ਖਲਵਾੜਾ, 8 ਮਾਰਚ (ਮਨਦੀਪ ਸਿੰਘ ਸੰਧੂ)-ਅਗਲੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਪੰਜਾਬ ਵਾਸੀ ਆਪਣੇ ਰਿਲੇਸ਼ਨਾਂ ਦੀ ਬਜਾਏ ਆਪਣੀ ਅਗਲੀ ਜਨਰੇਸ਼ਨ ਦੇ ਹੱਕ ਵਿਚ ਭੁਗਤਣ ਤਾਂ ਜੋ ਅਗਲੀਆਂ ਪੀੜੀਆਂ ਨੂੰ ਸੁਹਿਰਦ ਪੰਜਾਬ ਸੌਂਪਿਆ ਜਾ ਸਕੇ | ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ 'ਅਜੀਤ' ਦੇ ਪੱਤਰਕਾਰ ਨਾਲ ਉਸ ਵੇਲੇ ਕੀਤਾ ਜਦੋਂ ਉਹ ਜਲੰਧਰ ਚੰਡੀਗੜ੍ਹ ਬਾਈਪਾਸ ਸਥਿਤ ਪੀ. ਪੀ. ਆਰ. ਵਿਲੇਜ ਵਿਖੇ ਪਾਰਟੀ ਦੇ ਆਗੂਆਂ ਨਾਲ ਗੁਪਤ ਤੌਰ 'ਤੇ ਵਿਚਰ ਰਹੇ ਸਨ | ਉਹ ਇਥੇ ਕਰੀਬ ਇਕ ਘੰਟਾ ਫਗਵਾੜਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨਾਲ ਟਹਿਲਦੇ ਰਹੇ ਜਦਕਿ ਸੀਨੀਅਰ ਆਗੂ ਹਰਭਜਨ ਬਲਾਲੋਂ ਤੇ ਚਰੰਜੀ ਲਾਲ ਵੀ ਕੁੱਝ ਦੂਰੀ 'ਤੇ ਟਹਿਲਦੇ ਨਜ਼ਰ ਆਏ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਬਹਿਰਾਮ ਵਿਖੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਕੀਤੀ ਜਾ ਰਹੀ ਰੈਲੀ ਦੇ ਸੰਬੰਧ 'ਚ ਜਾਇਜ਼ਾ ਲੈਣ ਲਈ ਉਹ ਇਥੇ ਪੁੱਜੇ ਹਨ | ਉਨ੍ਹਾਂ ਗੱਠਜੋੜ ਅਤੇ ਉਮੀਦਵਾਰਾਂ ਦੀ ਸੂਚੀ ਸੰਬੰਧੀ ਕਿਹਾ ਉਹ ਪਾਰਟੀ ਵਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਏਜੰਡੇ 'ਤੇ ਕੰਮ ਕਰ ਰਹੇ ਹਨ ਜਦਕਿ ਗੱਠਜੋੜ ਤੇ ਉਮੀਦਵਾਰਾਂ ਬਾਰੇ ਫ਼ੈਸਲਾ ਕੇਂਦਰੀ ਆਗੂਆਂ ਵਲੋਂ ਕੀਤਾ ਜਾਣਾ ਹੈ |