੰਬਰ 15 ਤੋਂ ਮੁੜ ਜਿੱਤ ਦੀਆਂ ਪੌੜੀਆਂ ਚੜ੍ਹ ਗਈ | ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਅਕਾਲੀ ਦਲ ਦੇ ਹੱਕ 'ਚ ਫ਼ਤਵਾ ਦਿੱਤਾ ਹੈ | ਇਸੇ ਦੌਰਾਨ ਠੇਕੇਦਾਰ ਗੁਰਪਾਲ ਸਿੰਘ ਨੇ ਵੋਟਰਾਂ ਦਾ ਧੰਨਵਾਦ ਕੀਤਾ |
ਮਾਂ ਨੇ ਕਿਹਾ ਪੁੱਤ ਜਿੱਤ ਜਾਂਦਾ, ਮੇਰੀ ਜਿੱਤ ਦੀ ਲੋੜ ਨਹੀਂ ਸੀ
ਵਾਰਡ ਨੰ. 13 ਤੋਂ ਕਾਂਗਰਸ ਦੀ ਉਮੀਦਵਾਰ ਸੁਰਜੀਤ ਕੌਰ ਜੇਤੂ ਰਹੀ ਜਦਕਿ 12 ਨੰਬਰ ਵਾਰਡ 'ਚੋਂ ਕਾਂਗਰਸ ਉਮੀਦਵਾਰ ਤੇ ਉਨ੍ਹਾਂ ਦਾ ਪੁੱਤਰ ਹਰਵਿੰਦਰਦੀਪ ਸਿੰਘ ਸਵੀਟੀ ਕੁਝ ਵੋਟਾਂ ਦੇ ਫ਼ਰਕ ਨਾਲ ਪਛੜ ਗਿਆ | ਮਾਂ ਨੇ ਅੱਖਾਂ 'ਚ ਹੰਝੂ ਭਰਦਿਆਂ ਕਿਹਾ ਕਿ ਮੈਨੂੰ ਜਿੱਤ ਦੀ ਇੰਨੀ ਖ਼ੁਸ਼ੀ ਨਹੀਂ ਹੋਈ ਜਿੰਨੀ ਪੁੱਤ ਦੀ ਹਾਰ ਤੋਂ ਨਿਰਾਸ਼ਾ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮੈਂਨਸੂਰਲ ਹਾਈਜੀਨ ਦਿਵਸ ਮੌਕੇ ਲੜਕੀਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਜ਼ਿਲੇ੍ਹ ਦੀ ਸੀਨੀਅਰ ਮਹਿਲਾ ਕਿ੍ਕਟ ਟੀਮ ਦੀ ਚੋਣ ਲਈ ਟਰਾਇਲ ਕੱਲ੍ਹ
Ad Position 24
No active advertisement