ਸ੍ਰੀ ਮੁਕਤਸਰ ਸਾਹਿਬ, 24 ਦਸੰਬਰ (ਹਰਮਹਿੰਦਰ ਪਾਲ)-ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੇ ਮੈਂਬਰਾਂ ਦਾ ਵਫ਼ਦ ਪ੍ਰਧਾਨ ਰਾਹੁਲ ਸੱਚਦੇਵਾ ਦੀ ਰਹਿਨੁਮਾਈ ਤੇ ਚਾਰਟਰ ਪ੍ਰੈਜੀਡੈਂਟ ਸਤਪਾਲ ਗੁੰਬਰ ਦੀ ਅਗਵਾਈ ਹੇਠ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ, ਜਿੱਥੇ ਸ਼ਹਿਰ ਵਿਚ ਚੱਲ ਰਹੀ ਵਿਕਾਸ ਦੀ ਲੜੀ ਬਾਰੇ ਵਿਚਾਰ-ਚਰਚਾ ਹੋਈ, ਉੱਥੇ ਸ਼ਹਿਰ ਦੇ ਬੂੜਾ ਗੁੱਜਰ ਰੋਡ ਵਿਖੇ ਆਜ਼ਾਦ ਲਾਇਨ ਭਵਨ ਦੀ ਅਧੂਰੀ ਉਸਾਰੀ ਨੂੰ ਪੂਰਾ ਕਰਨ ਲਈ ਵੀ ਵਿਚਾਰ-ਚਰਚਾ ਹੋਈ | ਵਿਧਾਇਕ ਕਾਕਾ ਬਰਾੜ ਨੇ ਭਵਨ ਦੀ ਉਸਾਰੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਤੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਬੂਟਾ ਰਾਮ ਕਮਰਾ, ਐੱਮ.ਜੇ.ਐੱਫ਼. ਦਲਜੀਤ ਸਿੰਘ ਕੰਡਾ, ਐੱਮ.ਜੇ.ਐੱਫ਼. ਡਾ. ਵਿਜੇ ਸੁਖੀਜਾ, ਰਵਿੰਦਰ ਭਟੇਜਾ, ਸੁਭਾਸ਼ ਭਾਟੀਆ, ਰਵੀ ਅਗਰਵਾਲ, ਅਭਿਸ਼ੇਕ ਸ਼ਰਮਾ ਅਤੇ ਵਿਕਰਮ ਕੁਮਾਰ ਪੀ.ਏ., ਵਿੱਕੀ ਗੁੰਬਰ ਆਦਿ ਹਾਜ਼ਰ ਸਨ |