ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2020

...ਕਲੀਆਂ ਫੁੱਲ ਖਿਲਾਰ ਰਿਹਾ <h4>* ਪ੍ਰਤਾਪ 'ਪਾਰਸ' ਗੁਰਦਾਸਪੁਰੀ *</h4>

Ad Position 21
No active advertisement
ਅਜੀਤ ਡੈਸਕ 01-01-2020

ਅੰਬਰ ਬਾਹਵਾਂ ਖ਼ੁਸ਼ੀਆਂ ਵਿਚ ਉਲਾਰ ਰਿਹਾ,
ਨਵੇਂ ਸਾਲ 'ਤੇ ਕਲੀਆਂ ਫੁੱਲ ਖਿਲਾਰ ਰਿਹਾ।
ਚਾਰੇ ਪਾਸੇ ਮਹਿਕ-ਮਹਿਕ ਜਿਹੀ ਬਿਖਰੀ ਏ,
ਹਰ ਇਕ ਬੰਦਾ ਖ਼ੁਦ ਨੂੰ ਅੱਜ ਸੰਵਾਰ ਰਿਹਾ।
ਲੋਰ ਜਿਹੀ ਇਕ ਚੜ੍ਹ ਗਈ ਅੱਜ ਹਵਾਵਾਂ ਨੂੰ,
ਬੁੱਲਾ-ਬੁੱਲਾ ਹੋ ਪੱਬਾਂ ਦੇ ਭਾਰ ਰਿਹਾ।
ਭੌਰੇ ਵੀ ਮਤਵਾਲੇ ਹੋਏ ਫਿਰਦੇ ਨੇ,
ਵੰਡ ਸੁਗੰਧੀਆਂ ਸਾਰਾ ਬਾਗ਼ ਬਹਾਰ ਰਿਹਾ।
ਚਾਵਾਂ ਵਿਚ ਫ਼ਿਜ਼ਾਵਾਂ ਵੀ ਨੇ ਝੂਮ ਰਹੀਆਂ,
ਤਾਰਿਆਂ ਵਿਚੋਂ ਚੰਨ ਵੀ ਝਾਤੀਆਂ ਮਾਰ ਰਿਹਾ।
ਖ਼ੁਸ਼ੀਆਂ ਦੇ ਵਿਚ ਸਭ ਪਰਿੰਦੇ ਚਹਿਕ ਰਹੇ,
ਹਰ ਇਕ ਰੀਸੋ-ਰੀਸੀ ਮਾਰ ਉਡਾਰ ਰਿਹਾ।
ਚੁੰਮਣ ਦੇ ਕੇ ਰਾਤ ਸਵੇਰਾ ਤੋਰ ਰਹੀ,
ਸਰਦਲ ਉਤੇ ਸੂਰਜ ਖੜ੍ਹਾ ਪੁਕਾਰ ਰਿਹਾ।
ਸ਼ਬਦ-ਸ਼ਬਦ ਜੋ 'ਪਾਰਸ' ਲਿਖਿਆ ਸਫ਼ਿਆਂ 'ਤੇ,
ਨਵੇਂ ਸਾਲ ਦਾ ਸਭ ਨੂੰ ਦੇ ਉਪਹਾਰ ਰਿਹਾ।
ਨਵੇਂ ਸਾਲ ਵਿਚ ਨਵੇਂ ਤਰਾਨੇ ਦੇਵਾਂਗਾ,
ਸਭਨਾਂ ਦੇ ਨਾਲ ਮੇਰਾ ਇਹ ਇਕਰਾਰ ਰਿਹਾ।


-787/10, ਪ੍ਰੇਮ ਨਗਰ, ਹਰਦੋਛੰਨੀ ਰੋਡ, ਗੁਰਦਾਸਪੁਰ।
ਮੋਬਾਈਲ : 99888-11681.

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ ਅਗਲੀ ਖ਼ਬਰ ਆਈ ਹੈ ਪ੍ਰਭਾਤ <h4>* ਜਗਤਾਰ ਗਿੱਲ *</h4>
Ad Position 24
No active advertisement