13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਰੀ ਮਨੁੱਖਤਾ ਲਈ ਵਿਸ਼ਵ ਪੱਧਰੀ ਪ੍ਰਤੀਕ - ਹਰਜੋਤ ਲੋਹਟੀਆ <br/>

Ad Position 21
No active advertisement
ਅਜੀਤ ਡੈਸਕ 23-11-2025
ਬੰਗਾ, 22 ਨਵੰਬਰ (ਕੁਲਦੀਪ ਸਿੰਘ ਪਾਬਲਾ) - ਸੂਬਾ ਪੰਜਾਬ ਸਕੱਤਰ ਮਹਿਲਾ ਵਿੰਗ ਹਰਜੋਤ ਕੌਰ ਲੋਹਟੀਆ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਰਾਜਪੱਧਰ 'ਤੇ ਮਨਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਇੱਕ ਰੂਹਾਨੀ ਤੇ ਪ੍ਰੇਰਣਾਦਾਇਕ ਸਮਾਗਮ ਕੀਤਾ ਗਿਆ | ਇਸ ਸਮਾਗਮ ਦੌਰਾਨ ਸੰਗਤ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਬਲਿਦਾਨਾਂ, ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਅਤੇ ਸਰਬ-ਸੰਭਾਵੀ ਸੁਨੇਹੇ ਨੂੰ ਯਾਦ ਕੀਤਾ | ਰਾਗੀ ਸਿੰਘਾਂ ਵੱਲੋਂ ਕੀਰਤਨ ਦੀਆਂ ਰਸਭਰੀਆਂ ਧੁਨਾਂ ਨਾਲ ਗੁਰਬਾਣੀ ਦਾ ਪਵਿੱਤਰ ਰਸ ਵਰਿ੍ਹਆ ਜਿਸ ਨੇ ਸਮੂਹ ਸੰਗਤ ਦੇ ਮਨਾਂ ਵਿੱਚ ਸ਼ਾਂਤੀ, ਚੇਤਨਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਜਗਾਈ | ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ਼ ਸਿੱਖ ਕੌਮ ਲਈ ਨਹੀਂ, ਸਾਰੀ ਮਨੁੱਖਤਾ ਲਈ ਧਰਮ-ਅਸਥਾ ਅਤੇ ਹੱਕਾਂ ਦੀ ਰੱਖਿਆ ਦਾ ਵਿਸ਼ਵ-ਪੱਧਰੀ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਇਸ ਲਈ ਕਰਵਾਏ ਜਾ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਤਿਆਗ, ਸੂਰਬੀਰਤਾ ਅਤੇ ਮਨੁਖਤਾ-ਪ੍ਰੇਰਿਤ ਫ਼ਲਸਫ਼ੇ ਨਾਲ ਰੂ-ਬ-ਰੂ ਕਰਵਾਇਆ ਜਾ ਸਕੇ | ਸਮਾਗਮ ਵਿੱਚ ਸਥਾਨਕ ਪ੍ਰਬੰਧਕ ਕਮੇਟੀ, ਪ੍ਰਸ਼ਾਸ਼ਨ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ | ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ , ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਰਾਜ ਕੁਮਾਰ ਬਾਲੋਂ, ਜਸਕਵਰਦੀਪ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਰਘਵੀਰ ਸਿੰਘ, ਕੁਲਵਿੰਦਰ ਕੁਮਾਰ, ਗੱਗੀ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਹਰਨੇਕ ਸਿੰਘ, ਸੀਨੀਅਰ ਆਗੂ ਤੇ ਵਰਕਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀਵ ਵਿਗਿਆਨ ਦੇ ਲੈਕਚਰਾਰਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਐਨ.ਆਰ.ਆਈ. ਪਰਿਵਾਰਾਂ ਵਲੋਂ ਸਰਕਾਰੀ ਡਿਸਪੈਂਸਰੀ ਜਗਤਪੁਰ ਲਈ ਦਵਾਈਆਂ ਦਾ ਯੋਗਦਾਨ <br/>
Ad Position 24