ਨਵਾਂਸ਼ਹਿਰ, 22 ਨਵੰਬਰ (ਜਸਬੀਰ ਸਿੰਘ ਨੂਰਪੁਰ) - ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਖੇ ਪਿ੍ੰਸੀਪਲ ਕਮ ਜ਼ਿਲ੍ਹਾ ਮੈਂਟਰ ਸਤਨਾਮ ਸਿੰਘ ਦੀ ਅਗਵਾਈ 'ਚ ਤਿੰਨ ਰੋਜ਼ਾ ਜੀਵ ਵਿਗਿਆਨ ਦੇ ਲੈਕਚਰਾਰ ਦੀ ਟ੍ਰੇਨਿੰਗ ਲਗਵਾਈ ਗਈ | ਇਸ ਟ੍ਰੇਨਿੰਗ ਦੇ ਪਹਿਲੇ ਦਿਨ ਜੀਵ ਵਿਗਿਆਨ ਦੇ ਮੋਡਿਊਲ ਸਬੰਧੀ ਜਾਣਕਾਰੀ, ਟੋਪਿਕ ਨੂੰ ਹੋਰ ਸੌਖਾ ਕਰਨ ਦੇ ਲਈ ਕੇਸ ਸਟਡੀਜ਼ ਸਬੰਧੀ ਜਾਣਕਾਰੀ, ਡੀ.ਐਨ.ਏ ਫਿੰਗਰ ਪਿ੍ੰਟਿੰਗ ਟੈਕਨੋਲੋਜੀ, ਵਿਜ਼ੂਅਲ ਲਰਨਿੰਗ ਟੂਲਸ, ਫਲੋ ਚਾਰਟਸ, ਮੋਟੀਵੇਸ਼ਨਲ ਟੈਕਨੀਕਸ, ਨਵੀਆਂ ਅਧਿਆਪਨ ਵਿਧੀਆਂ, ਬੱਚਿਆਂ ਦੇ ਉੱਪਰ ਮਾਨਸਿਕ ਦਬਾਉ ਨੂੰ ਘੱਟ ਤੋਂ ਘੱਟ ਕਰਨਾ, ਔਖੇ ਟੋਪਿਕ ਨੂੰ ਸਰਲ ਤਰੀਕੇ ਨਾਲ ਪੜ੍ਹਾਉਣ ਦੀਆਂ ਵਿਧੀਆਂ ਆਦਿ ਉੱਪਰ ਵੱਖ-ਵੱਖ ਕੀ ਰਿਸੋਰਸ ਪਰਸਨ ਦੁਆਰਾ ਚਾਨਣਾ ਪਾਇਆ ਗਿਆ | ਵਰਕਸ਼ਾਪ ਦੇ ਅਗਲੇ ਦੋ ਦਿਨਾਂ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਰਵਾਏ ਜਾਣ ਵਾਲੇ ਪ੍ਰਯੋਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਯੋਗਾਂ ਨੂੰ ਸਰਲ ਵਿਧੀ ਨਾਲ ਕਰਨ ਲਈ ਵੱਖ-ਵੱਖ ਲੈਕਚਰਾਰ ਸਾਹਿਬਾਨ ਦੁਆਰਾ ਪ੍ਰੈਜੈਂਟੇਸ਼ਨ ਪੇਸ਼ ਕੀਤੀ ਗਈ | ਇਹ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਵੱਲੋਂ ਸਮੂਹ ਲੈਕਚਰਾਰ ਨੂੰ ਨਵੀਆਂ ਅਧਿਆਪਨ ਵਿਧੀਆਂ ਨੂੰ ਅਪਣਾ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਸਕੂਲ ਆਫ ਐਮੀਨੈਂਸ ਦੇ ਪਿ੍ੰਸੀਪਲ ਸਰਬਜੀਤ ਸਿੰਘ, ਸੁਖਦੀਪ ਸਿੰਘ, ਤਜਿੰਦਰ ਸਿੰਘ, ਜਗਦੀਪ ਕੁਮਾਰ, ਇੰਦਰਪਾਲ ਚੌਹਾਨ, ਨਵਨੀਤ ਕੌਰ, ਨਵਨੀਤ ਗੋਗਨਾ, ਸਰੋਜ