ਫ਼ਰੀਦਕੋਟ, 24 ਦਸੰਬਰ (ਜਸਵੰਤ ਸਿੰਘ ਪੁਰਬਾ)-ਲੇਖਕ ਮੁਖਤਿਆਰ ਸਿੰਘ ਵੰਗੜ ਵਲੋਂ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੀ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ | ਬਾਬਾ ਫ਼ਰੀਦ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ, ਕਮੇਟੀ ਮੈਂਬਰ ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਚਰਨਜੀਤ ਸਿੰਘ ਸੇਖੋਂ ਤੇ ਸਕੂਲ ਲਾਇਬ੍ਰੇਰੀਅਨ ਹਰਜਿੰਦਰ ਕੌਰ ਮੌਜੂਦ ਸਨ | ਸੁਰਿੰਦਰ ਸਿੰਘ ਰੋਮਾਣਾ ਨੇ ਵੀ ਇਸ ਭੇਟ 'ਤੇ ਖੁਸ਼ੀ ਜਤਾਈ ਤੇ ਕਿਹਾ ਕਿ ਇਹ ਕਿਤਾਬਾਂ ਵਿਦਿਆਰਥੀਆਂ ਦੀ ਸਿੱਖਿਆ ਤੇ ਰੁਚੀਆਂ ਨੂੰ ਨਵਾਂ ਰੁਖ ਦੇਣਗੀਆਂ | ਸ. ਸੇਖੋਂ ਨੇ ਕਿਹਾ ਕਿ ਬਾਬਾ ਫ਼ਰੀਦ ਸਕੂਲ ਦੀ ਲਾਇਬ੍ਰੇਰੀ ਬਹੁਤ ਦੁਰਲਭ ਪੁਸਤਕਾਂ ਦਾ ਭੰਡਾਰ ਹੈ | ਇਸ ਲਈ ਬਹੁਤ ਸਾਰੇ ਲੇਖਕ ਸਕੂਲ ਦੀ ਲਾਇਬ੍ਰੇਰੀ ਨੂੰ ਆਪਣੀਆਂ ਪੁਸਤਕਾਂ ਭੇਟ ਕਰਦੇ ਰਹਿੰਦੇ ਹਨ | ਅੱਜ ਮੁਖਤਿਆਰ ਸਿੰਘ ਵੰਗੜ ਨੇ ਵੀ ਕੁਝ ਪੁਸਤਕਾਂ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਤੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਇਨ੍ਹਾਂ ਪੁਸਤਕਾਂ ਤੋਂ ਸੇਧ ਲਵੇਗੀ ਤੇ ਵਿਦਿਆਰਥੀ ਇਤਿਹਾਸ ਬਾਰੇ ਬਹੁਤ ਕੁਝ ਸਿਖਣਗੇ |