16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2021

<h4>ਗੁਰੂ ਨਾਨਕ ਕਾਵਿ ਕਿਆਰੀ</h4> ਗੁਰੂ ਨਾਨਕ ਦੇਵ ਜੀ <h4>* ਸਰਦਾਰ ਪੰਛੀ *</h4>

Ad Position 21
repet_subhas-goyals [Copy P29]
ਅਜੀਤ ਡੈਸਕ 19-11-2021

ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ,
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।

ਹੈ ਇਕੋ ਰੱਬ ਐਪਰ ਉਸ ਦੀਆਂ ਬੇਅੰਤ ਰਚਨਾਵਾਂ,
ਇਹ ਸਾਗਰ ਝੀਲਾਂ ਪਰਬਤ ਧਰਤ ਤੇ ਅਸਮਾਨ ਕਿੰਨੇ ਨੇ,
ਇਹ ਜੰਮਣ ਮਰਨ ਦਾ ਸਿਧਾਂਤ ਵੇਖੋ ਹੈ ਅਜਬ ਕਿੰਨਾ,
ਜ਼ਮੀਂ ਤੇ ਆਉਂਦੇ ਜਾਂਦੇ ਉਸ ਦੇ ਮਹਿਮਾਨ ਕਿੰਨੇ ਨੇ।
ਕੋਈ ਰੰਜੂਰ ਕੀਤਾ ਹੈ ਕੋਈ ਮਸਰੂਰ ਕੀਤਾ ਹੈ। ਜਗਾ ਕੇ...

ਜੇ ਸੋਚਾਂ ਵਿਚ ਹੋਏ ਨੇਰ੍ਹਾ ਤਾਂ ਨੇਤਰਹੀਨ ਹੈ ਬੰਦਾ,
ਕਿਸੇ ਰੌਸ਼ਨ ਸਿਤਾਰੇ ਦੀ ਉਨੂੰ ਝਿਲਮਿਲ ਨਹੀਂ ਮਿਲਦੀ,
ਹਮੇਸ਼ਾ ਲੋੜ ਰਹਿੰਦੀ ਰਹਿਨੁਮਾਈ ਦੀ ਹਰ ਮੁਸਾਫ਼ਿਰ ਨੂੰ,
ਜਿਹਨੂੰ ਰਸਤਾ ਨਹੀਂ ਮਿਲਦਾ ਉਹਨੂੰ ਮੰਜ਼ਿਲ ਨਹੀਂ ਮਿਲਦੀ।
ਇਸੇ ਨਾਜ਼ੁਕ ਖਿਆਲੀ ਨੂੰ ਉਨ੍ਹਾਂ ਭਰਪੂਰ ਕੀਤਾ ਹੈ। ਜਗਾ ਕੇ...

ਕਿਸੇ ਦਾ ਕਰਕੇ ਰੌਸ਼ਨ ਅਪਣਾ ਘਰ ਬਾਰ ਭਰ ਲੈਣਾ,
ਇਹ ਰੱਬ ਦੇ ਦਿੱਤੇ ਜੀਵਨ ਦੀ ਅਮਾਨਤ ਵਿਚ ਖ਼ਿਆਨਤ ਹੈ,
ਕਿਸੇ ਦੇ ਖੂੰਨ ਵਿਚ ਭਿੱਜੀ ਹੋਈ ਬੁਰਕੀ ਨਹੀਂ ਖਾਣੀ
ਕਮਾਈ ਹੱਕ ਦੀ ਖਾਣਾ ਇਹੀ ਸੱਚੀ ਇਬਾਦਤ ਹੈ।
ਮਲਿਕ ਭਾਗੋ ਨੂੰ ਏਸੇ ਸਿੱਖਿਆ ਮਸ਼ਕੂਰ ਕੀਤਾ ਹੈ। ਜਗਾ ਕੇ...।


-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401 (ਪੰਜਾਬ)।
ਮੋਬਾਈਲ : 94170-91668.

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਐਡੀਲੇਡ (ਆਸਟ੍ਰੇਲੀਆ) ਅਗਲੀ ਖ਼ਬਰ <h4>ਗੁਰੂ ਨਾਨਕ ਕਾਵਿ ਕਿਆਰੀ</h4> ਬਾਬੇ ਨਾਨਕ ਦੀ ਸੂਈ <h4>* ਪ੍ਰਕਾਸ਼ ਰਾਮ ਖ਼ਾਮੋਸ਼ *</h4>
Ad Position 24