ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਾਸ਼ਟਰੀ ਮੈਥ ਦਿਵਸ 'ਤੇ 25 ਸਾਲ ਤੋਂ ਮੈਥ ਵਿਸ਼ੇ ਨੂੰ ਪੜ੍ਹਾਉਣ ਵਾਲੇ ਅਧਿਆਪਕ ਸਨਮਾਨਿਤ

Ad Position 21
No active advertisement
ਅਜੀਤ ਡੈਸਕ 25-12-2025
ਫ਼ਰੀਦਕੋਟ, 24 ਦਸੰਬਰ (ਜਸਵੰਤ ਸਿੰਘ ਪੁਰਬਾ)-ਰਾਸ਼ਟਰੀ ਮੈਥ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਫ਼ਰੀਦਕੋਟ ਦੇ ਮੈਥ ਐਸੋਸੀਏਸ਼ਨ ਦੇ ਗਠਨ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਜ਼ਿਲ੍ਹੇ ਦੇ ਮੈਥ ਮਾਸਟਰ, ਮੈਥ ਮਿਸਟ੍ਰੈਸ, ਮੈਥ ਲੈਕਚਰਾਰ ਇਕੱਤਰ ਹੋਏ ਤੇ ਜ਼ਿਲ੍ਹਾ ਫ਼ਰੀਦਕੋਟ ਦੀ ਮੈਥ ਟੀਚਰਜ਼ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ | ਜਿਸਦੇ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ 'ਚ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ 25 ਸਾਲ ਤੋਂ ਉੱਪਰ ਮੈਥ ਵਿਸ਼ੇ ਨੂੰ ਆਪਣੀਆਂ ਵਧੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਨੀਤਾ ਲੈਕਚਰਾਰ ਮੈਥ, ਪਰਮਿੰਦਰ ਸਿੰਘ ਮੈਥ ਮਾਸਟਰ, ਸੰਦੀਪ ਕੁਮਾਰ ਮੈਥ ਮਾਸਟਰ, ਨਰਿੰਦਰ ਸ਼ਰਮਾ ਲੈਕਚਰਾਰ, ਨਰਿੰਦਰ ਕੌਰ ਲੈਕਚਰਾਰ, ਦਵਿੰਦਰ ਕੌਰ ਲੈਕਚਰਾਰ ਕੁਲਦੀਪ ਕੌਰ ਲੈਕਚਰਾਰ ਦਾ ਸਨਮਾਨ ਕੀਤਾ | ਇਸ ਤੋਂ ਇਲਾਵਾ ਮੈਥ ਅਧਿਆਪਕ ਤੋਂ ਪਿ੍ੰਸੀਪਲ, ਹੈਡਮਾਸਟਰ ਬਣੇ ਦੀਪਕ ਸਿੰਘ ਪਿ੍ੰਸੀਪਲ, ਰਮਿੰਦਰ ਕੌਰ (ਹੈੱਡ ਮਿਸਟ੍ਰੈਸ), ਪੂਰਨ ਨਾਥ ਹੈਡ ਮਾਸਟਰ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ, ਹੈੱਡ ਮਾਸਟਰ ਅਤੇ ਸਮੂਹ ਮੈਥ ਮਾਸਟਰ ਮਿਸਟ੍ਰੈੱਸ ਨੇ ਗਣਿਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਸਕੂਲ ਸਿੱਖਿਆ ਵਿਚ ਗਣਿਤ ਦੇ ਯੋਗਦਾਨ ਸਬੰਧੀ ਨਿਤ ਨੂੰ ਪ੍ਰਫੁੱਲਿਤ ਕਰਨ ਲਈ ਸਕੂਲ ਸਿੱਖਿਆ ਨੂੰ ਹੋਰ ਵਧਾਉਣ ਲਈ ਵਿਦਿਆਰਥੀਆਂ ਦੀ ਦਾਖਲਾ ਵਧਾਉਣ ਸਬੰਧੀ ਵਿਸ਼ਿਆਂ 'ਤੇ ਚਰਚਾ ਕੀਤੀ | ਇਸ ਮੌਕੇ ਰਿਟਾਇਰਡ ਲੈਕਚਰਾਰ ਸੁਰੇਸ਼ ਕੁਮਾਰ, ਹਿੰਮਤ ਬਾਂਸਲ ਨੂੰ ਵੀ ਗਣਿਤ ਵਿਚ ਵਧੀਆ ਸੇਵਾਵਾਂ ਬਦਲੇ ਰਿਟਾਇਰਮੈਂਟ ਹੋਣ ਉਪਰੰਤ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ | ਅੰਤ ਵਿਚ ਪਹੁੰਚੇ ਹੋਏ ਸਭ ਦਾ ਧੰਨਵਾਦ ਭਾਰਤ ਭੂਸ਼ਨ ਜਿੰਦਲ, ਗੁਰਸ਼ਰਨਜੀਤ ਸਿੰਘ ਨੇ ਕੀਤਾ | ਇਸ ਮੌਕੇ ਵਿੱਕੀ ਗੋਇਲ, ਟੀਨੂੰ ਗੋਇਲ, ਹਰਪ੍ਰੀਤ ਸਿੰਘ, ਹਰਬਿੰਦਰ ਸਿੰਘ ਸੋਢੀ, ਨੀਤੂ ਵਰਮਾ, ਮਿਨਾਕਸ਼ੀ ਰਾਣੀ, ਈਸ਼ਾ ਗੋਇਲ, ਮਮਤਾ ਰਾਣੀ, ਅਨੂ ਗੁਪਤਾ, ਹਰਵਿੰਦਰ ਕੌਰ, ਜਸਪ੍ਰੀਤ ਸਿੰਘ ਮੈਥ ਮਾਸਟਰ ਤੇ ਮੈਥ ਮਿਸਟਰੈਸ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਹਰੀਨੌਂ ਦੇ ਦਸਮੇਸ਼ ਸਕੂਲ 'ਚ ਕੌਮੀ ਸੇਵਾ ਯੋਜਨਾ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਮੰਗਾਂ ਮਨਾਉਣ ਲਈ ਕੋਟਕਪੂਰਾ 'ਚ ਸ਼ੈਲਰ ਮਾਲਕਾਂ ਵਲੋਂ ਰੋਸ ਪ੍ਰਦਰਸ਼ਨ
Ad Position 24
No active advertisement