ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਪਬਲਿਕ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਕੂਲ ਕੈਂਪਸ 'ਚ ਜਪੁਜੀ ਸਾਹਿਬ ਦਾ ਪਾਠ ਕਰਵਾਇਆ ਗਿਆ | ਅੰਮਿ੍ਤਧਾਰੀ ਵਿਦਿਆਰਥੀ ਹਰਸ਼ਦੀਪ ਸਿੰਘ ਨੇ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕੀਤਾ | ਮੰਚ ਦਾ ਸੰਚਾਲਨ ਕਰ ਰਹੇ ਅਧਿਆਪਕ ਹਰਦੀਪ ਸੰਧੂ ਨੇ ਭਾਈ ਗੁਰਦਾਸ ਜੀ ਦੀ ਵਾਰ ਪੜ੍ਹਦਿਆਂ ਅਤੇ ਇਸ ਦੀ ਵਿਆਖਿਆ ਕੀਤੀ | ਉਨ੍ਹਾਂ ਕਿਹਾ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕੀਤਾ | ਸਕੂਲ ਪਿ੍ੰਸੀਪਲ ਕੰਮ ਸੀ.ਈ.ਓ. (ਗਰੁੱਪ ਕੈਪਟਨ) ਅਸ਼ਵਨੀ ਦੱਤਾ ਨੇ ਆਪਣੇ ਮਾਪਿਆਂ ਦੀ ਸੇਵਾ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਯਤਨ ਕਰਨ 'ਤੇ ਜ਼ੋਰ ਦਿੱਤਾ | ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ, ਪਿ੍ੰਸੀ ਜਫ਼ਤਾਰ ਅਹਿਮਦ, ਡਾ. ਸੰਦੀਪ ਕਲਸੀ, ਡਾ. ਵਿਕਾਸ ਕੁਮਾਰ, ਮੋਨਿਕਾ ਦੱਤਾ ਆਦਿ ਤੋਂ ਇਲਾਵਾ ਹੈੱਡ ਮਾਸਟਰ ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਅਮਨਦੀਪ ਕੌਰ, ਰਜਨੀ, ਸ਼ਿਵਾਨੀ, ਰੰਜਨਾ ਖੰਨਾ, ਮੋਨਿਕਾ ਰਾਣੀ, ਸਾਹਿਲ, ਸੁਜਾਤਾ,ਕਿਰਨ ਸੋਬਤੀ, ਹਰਦੀਪ ਸਿੰਘ, ਸੁਰਿੰਦਰ ਪਾਲ ਕੌਰ, ਵਿਪਨ ਕੁਮਾਰ ਤੇ ਸਹਿਤ ਸਮੂਹ ਸਟਾਫ਼ ਹਾਜ਼ਰ ਰਿਹਾ |