23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਵੰਡੇ <br/>

Ad Position 21
No active advertisement
ਅਜੀਤ ਡੈਸਕ 05-11-2025
ਨਵਾਂਸ਼ਹਿਰ, 4 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਪਿੰਡ ਪੁੰਨੂ ਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਰੂਰਤਮੰਦ ਬੱਚਿਆਂ ਨੂੰ ਬੂਟ ਵੰਡੇ ਗਏ | ਇਸ ਮੌਕੇ 'ਤੇ ਸਰਬ ਸਾਂਝਾ ਦਰਬਾਰ ਨਾਗਾ ਦੀ ਬਰਮੀ ਪਿੰਡ ਪੰਨੂ ਮਜਾਰਾ ਦਰਬਾਰ ਦੇ ਸੇਵਾਦਾਰ ਰਾਮ ਸਰੂਪ ਰੂਬੀ ਨੇ ਦੱਸਿਆ ਕਿ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਜਰੂਰਤਮੰਦ ਬੱਚਿਆਂ ਨੂੰ ਬੂਟ ਵੰਡੇ ਗਏ | ਇਸ ਤਰ੍ਹਾਂ ਸਮੂਹ ਵੀਰਾਂ ਵਲੋਂ ਪਹਿਲਾਂ ਵੀ ਸਹਿਯੋਗ ਦਿੱਤਾ ਗਿਆ ਹੈ | ਜਿਸ 'ਚ ਜਰੂਰਤ ਮੰਦ ਬੱਚਿਆਂ ਨੂੰ ਕੋਟੀਆਂ ਵੀ ਦਿੱਤੀਆਂ ਗਈਆਂ ਸਨ | ਇਸ ਮੌਕੇ ਸਕੂਲ ਪਿ੍ੰਸੀਪਲ ਕਿਰਨ ਬਾਲਾ ਨੇ ਰਾਮ ਸਰੂਪ ਰੂਬੀ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਹਰ ਵੇਲੇ ਸਾਡੇ ਸਕੂਲ ਲਈ ਬਹੁਤ ਤੰਨ ਮਨ ਨਾਲ ਬੱਚਿਆਂ ਲਈ ਹਰ ਵੇਲੇ ਸੇਵਾ ਕਰਦੇ ਹਨ | ਇਸ ਮੌਕੇ 'ਤੇ ਸਮੂਹ ਸਕੂਲ ਸਟਾਫ਼ ਅਧਿਆਪਕ ਹਾਜ਼ਰ ਸਨ ਜਿਨ੍ਹਾਂ ਵਿੱਚ ਕਾਦੰਬਰੀ ਸ਼ਰਮਾ, ਨੀਤੂ ਬਾਲਾ ਜੋਸ਼ੀ, ਮੋਨਿਕਾ ਜੈਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਟਾਲ ਮਜਾਰਾ ਦੀ ਪੰਚਾਇਤ ਨੇ ਵਿਕਾਸ ਕਾਰਜਾਂ ਦੇ ਕੰਮਾਂ 'ਚ ਲਿਆਂਦੀ ਤੇਜ਼ੀ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਸਕੂਲ 'ਚ ਜਪੁਜੀ ਸਾਹਿਬ ਦਾ ਪਾਠ ਕਰਵਾਇਆ <br/>
Ad Position 24