02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਬੱਤ ਦੇ ਭਲੇ ਲਈ ਅੱਡਾ ਕੋਟਲੀ ਸੂਰਤ ਮੱਲੀ 'ਚ ਸਾਲਾਨਾ ਜਾਗਰਣ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਕੋਟਲੀ ਸੂਰਤ ਮੱਲ੍ਹੀ, 31 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸਰਬੱਤ ਦੇ ਭਲੇ ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਸਮੂਹ ਦੁਕਾਨਦਾਰਾਂ ਵਲੋਂ ਉੱਘੇ ਸਮਾਜ ਸੇਵਕ ਸੁਰਿੰਦਰ ਕੁਮਾਰ ਛਿੰਦਾ ਦੀ ਅਗਵਾਈ ਹੇਠ ਮਹਾਂਮਾਈ ਦਾ 18ਵਾਂ ਸਾਲਾਨਾ ਜਾਗਰਨ ਕਰਵਾਇਆ ਗਿਆ | ਜਾਗਰਨ ਦੌਰਾਨ ਮਹਾਂਮਾਈ ਦੀ ਜੋਤ ਜਵਾਲਾ ਜੀ ਤੋਂ ਪੂਰੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕਰਕੇ ਲਿਆਂਦੀ ਗਈ | ਭਜਨ ਮੰਡਲੀਆਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਣ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਭਜਨ ਮੰਡਲੀਆਂ ਨੇ ਮਹਾਂਮਾਈ ਦੀ ਮਹਿਮਾ 'ਚ ਭਜਨ ਗਾ ਕੇ ਸੰਗਤਾਂ ਨੂੰ ਅਨੰਦਿਤ ਕੀਤਾ | ਜਾਗਰਨ 'ਚ ਉਚੇਚੇ ਤੌਰ 'ਤੇ ਮਹਾਰਾਜ ਬਾਲਕ ਦਾਸ ਕਲਾਨੌਰ, ਮਹਾਰਾਜ ਗੋਬਿੰਦ ਦਾਸ ਗੱਦੀ ਸ੍ਰੀ ਠਾਕਰ ਦੁਆਰਾ ਵਡਾਲਾ ਬਾਂਗਰ ਨੇ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਉੱਘੇ ਕਾਰੋਬਾਰੀ ਤੇ ਭਾਜਪਾ ਆਗੂ ਵਿਜੇ ਕੁਮਾਰ ਸੋਨੀ, ਪਿੰਕਾ ਮਹਾਜਨ ਕੋਟਲੀ, ਵਰਿੰਦਰ ਕੁਮਾਰ ਪੱਪੂ ਮਹਾਜਨ, ਨਵਲ ਕਿਸ਼ੋਰ, ਗੁਰਬਖਸ਼ ਰਾਏ ਅਰੋੜਾ, ਹੈਪੀ ਅਰੋੜਾ, ਗੌਰਵ ਮਹਾਜਨ, ਨਰਿੰਦਰ ਕੁਮਾਰ ਸੋਨੀ, ਜਨਕ ਰਾਜ ਸੋਨੀ, ਗੁਲੂ ਅਰੋੜਾ ਕੋਟਲੀ, ਵਿਜੇ ਅਰੋੜਾ, ਬੌਬੀ ਅਰੋੜਾ, ਧਰਮਪਾਲ ਸ਼ਰਮਾ ਕੋਟਲੀ, ਅਮਰੀਕ ਸਿੰਘ ਬਿੱਟੂ, ਸੁਰਿੰਦਰ ਕੁਮਾਰ ਲਾਲੀ ਫਰੂਟ ਵਾਲਾ, ਸੌਰਵ ਅਰੋੜਾ, ਨੰਬਰਦਾਰ ਮਨਜੀਤ ਸਿੰਘ ਕੋਟਲੀ, ਅਵਿਨਾਸ਼ ਵਰਮਾ ਕੋਟਲੀ, ਹਰਦੇਵ ਸਿੰਘ ਭੰਮਰਾ, ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਬਿਕਰਮ ਸਿੰਘ ਜੇ.ਈ., ਜਤਿੰਦਰ ਕੁਮਾਰ ਗੋਲਾਟੀ, ਸੁਖਦੇਵ ਸਿੰਘ ਭੰਮਰਾ, ਰਛਪਾਲ ਸਿੰਘ ਬਿੱਟੂ, ਡਿੰੰੰਪਲ ਪ੍ਰਧਾਨ, ਸੋਨੂੰ ਸ਼ਰਮਾ, ਡਾਕਟਰ ਬਿੱਲਾ ਕੋਟਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਾਰ ਭਰ ਦੇ ਸਿੱਖ ਅੱਜ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਨ- ਬਾਜਵਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ
Ad Position 24