17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਦਲਜੀਤ ਰਾਜੂ ਨੂੰ ਮੁੜ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀ ਧਮਕੀ, ਪਰਿਵਾਰ 'ਚ ਡਰ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 26-02-2026
ਫਗਵਾੜਾ, 25 ਫ਼ਰਵਰੀ (ਹਰਜੋਤ ਸਿੰਘ ਚਾਨਾ)- ਆਮ ਆਦਮੀ ਪਾਰਟੀ ਬੀ.ਸੀ. ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਨੂੰ ਇੱਕ ਵਾਰ ਫਿਰ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਭਰੀਆਂ ਕਾਲਾਂ ਤੇ ਵਟਸਐੱਪ ਸੁਨੇਹੇ ਭੇਜੇ ਜਾ ਰਹੇ ਹਨ ਜਿਸ ਨਾਲ ਪਰਿਵਾਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਮੁਤਾਬਿਕ ਇੱਕ ਅਣਪਛਾਤੇ ਵਿਅਕਤੀ ਨੇ +44 ਕੋਡ ਵਾਲੇ ਨੰਬਰ ਤੋਂ ਦਲਜੀਤ ਰਾਜੂ ਦੇ ਮੋਬਾਈਲ 'ਤੇ ਕਈ ਵਾਰ ਕਾਲਾਂ ਕੀਤੀਆਂ | ਇਸ ਤੋਂ ਬਾਅਦ ਉਸੇ ਨੰਬਰ ਤੋਂ ਵਟਸਐਪ ਰਾਹੀਂ ਅਪਮਾਨਜਨਕ ਤੇ ਡਰਾਉਣੇ ਸੁਨੇਹੇ ਭੇਜੇ ਗਏ | ਸੁਨੇਹਿਆਂ 'ਚ ਲਿਖਿਆ ਗਿਆ ਕਿ 'ਕਫ਼ਨ ਤਿਆਰ ਹੈ, ਹੁਣ ਤੇਰੇ ਘਰ 'ਚੋਂ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ | ਫ਼ੋਨ ਇਗਨੋਰ ਕਰ ਲੈ, ਜਲਦੀ ਗਿਫ਼ਟ ਕਾਰਡ ਭੇਜਾਂਗਾ |' ਇਕ ਹੋਰ ਸੁਨੇਹੇ 'ਚ ਧਮਕੀ ਦਿੱਤੀ ਗਈ ਕਿ 'ਹੁਣ ਸਾਰੇ ਕੰਮ ਛੱਡ ਕੇ ਤੇਰੇ ਪਿੱਛੇ ਹਾਂ, ਤੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਪਤਾ ਹੈ, ਜਲਦੀ ਨੁਕਸਾਨ ਕਰਾਂਗਾ' | ਧਮਕੀ ਭਰੇ ਸੁਨੇਹਿਆਂ 'ਚ ਇਹ ਵੀ ਕਿਹਾ ਗਿਆ ਕਿ 'ਜਿੰਨਾ ਮੇਰਾ ਨੁਕਸਾਨ ਹੋਇਆ ਹੈ, ਉਂਨਾ ਤੇਰਾ ਕਰਾਂਗਾ, ਜਿਸ ਦੀ ਭਰਪਾਈ ਸਾਰੀ ਜ਼ਿੰਦਗੀ ਨਹੀਂ ਹੋਵੇਗੀ' | ਇਸ ਘਟਨਾ ਤੋਂ ਬਾਅਦ ਦਲਜੀਤ ਰਾਜੂ ਤੇ ਉਸ ਦਾ ਪਰਿਵਾਰ ਡਰ ਦੇ ਮਾਹੌਲ 'ਚ ਹਨ | ਉਨ੍ਹਾਂ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਫਿਰੌਤੀ ਲਈ ਕਈ ਵਾਰ ਧਮਕੀ ਭਰੇ ਫ਼ੋਨ 'ਤੇ ਸੁਨੇਹੇ ਮਿਲਦੇ ਰਹੇ ਹਨ | ਧਮਕੀ ਦੀ ਸੂਚਨਾ ਮਿਲਦੇ ਹੀ ਐਸ.ਪੀ. ਸਮੇਤ ਕਈ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਤੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ | ਪੁਲਿਸ ਵਲੋਂ ਧਮਕੀ ਦੇਣ ਵਾਲੇ ਨੰਬਰ ਦੀ ਕਾਲ ਡਿਟੇਲ, ਲੋਕੇਸ਼ਨ ਤੇ ਵਟਸਐੱਪ ਸੁਨੇਹਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧਮਕੀ ਦੇ ਪਿੱਛੇ ਕੌਣ ਹੈ ਤੇ ਉਸ ਦਾ ਅਸਲ ਮਕਸਦ ਕੀ ਹੈ | ਵਰਨਣਯੋਗ ਹੈ ਕਿ ਬੀਤੀ 27 ਨਵੰਬਰ ਨੂੰ ਨਕਾਬਪੋਸ਼ ਬਦਮਾਸ਼ਾਂ ਵਲੋਂ ਦਲਜੀਤ ਰਾਜੂ ਦੇ ਘਰ 'ਤੇ ਕਰੀਬ 25 ਰਾਊਾਡ ਫਾਇਰਿੰਗ ਕੀਤੀ ਗਈ ਸੀ ਤੇ ਰਾਜੂ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸਨ | ਐਸ.ਪੀ. ਮਾਧਵੀ ਸ਼ਰਮਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਿਸ ਵਲੋਂ ਰਾਜੂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਤੇ ਇਸ ਮਾਮਲੇ 'ਚ ਪਹਿਲਾ ਹੀ ਇੰਡੀਆ 'ਚ ਰਹਿ ਰਹੇ ਅੱਠ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਤੇ ਬਾਕੀ ਵਿਦੇਸ਼ਾਂ 'ਚ ਰਹਿੰਦੇ ਵਿਅਕਤੀਆਂ ਦੀ ਪਹਿਚਾਣ ਕਰ ਲਈ ਹੈ ਤੇ ਪੁਲਿਸ ਵਲੋਂ ਇਨ੍ਹਾਂ ਨੂੰ ਵਿਦੇਸ਼ ਤੋਂ ਇੰਡੀਆ ਲਿਆਉਣ ਲਈ ਕਾਰਵਾਈ ਪੂਰੀ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੇ ਵਿਅਕਤੀਆਂ ਵਲੋਂ ਹੀ ਧਮਕੀ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ <br/> ਅਗਲੀ ਖ਼ਬਰ ਦਫ਼ਤਰੀ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਨਾਂਅ 'ਤੇ ਉਨ੍ਹਾਂ ਦੀ ਤਨਖ਼ਾਹ 'ਚ ਕਟੌਤੀ ਕਰਨਾ ਨਿੰਦਣਯੋਗ- ਆਗੂ <br/>
Ad Position 24