03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਿਸੋਦੀਆ ਤੇ ਜੈਨ ਨੇ ਵੀ ਚੰਡੀਗੜ੍ਹ 'ਚ ਆਲੀਸ਼ਾਨ ਸਰਕਾਰੀ ਕੋਠੀਆਂ 'ਚ ਬਣਾਇਆ ਟਿਕਾਣਾ-ਸਵਾਤੀ ਮਾਲੀਵਾਲ

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
ਨਵੀਂ ਦਿੱਲੀ, 1 ਨਵੰਬਰ (ਜਗਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ | ਚੰਡੀਗੜ੍ਹ 'ਚ ਅਰਵਿੰਦ ਕੇਜਰੀਵਾਲ ਦੇ ਕਥਿਤ 'ਸ਼ੀਸ਼ਮਹਿਲ' ਨੂੰ ਲੈ ਕੇ ਭਾਜਪਾ ਦੇ ਦਾਅਵਿਆਂ ਦੇ ਵਿਚਕਾਰ ਮਾਲੀਵਾਲ ਨੇ ਖ਼ੁਲਾਸਾ ਕੀਤਾ ਕਿ ਇਹ ਰਾਜਸੀ ਠਾਠ ਸਿਰਫ਼ ਕੇਜਰੀਵਾਲ ਤੱਕ ਹੀ ਸੀਮਤ ਨਹੀਂ ਬਲਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਮੰਤਰੀ ਸਤਿੰਦਰ ਜੈਨ ਵੀ ਚੰਡੀਗੜ੍ਹ ਦੇ ਸੈਕਟਰ 39 'ਚ ਆਲੀਸ਼ਾਨ ਸਰਕਾਰੀ ਬੰਗਲਿਆਂ 'ਚ ਕਬਜ਼ਾ ਜਮਾਈ ਬੈਠੇ ਹਨ | ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ 'ਤੇ ਤਨਜ਼ ਕੱਸਦਿਆਂ ਕਿਹਾ ਕਿ ਚੰਡੀਗੜ੍ਹ 'ਚ ਸ਼ੀਸ਼ਮਹਿਲ ਸਿਰਫ਼ ਕੇਜਰੀਵਾਲ ਦਾ ਨਹੀਂ ਹੈ | ਮਨੀਸ਼ ਸਿਸੋਦੀਆ ਸੈਕਟਰ 39 ਦੇ ਬੰਗਲਾ ਨੰਬਰ 960 ਅਤੇ ਸਤਿੰਦਰ ਜੈਨ ਬੰਗਲਾ ਨੰਬਰ 926 'ਚ ਰਹਿ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸੁਆਦੀ ਖਾਣੇ ਲਈ ਲਖਨਊ ਯੂਨੈਸਕੋ ਦੀ ਸੂਚੀ 'ਚ ਸ਼ਾਮਿਲ ਅਗਲੀ ਖ਼ਬਰ ਲੋਕਤੰਤਰ ਨਾਲ ਖੇਡ ਬਰਦਾਸ਼ਤ ਨਹੀਂ-ਹਰਸਿਮਰਤ
Ad Position 24