ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਦੋ ਦਿਨਾ ਗੁਰੂ ਮਾਨਿਓ ਗ੍ਰੰਥ ਗੁਰਮਤਿ ਸਮਾਗਮ 7 ਅਤੇ 8 ਨਵੰਬਰ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਮੁਹੱਲਾ ਬਾਬਾ ਗਧੀਆ ਨੇੜੇ ਅਨਾਜ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਦੋ ਦਿਨਾਂ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਭਾਰੀ ਦੀਵਾਨ ਸਜਾਉਣਗੇ | ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਵੇਗਾ | ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੇ ਬਹੁਤ ਸਮੇਂ ਤੋਂ ਬਾਅਦ ਫਿਰ ਤੋਂ ਸਿੱਖੀ ਦੀ ਚੜ੍ਹਦੀਕਲਾ ਲਹਿਰ ਲਈ ਅਤੇ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਗੁਰਮਤਿ ਸਮਾਗਮਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ | ਇੱਥੇ ਇਹ ਜਾਣਕਾਰੀ ਮੋਹਣ ਸਿੰਘ ਸਾਂਈ ਫਗਵਾੜੇ ਵਾਲੇ, ਜਸਪਾਲ ਸਿੰਘ ਢੇਸੀ ਵਲੋਂ ਸਾਂਝੇ ਤੌਰ 'ਤੇ ਦਿੱਤੀ ਗਈ | ਇਸ ਮੌਕੇ ਲੇਖਕ ਬੌਬੀ ਰੱਲ੍ਹ ਲਧਾਣਾ ਉੱਚਾ, ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਖਸੀਅਤ ਸ: ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ, ਤਜਿੰਦਰ ਸਿੰਘ ਬੌਬੀ ਝਿੱਕਾ ਯੂ.ਐੱਸ. ਏ, ਗੁਰਪ੍ਰੀਤ ਸਿੰਘ ਪਾਬਲਾ ਨਿਊ ਖੇਤੀ ਸੁਵਿਧਾ, ਬਿੰਦੀ ਝਿੱਕਾ ਕੈਨੇਡਾ ਤੇ ਰਣਜੀਤ ਸਿੰਘ ਬਿੰਜੋਂ ਆਦਿ ਹਾਜ਼ਰ ਸਨ |