23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਟਾਲ ਮਜਾਰਾ ਦੀ ਪੰਚਾਇਤ ਨੇ ਵਿਕਾਸ ਕਾਰਜਾਂ ਦੇ ਕੰਮਾਂ 'ਚ ਲਿਆਂਦੀ ਤੇਜ਼ੀ <br/>

Ad Position 21
No active advertisement
ਅਜੀਤ ਡੈਸਕ 05-11-2025
ਸੜੋਆ, 4 ਨਵੰਬਰ (ਹਰਮੇਲ ਸਹੂੰਗੜਾ) - ਬਲਾਕ ਸੜੋਆ 'ਚ ਪੈਂਦੇ ਪਿੰਡ ਅਟਾਲ ਮਜਾਰਾ ਦੀ ਸਮੂਹ ਪੰਚਾਇਤ ਵਲੋਂ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਪਿੰਡ ਦੀਆਂ ਨਾਲੀਆਂ ਗਲੀਆਂ ਦੀ ਨੁਹਾਰ ਬਦਲੀ ਜਾ ਰਹੀ ਹੈ ਨਾਲ ਹੀ ਦੱਸਿਆ ਕਿ ਪਿੰਡ ਵਿੱਚ ਕੁਝ ਅਜਿਹੀਆਂ ਗਲੀਆਂ ਸਨ ਜੋ ਕੰਕਰੀਟ ਦੀਆਂ ਗਲੀਆਂ ਬਹੁਤ ਟਾਈਮ ਪਹਿਲਾਂ ਬਣਾਈਆਂ ਸਨ ਅਤੇ ਹੁਣ ਉਹ ਟੁੱਟ ਚੁੱਕੀਆਂ ਹਨ | ਉਹਨਾਂ ਦੀ ਥਾਂ ਇੰਟਰਲੌਕ ਵਾਲੀਆਂ ਗਲੀਆਂ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਮੈਡਮ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਕੇ ਵਿਕਾਸ ਕਾਰਜਾਂ ਦੇ ਕੰਮਾਂ 'ਚ ਯੋਗਦਾਨ ਪਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਬਹਾਦਰ ਸਿੰਘ, ਹਰਪ੍ਰੀਤ ਕੌਰ ਪੰਚ, ਆਸ਼ਾ ਰਾਣੀ ਪੰਚ, ਕੁਲਵਿੰਦਰ ਕੌਰ ਪੰਚ, ਲਖਵਿੰਦਰ ਸਿੰਘ ਪੰਚ ਅਤੇ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲੱਡ ਡੋਨਰਜ਼ ਕੌਂਸਲ ਵਲੋਂ ਵਿਸ਼ੇਸ਼ ਕਾਰਡ ਜਾਰੀ-ਵਿਸ਼ੇਸ਼ ਕਾਰਡ ਧਾਰਕ ਟੈਸਟਾਂ 'ਤੇ ਛੋਟ ਸਹੂਲਤ ਪ੍ਰਾਪਤ ਕਰਨਗੇ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਵੰਡੇ <br/>
Ad Position 24