ਭੰਡਾਲ ਬੇਟ, 15 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਅੱਜ ਕਸਬਾ ਭੰਡਾਲ ਬੇਟ ਦੀ ਮੁਕਾਮ ਵਾਲੀ ਪੱਤੀ ਦੇ ਗੁਰਦੁਆਰਾ ਸਾਹਿਬ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲੇ੍ਹ ਭਰ ਦੇ ਸਰਗਰਮ ਆਗੂਆਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆਂ ਕਿਹਾ ਕੇ ਜੋ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ ਉਸ ਨਾਲ ਦੇਸ਼ ਦਾ ਖੇਤੀ ਸੈਕਟਰ ਖ਼ਤਮ ਹੋ ਜਾਵੇਗਾ, ਦੁੱਧ ਡੇਅਰੀਆਂ ਖ਼ਤਮ ਹੋ ਜਾਣਗੀਆਂ, ਦੇਸ਼ ਦਾ ਕਿਸਾਨ ਖ਼ਤਮ ਹੋ ਜਾਵੇਗਾ ਇਸ ਦੇ ਵਿਰੋਧ ਵਿਚ 22, ਜੁਲਾਈ ਨੂੰ ਭਾਜਪਾ ਦੇ ਲੀਡਰਾਂ ਦੇ ਘਰਾਂ ਅੱਗੇ ਧਰਨੇ ਲਗਾਏ ਜਾਣਗੇ ਅਤੇ ਟੋਲ ਪਲਾਜੇ ਵੀ ਫ਼ਰੀ ਕੀਤੇ ਜਾਣਗੇ | ਇਸ ਮੌਕੇ ਢੁੱਡੀਕੇ ਨੇ ਪਾਣੀਆਂ ਦੇ ਮਾਮਲੇ ਤੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਵਿਚ ਨਹਿਰਾਂ ਕੱਢੀਆਂ ਜਾਣ, ਡੈਮਾਂ ਤੋਂ ਪੀਣ ਵਾਲੇ ਪਾਣੀ ਨੂੰ ਘਰ ਘਰ ਤਕ ਪਹੁੰਚਾਇਆ ਜਾਵੇ ਤੇ ਫ਼ਸਲਾਂ ਤੇ ਐਮ ਐਸ ਪੀ ਦਿੱਤੀ ਜਾਵੇ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ 2025, ਬਿਜਲੀ ਬਿੱਲ ਰੱਦ ਕੀਤਾ ਜਾਵੇ ਇਨ੍ਹਾਂ ਮੰਗਾਂ ਨੂੰ ਲੈ ਕੇ 22, ਜੁਲਾਈ ਨੂੰ ਢਿਲਵਾਂ ਟੋਲ ਪਲਾਜ਼ਾ ਫ਼ਰੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ, ਜ਼ਿਲ੍ਹਾ ਪੈੱ੍ਰਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਜ਼ਿਲ੍ਹਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਭੀਲਾ, ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਔਜਲਾ, ਫੱਤੂਢੀਂਗਾ ਏਰੀਏ ਦੇ ਪ੍ਰਧਾਨ ਗੁਰਭੇਜ ਸਿੰਘ ਬੂਹ,ਉਪ ਪ੍ਰਧਾਨ ਮਨਦੀਪ ਸਿੰਘ ਖ਼ਾਨਪੁਰ, ਸਕੱਤਰ ਸੁਖਦੇਵ ਸਿੰਘ ਨੱਥੂਪੁਰ, ਵਿੱਤ ਸਕੱਤਰ ਬਲਵੀਰ ਸਿੰਘ ਫਜਲਾਬਾਦ, ਜਸਵੰਤ ਸਿੰਘ ਵਿਰਲੀ ਲੱਖਣ ਕੇ ਪੱਡੇ, ਗੁਰਬਾਗ ਸਿੰਘ ਤਾਜਪੁਰ, ਸੀਤਲ ਸਿੰਘ ਸੰਗੋਜਲਾ, ਭਜਨ ਸਿੰਘ ਸੰਗੋਜਲਾ, ਕਰਮਜੀਤ ਸਿੰਘ ਨੂਰਪੁਰ ਜੱਟਾਂ, ਹਰਮੇਲ ਸਿੰਘ ਕਾਲਾ ਕੋਠੇ , ਮਲਕੀਤ ਸਿੰਘ ਧਾਲੀਵਾਲ, ਸਤਪਾਲ ਸਿੰਘ ਭੁੱਲਰ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਿੱਸਾ ਲਿਆ |