ਸੁਲਤਾਨਪੁਰ ਲੋਧੀ, 15 ਜੁਲਾਈ (ਥਿੰਦ)-ਫਾਲਕਨ ਫਾਊਂਡੇਸ਼ਨ ਸਕੂਲ ਵਿਚ ਪ੍ਰੀ-ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮਾਨਸੂਨ ਐਕਟੀਵਿਟੀ ਡੇ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਨੇ ਖੇਡ-ਖੇਡ ‘ਚ ਸਿੱਖਣ ਅਤੇ ਰਚਨਾਤਮਿਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਲ ਇਸ ਦੌਰਾਨ ਪ੍ਰੀ-ਨਰਸਰੀ ਤੇ ਨਰਸਰੀ ਦੇ ਬੱਚਿਆਂ ਨੇ ਛਤਰੀ ‘ਤੇ ਪੇਪਰ ਟੀਅਰਿੰਗ ਤੇ ਪੇਸਟਿੰਗ ਗਤੀਵਿਧੀ ਕੀਤੀ | ਸਾਨਵੀ ਦੇ ਮਾਪਿਆਂ ਵੱਲੋਂ ਛਤਰੀ ‘ਤੇ ਰੂਈ ਲਗਾ ਕੇ ਕੀਤੀ ਗਈ ਖ਼ਾਸ ਸਜਾਵਟ ਸਭ ਦੀ ਪ੍ਰਸ਼ੰਸਾ ਦਾ ਕੇਂਦਰ ਰਹੀ | ਇਹ ਗਤੀਵਿਧੀ ਚੰਚਲ ਤੇ ਮਨਜੀਤ ਮੈਮ ਦੀ ਦੇਖ-ਰੇਖ ਹੇਠ ਕਰਵਾਈ ਗਈ | ਐਲ.ਕੇ.ਜੀ. ਦੇ ਵਿਦਿਆਰਥੀਆਂ ਨੇ ਕਾਟਨ ਪੇਸਟਿੰਗ ਤੇ ਰੇਨਡਰਾਪ ਪਿ੍ੰਟਿੰਗ ਗਤੀਵਿਧੀ ਰਾਹੀਂ ਮਾਨਸੂਨ ਦੀ ਸੁੰਦਰਤਾ ਨੂੰ ਕਲਾ ਦੇ ਰੂਪ ਵਿਚ ਪੇਸ਼ ਕੀਤਾ | ਇਹ ਗਤੀਵਿਧੀ ਪਰਮਜੀਤ ਮੈਮ ਵੱਲੋਂ ਕਰਵਾਈ ਗਈ | ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਤਰਬੂਜ਼ ਦੀ ਡਰਾਇੰਗ ‘ਤੇ ਪੇਪਰ ਟੀਅਰਿੰਗ ਤੇ ਪੇਸਟਿੰਗ ਕਰਕੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਇਹ ਗਤੀਵਿਧੀ ਮਿਸ ਪਿ੍ਆ ਵੱਲੋਂ ਕਰਵਾਈ ਗਈ | ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਮਾਨਸੂਨ ਵੋਕੈਬਿਊਲਰੀ ਐਕਟੀਵਿਟੀ ਵਿਚ ਭਾਗ ਲੈਂਦੇ ਹੋਏ ਬਰਸਾਤ ਦੇ ਮੌਸਮ ਨਾਲ ਸੰਬੰਧਿਤ ਨਵੇਂ ਅੰਗਰੇਜ਼ੀ ਸ਼ਬਦ ਸਿੱਖੇ ਅਤੇ ਬੋਲੇ | ਇਹ ਗਤੀਵਿਧੀ ਹਰਸ਼ ਮੈਮ ਵੱਲੋਂ ਕਰਵਾਈ ਗਈ | ਇਹ ਸਾਰਾ ਪ੍ਰੋਗਰਾਮ ਮਮਤਾ ਮੈਮ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ |