ਪ੍ਰਧਾਨ ਮੰਤਰੀ ਵਲੋਂ ਦੁਨੀਆ ਭਰ ਦੇ ਲੋਕਾਂ ਨੂੰ ਸ਼ਹਿਰ ਦਾ ਦੌਰਾ ਕਰਨ ਦਾ ਸੱਦਾ
ਨਵੀਂ ਦਿੱਲੀ, 1 ਨਵੰਬਰ (ਪੀ. ਟੀ. ਆਈ.)-ਨਵਾਬਾਂ ਦਾ ਸ਼ਹਿਰ ਲਖਨਊ, ਜਿਸਨੇ ਦਹਾਕਿਆਂ ਤੋਂ ਆਪਣੇ ਸੁਆਦੀ ਭੋਜਨ ਤੇ ਪ੍ਰਾਹੁਣਚਾਰੀ ਨਾਲ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਭਾਵਿਤ ਕੀਤਾ ਹੈ, ਨੂੰ ਯੂਨੈਸਕੋ ਦੀ 'ਰਚਨਾਤਮਕ ਸ਼ਹਿਰਾਂ' ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ | ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੇ ਡਾਇਰੈਕਟਰ-ਜਨਰਲ, ਆਡਰੇ ਅਜ਼Ïਲੇ ਨੇ 31 ਅਕਤੂਬਰ ਨੂੰ ਯੂਨੈਸਕੋ ਰਚਨਾਤਮਕ ਸ਼ਹਿਰਾਂ ਦੇ ਨੈਟਵਰਕ 'ਚ ਲਖਨਊ ਸਮੇਤ 58 ਨਵੇਂ ਸ਼ਹਿਰਾਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ | ਇਸ ਸੂਚੀ 'ਚ ਹੁਣ 100 ਤੋਂ ਵੱਧ ਦੇਸ਼ਾਂ ਦੇ 408 ਸ਼ਹਿਰ ਸ਼ਾਮਿਲ ਹਨ | ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ 'ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨੋਮੀ' ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਸ਼ਹਿਰ ਦੀ ਵਿਲੱਖਣਤਾ ਤੋਂ ਪਹਿਚਾਣ ਕਰਨ ਲਈ ਲਖਨਊ ਆਉਣ ਦੀ ਅਪੀਲ ਕੀਤੀ | ਮੋਦੀ ਨੇ ਕਿਹਾ ਕਿ ਲਖਨਊ ਜੀਵੰਤ ਸਭਿਆਚਾਰ ਦਾ ਸਮਾਨਾਰਥੀ ਹੈ, ਜਿਸ ਦੇ ਮੂਲ 'ਚ ਰਸੋਈ ਵਿਰਾਸਤ ਹੈ | ਉਨ੍ਹਾਂ 'ਐਕਸ' 'ਤੇ ਪੋਸਟ ਕਰਕੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਯੂਨੈਸਕੋ ਨੇ ਲਖਨਊ ਦੇ ਇਸ ਪਹਿਲੂ ਨੂੰ ਮਾਨਤਾ ਦਿੱਤੀ ਹੈ | ਉਹ ਕੇਂਦਰੀ ਸਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਇਕ ਪੋਸਟ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਲਖਨਊ ਨੂੰ ਯੂਨੈਸਕੋ 'ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨੋਮੀ' ਵਜੋਂ ਨਾਮਜ਼ਦ ਕੀਤਾ ਜਾਣਾ 'ਇਸਦੀ ਵੱਖਰੀ ਰਸੋਈ ਵਿਰਾਸਤ ਤੇ ਭਾਰਤ ਦੀਆਂ ਅਮੀਰ ਰਸੋਈ ਪਰੰਪਰਾਵਾਂ 'ਚ ਇਸਦੇ ਅਨਮੋਲ ਯੋਗਦਾਨ ਨੂੰ ਮਾਨਤਾ ਦਿੰਦਾ ਹੈ |
ਸੁਆਦੀ ਖਾਣੇ ਲਈ ਲਖਨਊ ਯੂਨੈਸਕੋ ਦੀ ਸੂਚੀ 'ਚ ਸ਼ਾਮਿਲ
ਅਜੀਤ ਡੈਸਕ
02-11-2025