02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਪੀ. ਐਚ. ਸੀ. ਘੜੂੰਆਂ ਵਿਖੇ ਮੁਫ਼ਤ ਮੈਡੀਕਲ ਕੈਂਪ ਦੌਰਾਨ 151 ਮਰੀਜ਼ਾਂ ਦੀ ਜਾਂਚ <br/>

Ad Position 21
No active advertisement
ਨੈਸ਼ਨਲ ਗਰਲ ਚਾਇਲਡ ਦਿਵਸ ਮੌਕੇ ਲਗਾਏ ਕੈਂਪ ਦੌਰਾਨ ਹਾਜ਼ਰ ਡਾ: ਕੁਲਜੀਤ ਕੌਰ ਅਤੇ ਹੋਰ ਸਟਾਫ਼ ਮੈਂਬਰ | ਤਸਵੀਰ : ਗੁਰਮੁੱਖ ਸਿੰਘ ਮਾਨ <br/> 30-01-2020
ਖਰੜ, 29 ਜਨਵਰੀ (ਗੁਰਮੁੱਖ ਸਿੰਘ ਮਾਨ)-ਪੀ. ਐਚ. ਸੀ. ਘੜੂੰਆਂ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਐਸ. ਐਮ. ਓ. ਡਾ: ਕੁਲਜੀਤ ਕੌਰ ਦੀ ਅਗਵਾਈ ਹੇਠ ਨੈਸ਼ਨਲ ਗਰਲ ਚਾਈਲਡ ਦਿਵਸ ਮਨਾਇਆ ਗਿਆ | ਇਸ ਮੌਕੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾਨ ਮਾਹਿਰ ਡਾਕਟਰਾਂ ਵਲੋਂ 151 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਇਸ ਮੌਕੇ 51 ਮਰੀਜ਼ਾਂ ਦਾ ਸ਼ੂਗਰ ਟੈਸਟ ਸਮੇਤ 27 ਮਰੀਜ਼ਾਂ ਦੀ ਈ. ਸੀ. ਜੀ. ਵੀ ਕੀਤੀ ਗਈ | ਇਸੇ ਦੌਰਾਨ ਡਾ: ਕੁਲਜੀਤ ਕੌਰ ਨੇ ਕੈਂਪ ਵਿਚ ਪੁੱਜੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੁੜੀਆਂ ਨੂੰ ਕੁੱਖਾਂ 'ਚ ਨਾ ਮਾਰਿਆ ਜਾਵੇ ਕਿਉਂਕਿ ਕੁੜੀਆਂ ਹੁਣ ਹਰ ਖੇਤਰ ਵਿਚ ਲੜਕਿਆਂ ਤੋਂ ਅੱਗੇ ਨਿਕਲ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਪੀ. ਐਚ. ਸੀ. ਵਿਖੇ 5 ਸਾਲ ਤੱਕ ਦੀਆਂ ਕੁੜੀਆਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ | ਇਸ ਮੌਕੇ ਡਾ: ਹਰਸ਼ ਬੈਂਸ, ਐਸ. ਆਈ. ਸੁਖਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਢੀਂਡਸਾ ਸਮੇਤ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਰੋਨਾ ਵਾਇਰਸ ਕਾਰਨ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਿੰਡ ਕੁੰਭੜਾ ਦੀ ਫਿਰਨੀ ਵਿਚਕਾਰ ਮੌਤ ਦਾ ਖੂਹ ਬਣਿਆ ਮੇਨਹੋਲ ਤੁਰੰਤ ਬੰਦ ਕਰਨ ਦੀ ਮੰਗ
Ad Position 24
No active advertisement