04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ 'ਚ ਪੰਜਾਬ ਕਲਾ ਭਵਨ 'ਚ ਲੱਗੀ ਕਲਾ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 01-11-2025
ਚੰਡੀਗੜ੍ਹ, 31 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਫ਼ੋਟੋਗ੍ਰਾਫਿਕ ਸੋਸਾਇਟੀ ਆਫ਼ ਚੰਡੀਗੜ੍ਹ (ਪੀ.ਐੱਸ.ਸੀ.) ਦੀ ਸਾਲਾਨਾ ਗਰੁੱਪ ਪ੍ਰਦਰਸ਼ਨੀ 'ਫੋਟੋ 2025' ਦਾ ਉਦਘਾਟਨ ਪੰਜਾਬ ਕਲਾ ਭਵਨ ਸੈਕਟਰ-16 ਵਿਚ ਕੀਤਾ | ਇਸ ਪ੍ਰਦਰਸ਼ਨੀ 'ਚ ਸੋਸਾਇਟੀ ਦੇ ਮੈਂਬਰਾਂ ਦੀ ਰਚਨਾਤਮਕ ਸੋਚ ਅਤੇ ਫ਼ੋਟੋਗ੍ਰਾਫੀ ਦੇ ਉਤਕਿ੍ਸ਼ਟ ਹੁਨਰ ਨੂੰ ਦਰਸਾਇਆ ਗਿਆ ਹੈ | 33 ਸਾਲਾਂ ਤੋਂ ਵੱਧ ਦੀ ਰਚਨਾਤਮਿਕ ਪਰੰਪਰਾ ਨੂੰ ਅੱਗੇ ਵਧਾਉਂਦਿਆਂ, ਇਸ ਸਾਲ ਦੀ ਪ੍ਰਦਰਸ਼ਨੀ 'ਚ 27 ਹੋਣਹਾਰ ਫੋਟੋਗ੍ਰਾਫਰਾਂ ਦੀਆਂ ਲਗਪਗ 120 ਮਨਮੋਹਕ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ | ਇਨ੍ਹਾਂ 'ਚ ਲੈਂਡਸਕੇਪ, ਪੋਰਟਰੇਟ, ਸਟ੍ਰੀਟ ਅਤੇ ਫਾਈਨ ਆਰਟ ਫੋਟੋਗ੍ਰਾਫੀ ਵਰਗੀਆਂ ਵੱਖ-ਵੱਖ ਸ਼ੈਲੀਆਂ ਸ਼ਾਮਲ ਹਨ | ਹਰ ਤਸਵੀਰ ਆਪਣੇ ਰਚਨਹਾਰ ਦੀ ਵਿਲੱਖਣ ਦਿ੍ਸ਼ਟੀ ਅਤੇ ਜਜ਼ਬਾਤੀ ਅਭਿਵਿਆਕਤੀ ਨੂੰ ਦਰਸਾਉਂਦੀ ਹੈ, ਜੋ ਉੱਚ ਗੁਣਵੱਤਾ ਵਾਲੇ ਪਿ੍ੰਟਾਂ ਵਿਚ ਪੇਸ਼ ਕੀਤੀਆਂ ਗਈਆਂ ਹਨ | ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਫੋਟੋਗ੍ਰਾਫੀ ਇਕ ਕਲਾ ਹੈ ਜੋ ਪਲਕ ਝਪਕਦੇ ਹੀ ਗੁਜ਼ਰਦੇ ਪਲਾਂ ਨੂੰ ਸੰਜੋਦੀ ਹੈ, ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ ਅਤੇ ਆਮ ਚੀਜ਼ਾਂ 'ਚ ਅਸਾਧਾਰਨ ਸੁੰਦਰਤਾ ਦਿਖਾਉਣ ਦੀ ਵਿਲੱਖਣ ਸਮਰੱਥਾ ਰੱਖਦੀ ਹੈ | ਲੈਂਡਸਕੇਪ, ਵਾਇਲਡਲਾਈਫ, ਪੋਰਟਰੇਟ ਅਤੇ ਮੈਕਰੋ ਫ਼ੋਟੋਗਰਾਫੀ ਵਰਗੇ ਵਿਸ਼ਿਆਂ ਰਾਹੀਂ ਫੋਟੋਗ੍ਰਾਫਰ ਆਪਣੀ ਪ੍ਰਤਿਭਾ, ਸੰਵੇਦਨਸ਼ੀਲਤਾ ਅਤੇ ਵਿਲੱਖਣ ਦਿ੍ਸ਼ਟੀ ਨੂੰ ਸਾਂਝਾ ਕਰਦੇ ਹਨ | ਇਹੋ ਜਿਹੀਆਂ ਪ੍ਰਦਰਸ਼ਨੀਆਂ ਸਿਰਫ਼ ਰਚਨਾਤਮਕਤਾ ਦਾ ਮੰਚ ਹੀ ਨਹੀਂ ਦਿੰਦੀਆਂ, ਸਗੋਂ ਹੋਰਨਾਂ ਨੂੰ ਵੀ ਦੁਨੀਆ ਨੂੰ ਨਵੀਂ ਦਿ੍ਸ਼ਟੀ ਅਤੇ ਜਿਗਿਆਸਾ ਨਾਲ ਦੇਖਣ ਲਈ ਪ੍ਰੇਰਿਤ ਕਰਦੀਆਂ ਹਨ | ਪੀ. ਐੱਸ. ਸੀ. ਦੇ ਪ੍ਰੈਸੀਡੈਂਟ ਕੈਲਾਸ਼ ਸ਼ਰਮਾ ਨੇ ਕਿਹਾ ਕਿ ਇਕ ਵਾਰ ਫਿਰ, ਫੋਟੋਗ੍ਰਾਫਿਕ ਸੋਸਾਇਟੀ ਆਫ਼ ਚੰਡੀਗੜ੍ਹ ਦੇ ਸਾਰੇ ਮੈਂਬਰ ਆਪਣੇ ਸਭ ਤੋਂ ਵਧੀਆ ਰਚਨਾਤਮਕ ਕੰਮਾਂ ਨੂੰ ਫ਼ੋਟੋਗਰਾਫੀ ਪ੍ਰੇਮੀਆਂ ਨਾਲ ਸਾਂਝਾ ਕਰਨ ਲਈ ਤਿਆਰ ਹਨ | ਅਨੁਭਵ ਨੂੰ ਹੋਰ ਰੰਗਤ ਭਰਨ ਲਈ, ਡਾ. ਸੁਧੀਰ ਸੈਕਸੇਨਾ, ਅਮਰਬੀਰ ਸਿੰਘ ਅਤੇ ਪ੍ਰਸਿੱਧ ਸੈਲੀਬਿ੍ਟੀ ਫੋਟੋਗ੍ਰਾਫਰ ਧੀਰਜ ਪਾਲ (ਸੋਨੀ ਦੇ ਸਹਿਯੋਗ ਨਾਲ) ਵੱਲੋਂ ਤਿੰਨ ਮੁਫ਼ਤ ਫ਼ੋਟੋਗਰਾਫੀ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ | ਇਹ ਸੈਸ਼ਨ ਫ਼ੋਟੋਗਰਾਫੀ ਪ੍ਰੇਮੀਆਂ ਤੇ ਉਭਰਦੇ ਪੇਸ਼ੇਵਰਾਂ ਲਈ ਕੀਮਤੀ ਜਾਣਕਾਰੀਆਂ ਅਤੇ ਲਾਈਵ ਡੈਮੋ ਪੇਸ਼ ਕਰਨਗੇ | ਇਸ ਤੋਂ ਇਲਾਵਾ, ਹਰ ਮੈਂਬਰ ਦੇ 20 ਡਿਜ਼ੀਟਲ ਕੰਮਾਂ ਨੂੰ ਵਿਸ਼ੇਸ਼ ਪ੍ਰੋਜੈਕਸ਼ਨ ਡਿਸਪਲੇ ਰਾਹੀਂ ਦਿਖਾਇਆ ਜਾਵੇਗਾ, ਜਿਸ ਨਾਲ ਦਰਸ਼ਕਾਂ ਨੂੰ ਇਕ ਜੀਵੰਤ ਅਤੇ ਗਤੀਸ਼ੀਲ ਤਜਰਬਾ ਪ੍ਰਾਪਤ ਹੋਵੇਗਾ | ਫ਼ੋਟੋਗ੍ਰਾਫਿਕ ਸੋਸਾਇਟੀ ਆਫ ਚੰਡੀਗੜ੍ਹ ਨੇ ਸਾਰੇ ਕਲਾ ਅਤੇ ਫ਼ੋਟੋਗਰਾਫੀ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਚਨਾਤਮਕ ਯਾਤਰਾ ਦਾ ਹਿੱਸਾ ਬਣਨ ਅਤੇ 31 ਅਕਤੂਬਰ ਤੋਂ 2 ਨਵੰਬਰ 2025 ਤੱਕ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਕਲਾ ਭਵਨ, ਚੰਡੀਗੜ੍ਹ 'ਚ ਇਸ ਸ਼ਾਨਦਾਰ ਪ੍ਰਦਰਸ਼ਨੀ ਦਾ ਆਨੰਦ ਲੈਣ |

Ad Position 22
No active advertisement
ਪਿਛਲੀ ਖ਼ਬਰ ਲੋਕ ਸੰਪਰਕ ਵਿਭਾਗ ਵਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ 'ਤੇ ਨਿੱ... ਅਗਲੀ ਖ਼ਬਰ ਚੰਡੀਗੜ੍ਹ ਦੇ 2.5 ਲੱਖ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਦਾ ਝਟਕਾ <br/>
Ad Position 24
No active advertisement