ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਹਵਾਈ ਕਿਰਾਏ ਅਸਮਾਨੀ ਚੜ੍ਹੇ

Ad Position 21
No active advertisement
ਅਜੀਤ ਡੈਸਕ 06-12-2025
ਮੁੰਬਈ, 5 ਦਸੰਬਰ (ਏਜੰਸੀ)-ਸ਼ੁੱਕਰਵਾਰ ਨੂੰ ਹਵਾਈ ਕਿਰਾਏ ਪਹਿਲਾਂ ਕਦੇ ਨਾ ਵੇਖੇ ਗਏ ਪੱਧਰ 'ਤੇ ਪਹੁੰਚ ਗਏ | ਏਅਰਲਾਈਨਜ਼ ਦੀਆਂ ਵੈੱਬਸਾਈਟਾਂ ਅਨੁਸਾਰ 6 ਦਸੰਬਰ ਲਈ ਸਪਾਈਸਜੈੱਟ ਕੋਲਕਾਤਾ-ਮੁੰਬਈ ਉਡਾਣ ਦੀ ਇਕ-ਪਾਸੜ ਇਕ-ਸਟਾਪ ਇਕਾਨਮੀ-ਕਲਾਸ ਟਿਕਟ 90,000 ਰੁਪਏ ਤੱਕ ਅਤੇ ਏਅਰ ਇੰਡੀਆ ਦੀ ਮੁੰਬਈ-ਭੁਬਨੇਸ਼ਵਰ ਲਈ ਇਸੇ ਤਰ੍ਹਾਂ ਦੀ ਟਿਕਟ 84,485 ਰੁਪਏ ਤੱਕ ਪਹੁੰਚ ਗਈ | ਕਈ ਹੋਰ ਉੱਚ-ਟ੍ਰੈਫ਼ਿਕ ਰੂਟਾਂ 'ਤੇ ਵੀ ਅਜਿਹਾ ਹੀ ਰੁਝਾਨ ਦੇਖਿਆ ਗਿਆ | ਇਕ ਟਰੈਵਲ ਇੰਡਸਟਰੀ ਦੇ ਕਾਰਜਕਾਰੀ ਨੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਜਦੋਂ ਤੁਸੀਂ ਉਡਾਣ ਬੁੱਕ ਕਰਦੇ ਹੋ ਤਾਂ ਟਿਕਟ ਦੀਆਂ ਕੀਮਤਾਂ ਕੀ ਹੋਣਗੀਆਂ | ਇਹ ਆਮ ਕਿਰਾਏ ਦੀ ਹੱਦ ਤੋਂ ਦੋ ਗੁਣਾ, ਤਿੰਨ ਗੁਣਾ ਜਾਂ ਇਸ ਤੋਂ ਵੀ ਵੱਧ ਹੋ ਸਕਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨਹੀਂ ਹੋਇਆ ਕੋਈ ਵੱਡਾ ਰੱਖਿਆ ਸਮਝੌਤਾ ਅਗਲੀ ਖ਼ਬਰ ਰੂਬਲ ਤੇ ਰੁਪਏ 'ਚ ਹੋ ਰਿਹੈ ਸਾਡਾ ਕਾਰੋਬਾਰ-ਪੁਤਿਨ
Ad Position 24
No active advertisement