ਮਾਨਸਾ, 29 ਮਈ (ਸੱਭਿ. ਪ੍ਰਤੀ)-ਵਿਸ਼ਵ ਮੈਸੂਰਲ ਦਿਵਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਸਥਾਨਕ ਸਮਾਰਟ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਵਿਖੇ ਕਿਸ਼ੋਰ ਅਵਸਥਾ 'ਚ ਆਉਣ ਵਾਲੀ ਮਹਾਂਵਾਰੀ ਦੌਰਾਨ ਸਫ਼ਾਈ ਤੇ ਸਹੀ ਸੰਭਾਲ ਰੱਖਣ ਸੰਬੰਧੀ ਜਾਗਰੂਕ ਕੀਤਾ | ਉਨ੍ਹਾਂ ਕਿਸ਼ੋਰ ਉਮਰ ਦੀਆਂ ਲੜਕੀਆਂ ਨੂੰ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਰੋਜ਼ਾਨਾ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲਾਂ ਦੀ ਵਰਤੋਂ ਕਰਨ, ਸੰਤੁਲਿਤ ਭੋਜਨ, ਆਇਰਨ ਤੇ ਫੋਲਿਕ ਐਸਿਡ ਦੀ ਗੋਲੀ ਲੈਣਾ ਯਕੀਨੀ ਬਣਾਉਣ ਦੀ ਸਲਾਹ ਦਿੱਤੀ | ਇਸ ਮੌਕੇ ਜ਼ਿਲ੍ਹਾ ਸਕੂਲ ਹੈਲਥ ਅਫ਼ਸਰ ਡਾ. ਮਮਤਾ, ਸਟਾਫ਼ ਨਰਸ ਵੀਰਪਾਲ ਕੌਰ, ਐਲ. ਐਚ. ਵੀ. ਸ਼ੁਸਮਲਤਾ ਆਦਿ ਹਾਜ਼ਰ ਸਨ |