02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਐਵਲੋਨ ਸਕੂਲ ਦੀ ਪਿ੍ੰਸੀਪਲ ਮਨਜੀਤ ਮੱਲ ਲਈ ਵਿਦਾਇਗੀ ਪਾਰਟੀ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਪਠਾਨਕੋਟ, 31 ਅਕਤੂਬਰ (ਸੰਧੂ)-ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਪਿ੍ੰਸੀਪਲ ਮਨਜੀਤ ਮੱਲ ਦੀ ਸੇਵਾ ਮੁਕਤੀ ਮਨਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਬਿਸ਼ਪ ਦਰਬਾਰਾ ਸਿੰਘ ਮੁੱਖ ਮਹਿਮਾਨ ਸਨ ਤੇ ਰੈਵਰੈਂਡ ਅਵਿਨਾਸ਼ ਕੁਮਾਰ, ਰੈਵਰੈਂਡ ਐਸ.ਐਸ. ਗੇਮਲ, ਰੈਵਰੈਂਡ ਡਾ: ਅਮਿਤ ਪ੍ਰਕਾਸ਼, ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ, ਸਾਬਕਾ ਮੇਅਰ ਅਨਿਲ ਵਾਸੂਦੇਵਾ ਤੇ ਸਾਬਕਾ ਡਿਪਟੀ ਡੀ.ਈ.ਓ ਰਾਜੇਸ਼ਵਰ ਸਲਾਰੀਆ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ | ਸਕੂਲ ਪ੍ਰਬੰਧਨ, ਸਟਾਫ ਤੇ ਵਿਦਿਆਰਥੀਆਂ ਨੇ ਪਿ੍ੰਸੀਪਲ ਮਨਜੀਤ ਮੱਲ ਦਾ ਸ਼ਾਨਦਾਰ ਸਵਾਗਤ ਕੀਤਾ, ਉਨ੍ਹਾਂ ਨੂੰ ਗੁਲਦਸਤੇ ਭੇਟ ਕੀਤੇ | ਜ਼ਿਕਰਯੋਗ ਹੈ ਕਿ ਪਿ੍ੰਸੀਪਲ ਮਨਜੀਤ ਮੱਲ ਨੇ 37 ਸਾਲ 3 ਮਹੀਨੇ ਸਕੂਲ ਵਿਚ ਸੇਵਾ ਨਿਭਾਈ ਤੇ 23 ਸਾਲ 8 ਮਹੀਨੇ ਪਿ੍ੰਸੀਪਲ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ | ਮੁੱਖ ਮਹਿਮਾਨ ਬਿਸ਼ਪ ਦਰਬਾਰਾ ਸਿੰਘ ਨੇ ਮਨਜੀਤ ਮੱਲ ਦੇ ਕੰਮ ਦੀ ਪ੍ਰਸ਼ੰਸਾ ਕੀਤੀ | ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਮਨਜੀਤ ਮੱਲ ਇਕ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਹੈ ਤੇ ਆਪਣੀ ਲਗਨ ਨਾਲ ਉਨ੍ਹਾਂ ਨੇ ਸਕੂਲ ਨੂੰ ਸਫਲਤਾ ਦੀਆਂ ਉਚਾਈਆਂ 'ਤੇ ਪਹੁੰਚਾਇਆ ਹੈ | ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਪਿ੍ੰਸੀਪਲ ਮਨਜੀਤ ਮੱਲ ਵਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਯੋਗਦਾਨ ਸ਼ਲਾਘਾਯੋਗ ਹੈ | ਸਕੂਲ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਪਿ੍ੰਸੀਪਲ ਮਨਜੀਤ ਮੱਲ ਨੇ ਕਿਹਾ ਕਿ ਉਹ 37 ਸਾਲਾ ਤੋਂ ਸਕੂਲ ਤੋਂ ਮਿਲੇ ਪਿਆਰ ਨੂੰ ਕਦੇ ਵਾਪਸ ਨਹੀਂ ਕਰ ਸਕਦੇ | ਸਕੂਲ ਪ੍ਰਬੰਧਨ ਵਲੋਂ ਮਨਜੀਤ ਮੱਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਭਰਾ ਜੋਸਫ ਮਸੀਹ, ਹੈਨਰੀ ਡੌਨ, ਵਿਜੇ ਜਾਰਜ, ਮਨਦੀਪ, ਸੁਨੀਤਾ ਪਾਲ, ਸੁਨੀਤਾ ਭੱਟੀ, ਰੈਵਰੈਂਡ ਜੌਹਨਸਨ, ਰੈਵਰੈਂਡ ਅਵਿਨਾਸ਼ ਕੁਮਾਰ, ਰੈਵਰੈਂਡ ਐਸਐਸ ਗੇਮਲ, ਰੈਵਰੈਂਡ ਡਾਕਟਰ ਅਮਿਤ ਪ੍ਰਕਾਸ਼, ਕਿਰਨ ਕਪੂਰ, ਮੈਡਮ ਸੁਮਿਤਾ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿ੍ਕਟ ਐਸੋਸੀਏਸ਼ਨ ਪਠਾਨਕੋਟ ਨੇ ਇੰਦਰਜੀਤ ਸਿੰਘ ਦਾ ਮੁੱਖ ਕੋਚ ਵਜੋਂ ਕੀਤਾ ਸਵਾਗਤ ਅਗਲੀ ਖ਼ਬਰ ਕਾਰੋਬਾਰੀ ਤੇ 'ਆਪ' ਆਗੂ ਸੌਰਭ ਬਹਿਲ ਆਈ.ਟੀ.ਆਈ. ਪਠਾਨਕੋਟ ਦੇ ਚੇਅਰਮੈਨ ਨਿਯੁਕਤ
Ad Position 24