ਭੁਲੱਥ, 9 ਮਾਰਚ (ਮੇਹਰ ਚੰਦ ਸਿੱਧੂ)-14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਭਾਜਪਾ ਵਲੋਂ ਬਦਲਾਓ ਰੈਲੀ ਵਿਚ ਹਲਕਾ ਭੁਲੱਥ ਤੋਂ ਭਾਰੀ ਗਿਣਤੀ ਵਿਚ ਭਾਜਪਾ ਸਮਰਥਕ ਤੇ ਹੋਰ ਸਾਥੀ ਪਹੁੰਚ ਕੇ ਰੈਲੀ ਨੂੰ ਸਫਲ ਬਣਾਉਣਗੇ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਲੋਂ, ਜਿਸ 'ਚ ਉਹ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਲਈ ਵੱਡੀਆਂ ਘੋਸ਼ਨਾਵਾਂ ਕਰ ਸਕਦੇ ਹਨ ਤੇ ਜਿਸ ਨਾਲ 2027 ਵਿਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ | ਉਨ੍ਹਾਂ ਕਿਹਾ ਕਿ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਹੋਣ ਵਾਲੀ ਭਾਜਪਾ ਰੈਲੀ ਵਿਚ ਸਮਰਥਕਾਂ ਨੂੰ ਸ਼ਾਮਿਲ ਕਰਨ ਲਈ ਭਾਜਪਾ ਹਲਕਾ ਭੁਲੱਥ ਦੇ ਕਨਵੀਨਰ ਰਮੇਸ਼ ਚੰਦਰ ਸ਼ਰਮਾ ਦੇ ਗ੍ਰਹਿ ਵਿਖੇ ਸਾਥੀਆਂ ਵਲੋਂ ਇਕੱਤਰ ਹੋ ਕੇ ਵਿਚਾਰ ਵਟਾਂਦਰਾ ਕੀਤਾ ਤੇ ਵੱਧ ਤੋਂ ਵੱਧ ਸਾਥੀਆਂ ਨੂੰ ਮੋਗਾ ਰੈਲੀ ਵਿਚ ਪੁੱਜਣ ਦੀ ਅਪੀਲ ਕੀਤੀ ਗਈ | ਇਸ ਮੌਕੇ ਭਾਜਪਾ ਆਗੂ ਰਮੇਸ਼ ਚੰਦਰ ਸ਼ਰਮਾ ਤੇ ਮੰਡਲ ਪ੍ਰਧਾਨ ਹੀਰਕ ਜੋਸ਼ੀ ਵਲੋਂ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਵੱਧ ਤੋਂ ਵੱਧ ਸਾਥੀਆਂ ਨੂੰ ਮੋਗਾ ਰੈਲੀ ਵਿਚ ਸਮਰਥਨ ਦੇ ਕੇ 14 ਮਾਰਚ ਨੂੰ ਪੁੱਜਣ ਦੀ ਅਪੀਲ ਕੀਤੀ ਗਈ | ਇਸ ਮੌਕੇ ਰਾਮਗੜ੍ਹ ਤੋਂ ਹਰਵਿੰਦਰ ਸਿੰਘ ਹੈਪੀ, ਜੀਤ ਸਿੰਘ, ਵਿਜੇ ਕੁਮਾਰ ਆਦਿ ਹਾਜ਼ਰ ਸਨ |