ਪੰਜਾਬ ਯੂਨੀਵਰਸਿਟੀ 'ਚ ਤੀਆਂ ਦਾ ਤਿਉਹਾਰ ਮਨਾਇਆ
ਅਜੀਤ ਡੈਸਕ
10-08-2019
ਪ੍ਰੋਗਰਾਮ ਵਿਚ ਫੁਲਕਾਰੀਆਂ ਆਦਿ ਨਾਲ ਇਸ ਕਦਰ ਸਜਾਵਟ ਕੀਤੀ ਗਈ ਸੀ ਕਿ ਪੰਜਾਬੀ ਸੱਭਿਆਚਾਰ ਦੀ ਪੂਰੀ ਭਾਅ ਵੱਜ ਰਹੀ ਸੀ | ਲੜਕੀਆਂ ਪੰਜਾਬੀ ਸੱਭਿਆਚਾਰਕ ਪਹਿਰਾਵਿਆਂ ਵਿਚ ਸੱਜ ਧੱਜ ਕੇ ਆਈਆਂ ਹੋਈਆਂ ਸਨ | ਪ੍ਰੋਗਰਾਮ ਵਿਚ ਹਾਜ਼ਰੀਨ ਨੂੰ ਖੀਰ-ਪੂੜੇ ਵੀ ਖੁਆਏ ਗਏ | ਲੜਕੀਆਂ ਦੇ ਗਿੱਧਾ, ਮਹਿੰਦੀ, ਮਿਸ ਪੰਜਾਬਣ ਆਦਿ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚੋਂ ਗਰਲਜ਼ ਹੋਸਟਲ ਨੰਬਰ 8 ਦੀ ਮਿਸ ਮੀਨਲ ਸ਼ਰਮਾ ਨੂੰ ਮਿਸ ਪੰਜਾਬਣ ਚੁਣਿਆ ਗਿਆ | ਗਿੱਧੇ ਵਿਚ ਹੋਸਟਲ ਨੰਬਰ 3 ਦੀ ਗਗਨਦੀਪ ਦੀ ਟੀਮ ਪਹਿਲੇ, ਅਲਕਾ ਐਾਡ ਗਰੁੱਪ (ਹੋਸਟਲ ਨੰਬਰ 10) ਦੀ ਟੀਮ ਦੂਸਰੇ ਅਤੇ ਬਲਜੀਤ ਐਾਡ ਗਗਨਦੀਪ ਤੀਸਰੇ ਸਥਾਨ 'ਤੇ ਰਹੀਆਂ | ਮਹਿੰਦੀ ਲਗਾਉਣ ਦੇ ਮੁਕਾਬਲਿਆਂ ਵਿਚ ਹੋਸਟਲ ਨੰਬਰ 8 ਦੀ ਮਨਜੋਤ, ਹੋਸਟਲ ਨੰਬਰ 4 ਦੀ ਨੈਂਸੀ ਅਤੇ ਹੋਸਟਲ ਨੰਬਰ 10 ਦੀ ਸਮਰਿਧੀ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਜੇ ਸਥਾਨ 'ਤੇ ਰਹੀਆਂ |