ਸੁਲਤਾਨਪੁਰ ਲੋਧੀ, 13 ਅਪ੍ਰੈਲ (ਥਿੰਦ)-ਪੰਜਾਬ 'ਚ ਸ਼ਕਤੀਮਾਨ ਕੰਪਨੀ ਦੇ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵਲੋਂ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੇਜ਼ਰ ਲੈਵਲਰ, ਪਲਾਂਟਰ, ਰੋਟਾਵੇਟਰ, ਸੁਪਰਸੀਡਰ, ਬੇਲਰ, ਪਲੋਅ, ਮਲਚਰ ਤੇ ਹੋਰ ਸੰਦਾਂ ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ | ਇਸ ਸੰਬੰਧੀ ਥਿੰਦ ਮਸ਼ੀਨਰੀ ਸਟੋਰ ਦੇ ਐਮ. ਡੀ. ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਮੌਕੇ ਆਧੁਨਿਕ ਸੰਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨਾਂ ਲਈ ਸਬਸਿਡੀ ਵਾਲੇ ਸੰਦ ਵੀ ਉਪਲਬਧ ਹਨ | ਕਿਸਾਨ ਸੰਦਾਂ ਤੇ ਸਬਸਿਡੀ ਲੈਣ ਲਈ 24 ਅਪ੍ਰੈਲ ਤੱਕ ਅਪਲਾਈ ਕਰ ਸਕਦੇ ਹਨ | ਥਿੰਦ ਮਸ਼ੀਨਰੀ ਸਟੋਰ ਵਿਖੇ ਸਬਸਿਡੀ ਦੇ ਫ਼ਾਰਮ ਭਰਨ ਲਈ ਵਿਸ਼ੇਸ਼ ਪ੍ਰਬੰਧ ਹੈ | ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਲਾਹਾ ਦਿੰਦਿਆਂ ਛੋਟੇ ਰੋਟਾਵੇਟਰ ਸਮੇਤ ਬਾਗ਼ਬਾਨੀ ਦੇ ਕੰਮ ਆਉਣ ਵਾਲੇ ਸੰਦਾਂ 'ਤੇ 40 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬਾਗਾਂ ਅਤੇ ਸਬਜ਼ੀਆਂ ਦੀਆਂ ਖਾਲਾਂ 'ਚ ਗੁਡਾਈ ਕਰਨ ਵਾਲੇ ਛੋਟੇ ਰੋਟਾਵੇਟਰ ਸਬਸਿਡੀ ਤੇ ਉਪਲੱਬਧ ਹਨ | ਜਿਸ ਦਾ ਸਬਜ਼ੀ ਉਤਪਾਦਕ ਕਿਸਾਨ ਫਾਇਦਾ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਛੋਟੇ ਰੋਟਾਵੇਟਰ ਨਾਲ ਬਹੁਤ ਘੱਟ ਖ਼ਰਚੇ ਤੇ ਸਬਜ਼ੀਆਂ ਦੀ ਗੁਡਾਈ ਕੀਤੀ ਜਾ ਸਕਦੀ | ਉਨ੍ਹਾਂ ਨੇ ਕਿਹਾ ਕਿ ਥਿੰਦ ਮਸ਼ੀਨਰੀ ਸਟੋਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਤੱਕ ਸਰਵਿਸ ਮੁਹੱਈਆ ਕਰਵਾਈ ਜਾ ਰਹੀ ਹੈ |