ਕ੍ਰਾਈਸਟ ਕਿੰਗ ਕਾਨਵੈਂਟ ਸਕੂਲ ਦੇ 73 ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਕਪੂਰਥਲਾ, 6 ਅਗਸਤ (ਵਿ. ਪ੍ਰ.)
ਕਪੂਰਥਲਾ, 6 ਅਗਸਤ (ਵਿ.ਪ੍ਰ.)-ਕ੍ਰਾਈਸਟ ਕਿੰਗ ਕਾਨਵੈਂਟ ਸਕੂਲ (ਜੂਨੀਅਰ) ਕਪੂਰਥਲਾ ਦੇ 73 ਵਿਦਿਆਰਥੀਆਂ ਨੇ ਸੀ.ਕੇ.ਸੀ. ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਰੈਵ. ਫਾਦਰ ਸ਼ਾਇਨ ਸ਼ਕਾਰਿਆ ਤੇ ਪਿ੍ੰਸੀਪਲ ਸਿਸਟਰ ਅਰਪਣਾ, ਸਿਸਟਰ ਜੋਸਨਾ ਮਰੀਆ ਦੀ ਦੇਖ ਰੇਖ ਹੇਠ ਅੰਤਰਰਾਸ਼ਟਰੀ ਕਰਾਟੇ ਕੋਚ ਸਿਸਟਰ ਸੈਮ ਦੀ ਦੇਖ ਰੇਖ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਸੋਨਾ, ਚਾਂਦੀ ਤੇ ਕਾਂਸੀ ਦੇ ਤਗਮੇ ਸਕੂਲ ਦੀ ਝੋਲੀ ਪਾਏ | ਸਕੂਲ ਦੇ ਡਾਇਰੈਕਟਰ ਤੇ ਪਿ੍ੰਸੀਪਲ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਕੋਚ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ |