ਮੁੰਬਈ, 6 ਦਸੰਬਰ (ਪੀ. ਟੀ. ਆਈ.)-ਘਰੇਲੂ ਏਅਰਲਾਈਨ ਇੰਡੀਗੋ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਵਲੋਂ ਸ਼ੁੱਕਰਵਾਰ ਨੂੰ ਆਪਣੀ ਆਮ ਗਿਣਤੀ 2300 ਦੇ ਮੁਕਾਬਲੇ ਸਿਰਫ 700 ਉਡਾਣਾਂ ਦਾ ਸੰਚਾਲਨ ਕੀਤਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਇਸ ਦਿਨ 1600 ਉਡਾਣਾਂ ਰੱਦ ਰਹੀਆਂ | ਏਅਰਲਾਈਨ ਨੇ ਕਿਹਾ ਸੀ ਕਿ ਉਸ ਨੇ ਸ਼ੁੱਕਰਵਾਰ ਨੂੰ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ | ਇੰਡੀਗੋ ਪ੍ਰਤੀ ਦਿਨ ਰੋਜ਼ਾਨਾ ਕੁੱਲ 2300 ਉਡਾਣਾਂ ਚਲਾਉਂਦੀ ਹੈ | ਏਅਰਲਾਈਨ ਨੇ ਕਿਹਾ ਕਿ ਉਸ ਨੇ ਸਨਿਚਰਵਾਰ ਨੂੰ 1500 ਉਡਾਣਾਂ ਚਲਾਈਆਂ |