ਮੋਦੀ ਅਤੇ ਪੁਤਿਨ ਵਲੋਂ ਜਾਰੀ ਸਾਂਝੇ ਬਿਆਨ 'ਚ ਭਾਰਤ-ਰੂਸ ਦੋਸਤੀ, ਅੱਤਵਾਦ, ਪ੍ਰਮਾਣੂ ਊਰਜਾ ਦੇ ਨਾਲ-ਨਾਲ ਯੂਕਰੇਨ ਮੁੱਦੇ 'ਤੇ ਵੀ ਗੱਲ ਕੀਤੀ ਗਈ | ਮੋਦੀ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤ ਕਦੇ ਵੀ ਨਿਰਪੱਖ ਦੇਸ਼ ਨਹੀਂ ਹੈ | ਭਾਰਤ ਦਾ ਪੱਖ ਸ਼ਾਂਤੀ ਦਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਤੋਂ ਬਾਅਦ ਲਗਾਤਾਰ ਦੋਵੇਂ ਦੇਸ਼ ਚਰਚਾ ਕਰ ਰਹੇ ਹਨ ਅਤੇ ਸ਼ਾਂਤੀ ਦਾ ਰਾਹ ਸਭ ਨੂੰ ਮਿਲ ਕੇ ਤਲਾਸ਼ਣਾ ਹੋਵੇਗਾ | ਦੂਜੇ ਪਾਸੇ, ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਸ਼ਾਂਤੀ ਪਹਿਲ 'ਤੇ ਭਾਰਤ ਦੀ ਚਿੰਤਾ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਸੰਕਟ ਦੇ ਲਈ ਸ਼ਾਂਤੀਪੂਰਨ ਹੱਲ 'ਤੇ ਕੰਮ ਕਰ ਰਹੇ ਹਾਂ | ਪੁਤਿਨ ਨੇ ਇਹ ਵੀ ਕਿਹਾ ਕਿ ਰੂਸ ਨੇ ਯੂਕਰੇਨ ਸ਼ਾਂਤੀ ਸਮਝੌਤੇ 'ਤੇ ਚਲ ਰਹੀ ਗੱਲਬਾਤ ਦੀ ਤਵਸੀਲ ਭਾਰਤ ਦੇ ਨਾਲ ਸਾਂਝੀ ਕੀਤੀ ਹੈ |