ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਨਸ਼ੇੜੀਆਂ ਿਖ਼ਲਾਫ਼ ਪੁਲਿਸ ਦੀ ਸਖ਼ਤੀ

Ad Position 21
No active advertisement
ਅਜੀਤ ਡੈਸਕ 10-08-2019
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਨਸ਼ਾ ਵੇਚਣ ਵਾਲਿਆਂ ਿਖ਼ਲਾਫ਼ ਪੁਲਿਸ ਦੀ ਸਖ਼ਤੀ ਜਾਰੀ ਹੈ | ਬੀਤੇ ਦਿਨ ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਨਸ਼ਿਆਂ ਸਮੇਤ ਛੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਤਿੰਨ ਮਾਮਲਿਆਂ ਵਿਚ ਪੁਲਿਸ ਸਟੇਸ਼ਨ ਸੈਕਟਰ 11 ਦੀ ਟੀਮ ਨੇ ਸੈਕਟਰ 25 ਦੇ ਰਹਿਣ ਵਾਲੇ ਰਜਿੰਦਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 2 ਨੇੜੇ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਤੋਂ 20 ਨਸ਼ੀਲੇ ਟੀਕੇ ਬਰਾਮਦ ਕੀਤੇ, ਸੈਕਟਰ 25-ਡੀ ਦੇ ਸੁਰੇਸ਼ ਕੁਮਾਰ ਨੂੰ ਘੁਮਾਰ ਕਾਲੋਨੀ ਸੈਕਟਰ 25 ਨੇੜੇ ਕਾਬੂ ਕੀਤਾ ਅਤੇ ਉਸ ਤੋਂ 24 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ ਅਤੇ ਸੈਕਟਰ 25 ਦੇ ਹੀ ਪ੍ਰਵੀਨ ਕੁਮਾਰ ਨੂੰ ਹਿਮਾਚਲ ਸਰਾਏ ਸੈਕਟਰ 24 ਨੇੜੇ ਕਾਬੂ ਕੀਤਾ ਅਤੇ ਉਸ ਤੋਂ ਵੀ 20 ਪਾਬੰਦੀਸ਼ੁਦਾ ਟੀਕੇ ਬਰਾਮਦ ਕੀਤੇ ਹਨ | ਤਿੰਨੇ ਮੁਲਜ਼ਮਾਂ ਿਖ਼ਲਾਫ਼ ਪੁਲਿਸ ਨੇ 22 ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਅਜਿਹੇ ਹੀ ਚੌਥੇ ਮਾਮਲੇ ਵਿਚ ਪੁਲਿਸ ਸਟੇਸ਼ਨ ਸੈਕਟਰ 36 ਦੀ ਟੀਮ ਨੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਸੈਕਟਰ 43 ਬੱਸ ਅੱਡੇ ਨੇੜੇ ਕਾਬੂ ਕੀਤਾ ਅਤੇ ਉਸ ਤੋਂ 6.60 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਮੁਲਜ਼ਮ ਿਖ਼ਲਾਫ਼ ਸਬੰਧਤ ਮਾਮਲਾ 21 ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੰਜਵੇਂ ਅਤੇ ਛੇਵੇਂ ਮਾਮਲੇ ਵਿਚ ਪੁਲਿਸ ਸਟੇਸ਼ਨ ਸੈਕਟਰ 39 ਦੀ ਟੀਮ ਨੇ ਪੰਚਕੂਲਾ ਦੇ ਧਰੁਵ ਸਿੰਗਲਾ ਨੂੰ ਸੈਕਟਰ 40 'ਚ ਕਾਬੂ ਕੀਤਾ ਅਤੇ ਉਸ ਤੋਂ 50.80 ਗਰਾਮ ਹੈਰੋਇਨ ਬਰਾਮਦ ਹੋਈ ਅਤੇ ਪੰਚਕੂਲਾ ਦੇ ਹਿਤੇਸ਼ ਕਥੂਰੀਆ ਨੂੰ ਸੈਕਟਰ 56 ਟੀ ਪੁਆਇੰਟ ਨੇੜੇ ਕਾਬੂ ਕੀਤਾ ਅਤੇ ਉਸ ਤੋਂ 25.65 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਪੁਲਿਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ 21 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ 30 ਅਗਸਤ ਨੂੰ ਹੋਏਗੀ ਆਯੂਸ਼ ਵਿਭਾਗ ਦੇ 10 ਵੈਲਨੇਸ ਸੈਂਟਰਾਂ ਦੀ ਸ਼ੁਰੂਆਤ ਅਗਲੀ ਖ਼ਬਰ ਸ਼ਹਿਰ ਦੇ ਵਿੱਦਿਅਕ ਅਦਾਰਿਆਂ ਨੂੰ ਦੇਣਾ ਪਵੇਗਾ ਪ੍ਰਾਪਰਟੀ ਟੈਕਸ
Ad Position 24
No active advertisement