23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਲੁੱਟ-ਖੋਹ ਦੀ ਝੂਠੀ ਕਹਾਣੀ ਬਣਾ ਕੇ ਕੁਲੈਕਸ਼ਨ ਕੀਤੀ ਰਕਮ ਗਬਨ ਕਰਨ ਵਾਲੇ 2 ਕਾਬੂ <br/>

Ad Position 21
No active advertisement
ਅਜੀਤ ਡੈਸਕ 10-03-2026
ਸੁਲਤਾਨਪੁਰ ਲੋਧੀ, 9 ਮਾਰਚ (ਨਰੇਸ਼ ਹੈਪੀ)-ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਮਾੜੇ ਅਨਸਰਾਂ ਤੇ ਸਨੈਚਰਾ ਵਿਰੁੱਧ ਕਾਰਵਾਈ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਹਰਿੰਦਰ ਸਿੰਘ ਐਸ. ਐਚ. ਓ. ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਲੁੱਟ-ਖੋਹ ਦੀ ਝੂਠੀ ਕਹਾਣੀ ਘੜਨ ਵਾਲੇ ਆਰ. ਬੀ. ਐਲ. ਐਫ. ਲਿਮਟਿਡ ਬੈਂਕ ਦੇ ਮੁਲਾਜ਼ਮ 2 ਵਿਅਕਤੀਆਂ ਨੂੰ ਕਾਬੂ ਕਰਕੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਸਹਾਇਕ ਪੁਲਿਸ ਕਪਤਾਨ ਧੀਰੇਂਦਰ ਵਰਮਾ ਨੇ ਦੱਸਿਆ ਕਿ ਬੀਤੀ 6 ਮਾਰਚ ਨੂੰ ਨਿਰਦੇਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਪਿੰਡ ਲਾੜੀ ਬਾਵਿਆ ਥਾਣਾ ਸਰਨਾ, ਜ਼ਿਲ੍ਹਾ ਪਠਾਨਕੋਟ ਹਾਲ ਵਾਸੀ ਕਿਰਾਏਦਾਰ ਸਰਵਨ ਰਾਮ ਮਹੱਲਾ ਮੋਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਨੇ ਇਤਲਾਹ ਦਿੱਤੀ ਕਿ ਉਹ ਆਰ. ਬੀ. ਐਲ. ਐਫ. ਲਿਮਟਿਡ ਬੈਂਕ ਬਰਾਂਚ ਸੁਲਤਾਨਪੁਰ ਲੋਧੀ ਵਿਚ ਬਤੌਰ ਬਰਾਂਚ ਮੈਨੇਜਰ ਕਰੀਬ 3 ਸਾਲ ਤੋਂ ਕੰਮ ਕਰ ਰਿਹਾ ਹੈ | ਉਨ੍ਹਾਂ ਦੀ ਬਰਾਂਚ ਵਿਚ ਨਿਸ਼ਾਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜਾ ਕਾਲੀ ਰੋਣ, ਥਾਣਾ ਮੱਖੂ, ਜ਼ਿਲ੍ਹਾ ਫ਼ਿਰੋਜ਼ਪੁਰ ਜੋ ਬਰਾਂਚ ਸੁਲਤਾਨਪੁਰ ਲੋਧੀ ਵਿਚ ਕੁਲੈਕਸ਼ਨ ਦਾ ਕੰਮ 2 ਸਾਲ ਤੋਂ ਕਰਦਾ ਆ ਰਿਹਾ ਹੈ, ਬੀਤੀ 5 ਮਾਰਚ ਨੂੰ ਵਕਤ ਕਰੀਬ 8 ਵਜੇ ਦੇਰ ਸ਼ਾਮ ਉਸਨੂੰ ਨਿਸ਼ਾਨ ਸਿੰਘ ਦਾ ਫ਼ੋਨ ਆਇਆ ਕਿ ਨਿਸ਼ਾਨ ਸਿੰਘ ਪਿੰਡ ਜੱਬੋਵਾਲ ਦੇ ਥੋੜਾ ਪਿੱਛੇ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ 2 ਮੋਟਰਸਾਈਕਲ ਸਵਾਰਾ ਨੇ ਉਸ ਦੇ ਮੋਟਰ ਸਾਈਕਲ ਨੂੰ ਲੱਤ ਮਾਰ ਕੇ ਕਣਕ ਦੇ ਖੇਤ ਵਿਚ ਸੁੱਟ ਕੇ ਦਾਤਰ ਦੀ ਨੋਕ 'ਤੇ ਨਿਸ਼ਾਨ ਸਿੰਘ ਉਕਤ ਕੋਲੋਂ ਕੁਲੈਕਸ਼ਨ ਦੀ ਕੀਤੀ ਰਕਮ 2 ਲੱਖ 73 ਹਜ਼ਾਰ, 950 ਰੁਪਏ ਨਾਮਲੂਮ ਮੋਟਰਸਾਈਕਲ ਚਾਲਕਾਂ ਨੇ ਖੋਹ ਲਏ | ਸਹਾਇਕ ਪੁਲਿਸ ਕਪਤਾਨ ਧਰੇਂਦਰ ਵਰਮਾ ਨੇ ਦੱਸਿਆ ਕਿ ਜਿਸ ਦੇ ਆਧਾਰ 'ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਕੇਸ ਦਰਜ ਕਰਕੇ ਇਸ ਮਾਮਲੇ ਦੀ ਤਫ਼ਤੀਸ਼ ਏ. ਐਸ. ਆਈ. ਦਿਲਬਾਗ ਸਿੰਘ ਨੂੰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜਾ ਕਾਲੀ ਰੋਣ, ਥਾਣਾ ਮੱਖੂ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਿਲੀ ਬੋਦਲਾ, ਥਾਣਾ ਮੱਖੂ, ਜ਼ਿਲ੍ਹਾ ਫ਼ਿਰੋਜਪੁਰ, ਜੋ ਦੋਨੇ ਹੀ ਆਰ. ਬੀ. ਐਲ. ਐਫ ਲਿਮਟਿਡ ਬਰਾਂਚ ਸੁਲਤਾਨਪੁਰ ਲੋਧੀ ਵਿਚ ਲੋਨ ਰਿਕਵਰੀ ਦਾ ਕੰਮ ਕਰਦੇ ਹਨ, ਨੇ ਝੂਠੀ ਕਹਾਣੀ ਬਣਾ ਕੇ ਬੀਤੀ 5 ਮਾਰਚ ਨੂੰ ਕੁਲੈਕਸ਼ਨ ਕੀਤੀ ਰਕਮ 2 ਲੱਖ 73 ਹਜ਼ਾਰ 950 ਰੁਪਏ ਗਬਨ ਕਰ ਲਈ ਸੀ ਅਤੇ ਲੁੱਟ ਖੋਹ ਦੀ ਝੂਠੀ ਕਹਾਣੀ ਰਚ ਕੇ ਪੇਸ਼ ਕੀਤੀ ਸੀ | ਜਿਨ੍ਹਾਂ ਨੂੰ ਉਕਤ ਮਾਮਲੇ 'ਚ ਗਿ੍ਫ਼ਤਾਰ ਕੀਤਾ ਤੇ ਉਨ੍ਹਾਂ ਪਾਸੋਂ 2 ਲੱਖ 65 ਹਜ਼ਾਰ ਰੁਪਏ, ਆਰ. ਬੀ. ਐਲ. ਐਫ. ਲਿਮਟਿਡ ਬੈਂਕ ਬਰਾਂਚ ਸੁਲਤਾਨਪੁਰ ਲੋਧੀ ਦਾ ਟੈਬ ਮਾਰਕਾ ਸੈਮਸੰਗ ਤੇ ਕੇ. ਵਾਈ. ਸੀ. ਡਿਵਾਈਸ ਬਰਾਮਦ ਕੀਤੇ ਗਏ ਹਨ | ਦੋਨਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਨੇ ਮੰਗਾਂ ਸੰਬੰਧੀ ਦਿੱਤਾ ਐਸ. ਡੀ. ਐਮ. ਨੂੰ ਮੰਗ-ਪੱਤਰ ਅਗਲੀ ਖ਼ਬਰ ਹਲਕਾ ਭੁਲੱਥ ਤੋਂ ਭਾਰੀ ਗਿਣਤੀ 'ਚ ਭਾਜਪਾ ਸਮਰਥਕ ਮੋਗਾ ਰੈਲੀ 'ਚ ਪੁੱਜਣਗੇ-ਗੋਰਾ ਗਿੱਲ <br/>
Ad Position 24