02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਯੂਨੀਅਨ ਦੇ ਆਗੂਆਂ ਦੀ ਸਕੱਤਰ-ਕਮ-ਡਾਇਰੈਕਟਰ ਨਾਲ ਹੋਈ ਮੀਟਿੰਗ 'ਤੇ ਆਗੂਆਂ ਵਲੋਂ ਤਸੱਲੀ ਦਾ ਪ੍ਰਗਟਾਵਾ-ਰਾਣਵਾਂ

Ad Position 21
No active advertisement
ਅਜੀਤ ਡੈਸਕ 24-12-2025
ਚੰਡੀਗੜ੍ਹ, 23 ਦਸੰਬਰ (ਬਲਜਿੰਦਰ ਸਿੰਘ ਹਾਂਡਾ)- ਅੱਜ ਇੱਥੇ ਅਨਾਜ ਭਵਨ ਸੈਕਟਰ 39 ਚੰਡੀਗੜ੍ਹ ਵਿਖੇ ਸਥਿਤ ਦਫਤਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਿਖੇ ਦੀ ਕਲਾਸ ਫੋਰ ਗੌ.ਇੰਪ.ਯੂਨੀਅਨ ਪੰਜਾਬ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਵਰਿੰਦਰ ਕੁਮਾਰ ਸ਼ਰਮਾ ਸਕੱਤਰ-ਕਮ-ਡਾਇਰੈਕਟਰਖੁਰਾਕ ਸਿਵਲ ਸਪਲਾਈਜ਼ ਵਿਭਾਗ ਪੰਜਾਬ ਨਾਲ ਕਮੇਟੀ ਰੂਮ ਵਿਖੇ ਹੋਈ | ਮੀਟਿੰਗ ਵਿਚ ਦਰਜਾ-4 /ਪੀ.ਆਰ ਚੌਕੀਦਾਰਾਂ/ਰੈਗੂਲਰ ਚੌਕੀਦਾਰਾਂ ਅਤੇ ਆਊਟ ਸੋਰਸ ਸਕਿਉਰਿਟੀ ਗਾਰਡਾਂ ਦੀਆਂ ਲੰਮੇਂ ਸਮੇਂ ਤੋਂ ਲਟਕ ਅਵਸਥਾ ਵਿਚ ਪਈਆਂ ਮੰਗਾਂ/ਮੁਸ਼ਕਲਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਹੋਇਆ ਅਤੇ ਕਾਫ਼ੀ ਮੰਗਾਂ ਦਾ ਨਿਪਟਾਰਾ ਸਕੱਤਰ-ਕਮ-ਡਾਇਰੈਕਟਰ ਸਾਹਿਬ ਵਲੋਂ ਮੌਕੇ ਪਰ ਹੀ ਕਰ ਦਿੱਤਾ ਗਿਆ, ਜਿਵੇਂ ਕਿ ਆਊਟ ਸੋਰਸ ਪ੍ਰਣਾਲੀ ਖਤਮ ਕਰਕੇ ਸਕਿਉਰਿਟੀ ਗਾਰਡਾਂ ਨੂੰ ਵਿਭਾਗ 'ਚ ਪੱਕਾ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਮੰਗੇ ਜਾ ਰਹੇ ਵੇਰਵੇਂ ਜਲਦੀ ਭੇਜਣਾ, ਸਕਿਉਰਿਟੀ ਗਾਰਡਾਂ ਦੀਆਂ ਤਨਖ਼ਾਹਾਂ ਬੈਂਕਾਂ ਰਾਹੀਂ ਸਮੇਂ ਸਿਰ ਦੇਣਾ ਯਕੀਨੀ ਬਣਾਉਣਾ, ਠੇਕਾ ਕੰਪਨੀਆਂ ਵੱਲ ਬਕਾਇਆ ਖੜ੍ਹਾ ਈ.ਪੀ.ਐਫ ਕਰਮਚਾਰੀਆਂ ਦੇ ਖਾਤਿਆਂ 'ਚ ਜਲਦੀ ਪਵਾਉਣਾ,ਕਿਰਤ ਵਿਭਾਗ ਵਲੋਂ ਵਧੀਆਂ ਉਜ਼ਰਤਾਂ ਦੇ ਬਕਾਏ ਦੇਣਾ,ਹਰ ਕਰਮਚਾਰੀ ਨੂੰ ਹਫ਼ਤਾਵਾਰੀ ਰੈਸਟ ਅਤੇ 8 ਘੰਟੇ ਡਿਊਟੀ ਯਕੀਨੀ ਬਣਾਉਣਾ,ਪੰਜਾਬ ਸਰਕਾਰ ,ਵਿੱਤ ਵਿਭਾਗ(ਵਿੱਤ ਪ੍ਰਸੋਨਲ-1 ਸ਼ਾਖਾ)ਦੀਆਂ ਹਦਾਇਤਾਂ ਮਿਤੀ 15 ਮਾਰਚ 2016 ਅਨੁਸਾਰ ਤਰਸ ਆਧਾਰਤ ਰੱਖੇ ਕਰਮਚਾਰੀਆਂ ਨੂੰ ਪੂਰੀਆਂ ਤਨਖ਼ਾਹਾਂ ,ਭੱਤੇ ਲਾਗੂ ਕਰਨਾ | ਸਵ. ਕਰਮਚਾਰੀਆਂ ਦੇ ਵਾਰਸਾਂ ਨੂੰ ਯੋਗਤਾ ਅਨੁਸਾਰ ਨੌਕਰੀ ਜਲਦੀ ਦੇਣਾ,ਦੂਰ ਦੁਰਾਡੇ ਬਦਲੇ ਕਰਮਚਾਰੀਆਂ ਨੂੰ ਪ੍ਰਤੀ ਬੇਨਤੀ ਅਨੁਸਾਰ ਘਰੇਲੂ,ਨੇੜੇ ਜ਼ਿਲਿ੍ਹਆਂ ਵਿਚ ਐਡਜਸਟ ਕਰਨਾ, ਚੌਕੀਦਾਰਾਂ ਦੀਆਂ ਰੈਗੂਲਰ ਅਸਾਮੀਆਂ ਦੀ ਰੈਸਨੇਲਾਈਜੇਸ਼ਨ ਕਰਕੇ ਜ਼ਿਲਿ੍ਹਆਂ 'ਚ ਵੰਡ ਕਰਨਾ ਅਤੇ ਖ਼ਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਤੀ ਕਰਨਾ,ਰੈਗੂਲਰ ਕਰਮਚਾਰੀਆਂ ਨੂੰ ਕੰਨਫਰਮ ਕਰਨਾ ,ਯੋਗਤਾ ਅਨੁਸਾਰ ਟਾਈਪ ਟੈੱਸਟ ਪਾਸ ਕਰਮਚਾਰੀਆਂ ਤਰੱਕੀ ਦੇਣਾ ਅਤੇ ਚੌਕੀਦਾਰਾਂ ਵਿਚੋਂ ਸੇਵਾਦਾਰ ਬਣਾਉਣਾ, ਸਕਿਉਰਿਟੀ ਗਾਰਡਾਂ ਨੂੰ ਸ਼ਨਾਖ਼ਤੀ ਕਾਰਡ,ਵਰਦੀਆਂ,ਟਾਰਚਾਂ ਆਦਿ ਸਹੂਲਤਾਂ ਯਕੀਨੀ ਬਣਾਉਣਾ, ਸਕਿਉਰਿਟੀ ਗਾਰਡਾਂ ਤੋਂ ਲੇਬਰ ਦਾ ਕੰਮ ਲੈਣਾ ਬੰਦ ਕਰਨਾ, ਹਰ ਸਕਿਉਰਿਟੀ ਗਾਰਡ ਦਾ ਬੀਮਾ ਕਰਨਾ,ਕੰਟਰੈਕਟ ਲੇਬਰ ਅਵੈਲੂਏਸਨ ਐਕਟ 1970 ਮੁਤਾਬਿਕ ਕਿਰਤੀਆਂ ਸਾਰੀਆਂ ਸਹੂਲਤਾਂ ਜਿਵੇਂ ਕਿ ਈ.ਐਸ .ਆਈ ਸਹੂਲਤ, ਛੁੱਟੀਆਂ, ਬੋਨਸ ਆਦਿ ਯਕੀਨੀ ਬਣਾਉਣਾ, ਹਾਜ਼ਰੀਆਂ ਸਮੇਂ ਸਿਰ ਤਸਦੀਕ ਕਰਕੇ ਮੁੱਖ ਦਫ਼ਤਰ ਭੇਜਣੀਆਂ ਯਕੀਨੀ ਬਣਾਉਣਾ, ਡਿਊਟੀ ਨਾਰਮਜ ਵਿਚ ਵਾਧਾ ਕਰਨਾ ਆਦਿ ਮੰਗਾਂ ਸਬੰਧੀ ਆਦਿ ਮੀਟਿੰਗ ਵਿਚ ਵਿਭਾਗ ਵਲੋਂ ਜਿਤੇਸ ਬਜਾਜ ਡਿਪਟੀ ਡਾਇਰੈਕਟਰ ਸੰਜੀਵ ਕੁਮਾਰ ਸਹਾਇਕ ਡਾਇਰੈਕਟਰ, ਗੁਰਿੰਦਰ ਸਿੰਘ ਅਤੇ ਸ਼ਾਮਲ ਸਨ ਯੂਨੀਅਨ ਵਲੋਂ ਸੂਬਾ ਸਬ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਬਲਜਿੰਦਰ ਸਿੰਘ, ਅਡੀ. ਜਨਰਲ ਸਕੱਤਰ ਹੰਸ ਰਾਜ ਦੀਦਾਰਗੜ੍ਹ, ਜਨਰਲ ਖ਼ਜ਼ਾਨਚੀ ਚੰਦਨ ਸਿੰਘ ਚੰਡੀਗੜ੍ਹ, ਖ਼ਜ਼ਾਨਚੀ ਪ੍ਰਮਜੀਤ ਸਿੰਘ ਮਲੋਟ, ਮੀਤ ਪ੍ਰਧਾਨ ਰਵੀ ਰਾਮਪੁਰਾ, ਮੀਤ ਪ੍ਰਧਾਨ ਗੁਰਮੀਤ ਸਿੰਘ ਮਿੱਡਾ,ਸਿੰਦਰ ਪਾਲ ਮੁਕਤਸਰ ਸਾਹਿਬ, ਰਣਜੀਤ ਸਿੰਘ ਰਾਜਾ ਕਰਤਾਰਪੁਰ ਸਾਹਿਬ, ਤਰਸੇਮ ਸਿੰਘ ਅਤੇ ਸੁਖਵਿੰਦਰ ਸਿੰਘ ਫ਼ਰੀਦਕੋਟ, ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਗੁਰਦਾਸਪੁਰ ਸਮੇਤ ਡੇਡ ਦਰਜਨ ਆਗੂ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ 8 ਮਹੀਨੇ ਦੀ ਗਰਭਵਤੀ ਔਰਤ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਇਜ਼ਰਾਈਲ ਨਾਲ ਉਦਯੋਗਿਕ ਸੰਬੰਧਾਂ ਨੂੰ ਮਜ਼ਬੂਤ ਕਰੇਗੀ ਚੈਂਬਰ ਆਫ਼ ਕਾਮਰਸ
Ad Position 24
No active advertisement